ਕੈਨੇਡਾ ‘ਚ ਸਿਰਫਿਰੇ ਨੇ ਪੰਜਾਬਣ ਮੁਟਿਆਰ ‘ਤੇ ਰਾਡ ਨਾਲ ਕੀਤਾ ਹਮਲਾ, ਮੌਤ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ‘ਚ ਸ਼ਨੀਵਾਰ ਨੂੰ ਹੋਏ ਹਮਲੇ ‘ਚ 24 ਸਾਲਾ ਪੰਜਾਬਣ ਮੁਟਿਆਰ ਦੀ ਮੌਤ ਹੋ ਗਈ। ਮੁਟਿਆਰ ਦੀ ਪਛਾਣ ਹਰਮਨਦੀਪ ਕੌਰ ਵਜੋਂ ਹੋਈ ਹੈ ਜੋ ਕਿ ਇਕ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦੀ ਸੀ।

ਕੇਲੋਨਾ ਆਰਸੀਐਮਪੀ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਯੂਨੀਵਰਸਿਟੀ ਸੈਂਟਰ ਦੀ ਇਮਾਰਤ ‘ਚ ਸ਼ਨੀਵਾਰ ਸਵੇਰੇ ਲਗਭਗ 6 ਵਜੇ ਅਚਾਨਕ ਸਿਰਫਿਰੇ ਵਿਅਕਤੀ ਵਲੋਂ ਹਮਲਾ ਕੀਤਾ ਗਿਆ, ਜਿਸ ‘ਚ 24 ਸਾਲਾ ਪੀੜਤਾ ਨੇ ਦਮ ਤੋੜ ਦਿੱਤਾ। ਹਮਲੇ ਤੋਂ ਥੋੜ੍ਹੀ ਦੇਰ ਬਾਅਦ ਅਧਿਕਾਰੀਆਂ ਨੇ ਇੱਕ ਸ਼ੱਕੀ ਨੂੰ ਮਾਨਸਿਕ ਸਿਹਤ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਵਿਅਕਤੀ, ਜੋ ਉਸ ਸਵੇਰ ਯੂਨੀਵਰਸਿਟੀ ‘ਚ ਕੰਮ ਕਰ ਰਿਹਾ ਸੀ, ਉਸ ਨੂੰ ਹੁਣ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਯੂਬੀਸੀ ਓਕਾਨਾਗਨ ਦੇ ਡਿਪਟੀ-ਵਾਈਸ ਚਾਂਸਲਰ ਲੇਸਲੇ ਕੋਰਮੈਕ ਨੇ ਨੇ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਗਿਆ ਕਿ ਕੈਂਪਸ ਦੀ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਹੈ

- Advertisement -

ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਮੁਟਿਆਰ ਹਰਮਨਦੀਪ ਕੌਰ ਤਿੰਨ ਸਾਲ ਪਹਿਲਾਂ ਪੜਾਈ ਲਈ ਕੈਨੇਡਾ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਇੱਕ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਮਿਲ ਗਈ ਸੀ। ਹਰਮਨਦੀਪ ਕੌਰ ਸ਼ਨੀਵਾਰ ਨੂੰ ਆਪਣੀ ਡਿਊਟੀ ‘ਤੇ ਤਾਇਨਾਤ ਸੀ ਕਿ ਇਸ ਦੌਰਾਨ ਇੱਕ ਸਿਰਫਿਰਾ ਵਿਅਕਤੀ ਆਇਆ, ਜਿਸ ਨੇ ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਹਰਮਨਦੀਪ ਕੌਰ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਤੁਰੰਤ ਨਜਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

ਹਰਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਅਤੇ ਪਰਿਵਾਰ ਦੀ ਮਦਦ ਲਈ ਕੁਲਜੀਤ ਕੌਰ ਵਲੋਂ ਗੋਫੰਡਮੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment