ਐਸਟ੍ਰਾਜ਼ੈਨੇਕਾ ਟੀਕਾ ਲਗਵਾਉਣ ਤੋਂ ਬਾਅਦ ਕਲੌਟ ਬਣਨ ਕਾਰਨ ਮਹਿਲਾ ਦੀ ਮੌਤ, ਟਰੂਡੋ ਨੇ ਦਿਵਾਇਆ ਭਰੋਸਾ, ਵੈਕਸੀਨ ਬਿਲਕੁਲ ਸੇਫ

TeamGlobalPunjab
1 Min Read

ਓਟਾਵਾ: ਦੇਸ਼ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਟੀਕਾ ਲਗਵਾਉਣ ਤੋਂ ਬਾਅਦ ਕਥਿਤ ਤੌਰ ਉੱਤੇ ਕਲੌਟ ਬਣਨ ਕਾਰਨ ਮਹਿਲਾ ਦੀ ਹੋਈ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਬਿਲਕੁਲ ਸੇਫ ਹੈ।

 ਹੈਲੀਫੈਕਸ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਅਜੇ ਵੀ ਵੈਕਸੀਨ ਵਿੱਚ ਪੂਰਾ ਭਰੋਸਾ ਹੈ। ਕਿਊਬਿਕ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਂਟਰੀਅਲ ਦੀ 34 ਸਾਲਾ ਮਹਿਲਾ ਦੀ ਮੌਤ ਬਲੱਡ ਕਲੌਟ ਕਾਰਨ ਹੋਈ ਸੀ। ਇਹ ਬਲੱਡ ਕਲੌਟ ਐਸਟ੍ਰਾਜ਼ੈਨੇਕਾ ਵੈਕਸੀਨ ਲੈਣ ਤੋਂ ਬਾਅਦ ਬਣਿਆ ਸੀ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਸ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ।ਟਰੂਡੋ ਨੇ ਆਖਿਆ ਕਿ ਕੈਨੇਡਾ ਵਿੱਚ ਵਰਤੀ ਜਾਣ ਵਾਲੀ ਵੈਕਸੀਨ ਦੀ ਹਰੇਕ ਡੋਜ਼ ਹੈਲਥ ਕੈਨੇਡਾ ਵੱਲੋਂ ਸੇਫ ਕਰਾਰ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਐਸਟ੍ਰਾਜ਼ੈਨੇਕਾ ਸਮੇਤ ਇੱਥੇ ਵਰਤੀਆਂ ਜਾਣ ਵਾਲੀਆਂ ਸਾਰੀਆਂ ਵੈਕਸੀਨਜ਼ ਵਿੱਚ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪਿਛਲੇ ਹਫਤੇ ਉਨ੍ਹਾਂ ਨੇ ਆਪ ਐਸਟ੍ਰਾਜੈ਼ਨੇਕਾ ਦਾ ਟੀਕਾ ਲਵਾਇਆ ਸੀ ਤੇ ਉਨ੍ਹਾਂ ਨੂੰ ਇਸ ਵਿੱਚ ਕੋਈ ਹਿਚਕਿਚਾਹਟ ਵੀ ਨਹੀਂ ਹੋਈ।

Share this Article
Leave a comment