13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਕੂਚ ‘ਤੇ ਪ੍ਰਸ਼ਾਸਨ ਨੇ ਬਦਲਵੇਂ ਰੂਟ ਕੀਤੇ ਜਾਰੀ

Rajneet Kaur
2 Min Read

ਨਿਊਜ਼ ਡੈਸਕ: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਪੰਜਾਬ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕੀਤਾ ਜਾਣਾ ਹੈ । ਜਿਸ ਦੇ ਮੱਦੇਨਜ਼ਰ ਪਟਿਆਲਾ ਪ੍ਰਸ਼ਾਸਨ ਨੇ 10 ਫਰਵਰੀ ਤੋਂ ਅੰਬਾਲਾ ਜਾਣ ਲਈ ਬਦਲਵੇਂ ਰੂਟ ਜਾਰੀ ਕਰ ਦਿੱਤੇ ਹਨ। ਹਰਿਆਣਾ ਪੁਲਿਸ ਨੇ ਸ਼ੰਭੂ ਟੋਲ ਪਲਾਜ਼ਾ ਰਾਹੀਂ ਪਟਿਆਲਾ ਤੋਂ ਅੰਬਾਲਾ ਜਾਣ ਵਾਲੀ ਆਵਾਜਾਈ ਨੂੰ ਰੋਕ ਦਿੱਤਾ ਹੈ।  ਅੰਬਾਲਾ ਪੁਲਿਸ ਵੱਲੋਂ ਵੀ 10 ਫਰਵਰੀ ਤੋਂ ਨਵੇਂ ਰੂਟ ਜਾਰੀ ਕੀਤੇ ਗਏ ਹਨ।

ਅੰਬਾਲਾ ਦੇ ਐਸਐਸਪੀ ਵੱਲੋਂ ਲਿਖੇ ਪੱਤਰ ਦੇ ਹਵਾਲੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਜਾਣਕਾਰੀ ਦਿੱਤੀ ਹੈ ਕਿ  ਅੰਬਾਲਾ ਪੁਲਿਸ ਨੇ ਅੰਬਾਲਾ-ਦਿੱਲੀ ਤੋਂ ਆਉਣ ਵਾਲੀ ਟਰੈਫ਼ਿਕ ਨੂੰ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ।  ਸ਼ੰਭੂ ਤੋਂ ਅੰਬਾਲਾ ਵੱਲ ਜਾਣ ਵਾਲੀ ਟਰੈਫਿਕ ਨੂੰ ਸ਼ੰਭੂ-ਰਾਜਪੁਰਾ-ਬਨੂੜ-ਪੰਚਕੂਲਾ-ਨਾਡਾ ਸਾਹਿਬ-ਬਰਵਾਲਾ-ਸਹਿਜਾਦਪੁਰ-ਸਾਹਾ ਅਤੇ ਸ਼ੰਭੂ-ਰਾਜਪੁਰਾ-ਬਨੂੜ ਏਅਰਪੋਰਟ ਰੋਡ-ਡੇਰਾਬਾਸੀ-ਅੰਬਾਲਾ-ਦਿੱਲੀ ਮਾਰਗ ਤੋਂ ਮੋੜਿਆ ਜਾਵੇਗਾ।

ਇਸ ਤੋਂ ਇਲਾਵਾ ਸ਼ਾਹਬਾਦ-ਦਿੱਲੀ ਰੂਟ ਲਿਆ ਜਾ ਸਕਦਾ ਹੈ, ਤੀਜਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-ਕੁਰੂਕਸ਼ੇਤਰ-ਦਿੱਲੀ ਜਾਂ ਚੌਥਾ ਰੂਟ ਰਾਜਪੁਰਾ-ਪਟਿਆਲਾ-ਪਿਹੋਵਾ-152ਡੀ ਐਕਸਪ੍ਰੈਸਵੇਅ-ਰੋਹਤਕ-ਦਿੱਲੀ ਲਿਆ ਜਾ ਸਕਦਾ ਹੈ।

ਇਸ ਵਾਰ ਵੱਧ ਤਿਆਰੀ ਕੀਤੀ ਗਈ ਹੈ ਤਾਂ ਜੋ ਪਿਛਲੀ ਵਾਰ ਵਾਂਗ ਕਿਸਾਨ ਦਿੱਲੀ ਵਲ ਨਾ ਜਾ ਸਕਣ। ਸਥਾਨਕ ਜਗ੍ਹਾ ’ਤੇ ਕੈਮਰੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਇਕ-ਇਕ ਹਲਚਲ ਕੈਦ ਹੋ ਸਕੇ ਅਤੇ ਕੋਈ ਵੀ ਅਣਹੋਣੀ ਨਾ ਵਾਪਰੇ ਤਾਂ ਹੁੜਦੰਗ ਕਰਨ ਵਾਲੇ ਵੀ ਕੈਮਰੇ ਵਿਚ ਕੈਦ ਹੋ ਸਕਣ। ਇਸ ਬੈਰੀਕੇਡਿੰਗ ਨਾਲ ਆਮ ਲੋਕਾਂ ਨੂੰ ਵੀ ਪ੍ਰੇਸ਼ਾਨ ਹੋ ਰਹੀ ਹੈ ਅਤੇ ਉਹ ਵੀ ਬੈਰੀਕੇਡਿੰਗ ਦੇ ਉੱਪਰ ਦੀ ਲੰਘ ਕੇ ਦੂਜੇ ਪਾਸੇ ਜਾ ਰਹੇ ਹਨ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment