ਕਾਂਗਰਸੀ MLA ਵੱਲ ਮਾਰੀਆਂ ਕੁਰਸੀਆਂ, ਕੱਪੜੇ ਪਾੜੇ, ਪੱਗਾਂ ਲਹੀਆਂ, ਗਾਲ੍ਹਾਂ ਕੱਢੀਆਂ! MLA ਨੇ ਭੱਜ ਕੇ ਬਚਾਈ ਜਾਨ!

TeamGlobalPunjab
4 Min Read

ਤਰਨਤਾਰਨ : ਲੋਕ ਸਭਾ ਚੋਣਾਂ ‘ਚ ਆਮ ਜਨਤਾ ਵੱਲੋਂ ਸਿਆਸਤਦਾਨਾਂ ਨੂੰ ਸਵਾਲ ਪੁੱਛਣ ਤੋਂ ਸ਼ੁਰੂ ਹੋਈ ਗੱਲ ਜਦੋਂ ਆਗੂਆਂ ਵੱਲੋਂ ਜਨਤਾ ਨੂੰ ਕੁੱਟਣ ਤੱਕ ਪਹੁੰਚ ਗਈ, ਤਾਂ ਲੋਕਾਂ ਨੂੰ ਆਪਣੀ ਵੋਟ ਦੀ ਤਾਕਤ ਦੇ ਨਾਲ ਨਾਲ, ਇੱਕ ਜੁੱਟਤਾ ਦੀ ਤਾਕਤ ਦਾ ਵੀ ਅਹਿਸਾਸ ਹੋਇਆ। ਤੇ ਫਿਰ ਸ਼ੁਰੂ ਹੋਇਆ ਅਜਿਹਾ ਤਾਂਡਵ, ਜਿਸ ਨੇ ਹਿੰਦੀ ਫਿਲਮਾਂ ਵਾਲੇ ਉਨ੍ਹਾਂ ਸੀਨਾਂ ਨੂੰ ਵੀ ਫੇਲ੍ਹ ਕਰਕੇ ਰੱਖ ਦਿੱਤਾ, ਜਿਸ ਵਿੱਚ ਧੋਤੀ ਖੁੱਲ੍ਹੀ ਸਿਆਸਤਦਾਨ ਜਾਨ ਬਚਾਉਣ ਲਈ ਲੋਕਾਂ ਅੱਗੇ ਅੱਗੇ ਭੱਜਦੇ ਦਿਖਾਈ ਦਿੰਦੇ ਹਨ। ਠੀਕ ਅਜਿਹਾ ਤਾਂ ਨਹੀਂ, ਪਰ ਇਸ ਦੇ ਨਾਲ ਮਿਲਦਾ ਜੁਲਦਾ ਇੱਕ ਸੀਨ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦਲੇਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਲੀਡਰਾਂ ਨੂੰ ਸਵਾਲ ਪੁੱਛਣ ਤੋਂ ਸ਼ੁਰੂ ਹੋਇਆ ਇਹ ਮਸਲਾ ਇਸ ਵਾਰ ਪਹਿਲਾਂ ਤੋਂ ਹੀ ਤਿਆਰੀ ਕਰੀ ਬੈਠੀ ਜਨਤਾ ਨੇ ਆਪਣੇ ‘ਤੇ ਭਾਰੀ ਨਹੀਂ ਪੈਣ ਦਿੱਤਾ, ਤੇ ਫਿਰ ਦਿਖਾਈ ਦਿੱਤਾ, ਕਿ ਉੱਥੇ ਬੈਠਣ ਵਾਲੀਆਂ ਕੁਰਸੀਆਂ ਨੇ ਹਥਿਆਰਾਂ ਦਾ ਰੂਪ ਧਾਰਨ ਕਰ ਲਿਆ ਤੇ ਸਿਰ ਦੀਆਂ ਪੱਗਾਂ ਨੇ ਰੱਸੀਆਂ ਦਾ। ਹਾਲਾਤ ਇਹ ਬਣ ਗਏ ਕਿ ਉਸ ਤੋਂ ਬਾਅਦ ਕੁੱਟ ਖਾਣ ਵਾਲੇ ਲੋਕ ਅੱਗੇ ਅੱਗੇ ਦੌੜ ਪਏ ਤੇ ਲੋਕ ਪਿੱਛੇ ਪਿੱਛੇ। ਇਹ ਗੱਲਾਂ ਕੋਈ ਹਵਾ ‘ਚ ਨਹੀਂ ਕੀਤੀਆਂ ਜਾ ਰਹੀਆਂ, ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਸਾਫ ਦਿਖਾਈ ਦਿੰਦਾ ਹੈ, ਕਿ ਪਹਿਲਾਂ ਕਾਂਗਰਸ ਪਾਰਟੀ ਦੇ ਕੁਝ ਲੋਕ ਪਿੰਡ ਵਿੱਚ ਚੋਣ ਜਲਸਾ ਕਰਦੇ ਹਨ ਤੇ ਦੇਖਦੇ ਹੀ ਦੇਖਦੇ ਇਹ ਜਲਸਾ ਕਿਸੇ ਅਹਾਤੇ ਦੇ ਬਾਹਰ ਹੁੰਦੀ ਲੜਾਈ ਦਾ ਸੀਨ ਧਾਰਨ ਕਰ ਗਿਆ।

ਇਸ ਵੀਡੀਓ ਨੂੰ ਚਲਾ ਕੇ ਦੇਖਣ ਤੋਂ ਬਾਅਦ ਇੱਕ ਵਾਰ ਤਾਂ ਇਹ ਸੋਚ ਸੋਚ ਕੇ ਮੱਤ ਮਾਰੀ ਜਾਂਦੀ ਹੈ ਕਿ ਤਸਵੀਰਾਂ ਵਿੱਚ ਕੌਣ ਕਿਸ ਨੂੰ ਕੁੱਟੀ ਜਾਂਦਾ ਹੈ। ਚਾਰੇ ਪਾਸੇ ਲੋਕ ਹਫੜਾ ਦਫੜੀ ਦੇ ਮਾਹੌਲ ‘ਚ ਦਿਖਾਈ ਦਿੰਦੇ ਹਨ, ਦੂਰ ਕੁਝ ਵਿਅਕਤੀਆਂ ਦੇ ਹੱਥ ਵਿੱਚ ਲਾਲ ਰੰਗ ਦੀਆਂ ਕੁਰਸੀਆਂ ਹਨ ਜੋ ਉਹ ਸਿਰ ਉੱਪਰੋਂ ਦੀ ਘੁਮਾ ਕੇ ਕਿਸੇ ਨੂੰ ਇੰਝ ਮਾਰ ਰਹੇ ਹਨ ਜਿਵੇਂ ਮਜਦੂਰ ਸੜਕ ਪੁੱਟਣ ਲਈ ਗੈਂਤੀ ਘੁਮਾ ਕੇ ਮਾਰਦੇ ਹਨ। ਇਸ ਦੌਰਾਨ ਕੁਝ ਵਿਅਕਤੀਆਂ ਦੀਆਂ ਸਿਰ ਤੋਂ ਪੱਗਾਂ ਉਤਰੀਆਂ ਵੀ ਦਿਖਾਈ ਦਿੰਦੀਆਂ ਹਨ, ਤੇ ਤਸਵੀਰਾਂ ਵਿੱਚ ਲੋਕ ਗਾਲ੍ਹਾਂ ਕੱਡਦੇ ਤਾਂ ਆਮ ਹੀ ਸੁਣਾਈ ਦੇ ਰਹੇ ਹਨ। ਕੁੱਲ ਮਿਲਾ ਕੇ ਜੇ ਇੰਝ ਕਹਿ ਲਿਆ ਜਾਵੇ ਕਿ ਲੋਕਾਂ ਦੇ ਇਸ ਝੁੰਡ ਨੇ ਸੜਕਾਂ ‘ਤੇ ਫਿਰਦੇ ਸਿੰਙਮ ਸਿੰਙੀ ਹੁੰਦੇ ਜਾਨਵਰਾਂ ਦੇ ਝੁੰਡਾਂ ਨੂੰ ਵੀ ਫੇਲ੍ਹ ਕਰ ਦਿੱਤਾ ਹੈ ਤਾਂ ਇਸ ਵਿੱਚ ਵੀ ਕੋਈ ਅਤਿ-ਕਥਨੀ ਨਹੀਂ ਹੋਵੇਗੀ।

ਤਰਨ ਤਾਰਨ ਤੋਂ ਸਾਡੇ ਪੱਤਰ ਵਿਜੇ ਕੁਮਾਰ ਦੇ ਦੱਸਣ ਅਨੁਸਾਰ ਇਸ ਪਿੰਡ ਵਿੱਚ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਪਹੁੰਚੇ ਸਨ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਸਵਾਲਾਂ ਦੀ ਝੜੀ ਲਗਾ ਦਿਤੀ। ਜਿਸ ਤੋਂ ਬਾਅਦ ਗੱਲ ਵਿਗੜ ਗਈ ਤੇ ਵਿਧਾਇਕ ਨੂੰ ਕੁਰਸੀਆਂ ਦੇ ਉਪਰੋਂ ਦੀ ਟਪ ਕੇ ਆਪਣੀ ਜਾਨ ਬਚਾਂਉਦੇ ਹੋਏ ਭੱਜਣਾ ਪਿਆ। ਇਸ ਤੋਂ ਬਾਅਦ ਫਿਰ ਮੌਕੇ ‘ਤੇ  ਚੋਣਾਂ ਦਾ ਅਜਿਹਾ ਨਵੇਕਲਾ ਰੰਗ ਦੇਖਣ ਨੂੰ ਮਿਲਿਆ ਜਿਸ ਵਿੱਚ ਪਿੰਡ ਵਾਸੀ ਰੱਜ ਕੇ ਕੁਰਸੀਆਂ ਵਰ੍ਹਾਂਉਂਦੇ ਤੇ ਕਾਂਗਰਸ ਦਾ ਜ਼ਬਰਜਸਤ ਵਿਰੋਧ ਕਰਦੇ ਦਿਖਾਈ ਦਿੱਤੇ। ਤਸਵੀਰਾਂ ਵਿੱਚ ਸਾਫ ਦਿਖਾਈ ਦਿੱਤਾ ਕਿ ਲੋਕ ਉੱਥੇ ਆਏ ਲੋਕਾਂ ਨੂੰ ਭਜਾ ਭਜਾ ਕੇ ਕੁੱਟ ਰਹੇ ਹਨ। ਜਿਸ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਕਈ ਲੋਕਾਂ ਨੇ ਪਿੰਡ ਦੇ ਗੁਰਦੁਆਰੇ ‘ਚ ਵੜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਗੁਰੂਘਰ ਵਿੱਚ ਵੀ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ।

https://youtu.be/hCILzFT8jZs

- Advertisement -

Share this Article
Leave a comment