ਆਗੀ ਗੱਡੀ ਲਾਇਨ ‘ਤੇ, ਜਿਸ ਫੂਲਕਾ ਨੂੰ ਬੌਖਲਾਇਆ ਹੋਇਆ ਬੰਦਾ ਦੱਸਿਆ, ਉਸੇ ਦਾ ਸਨਮਾਨ ਕਰੇਗੀ ਐਸਜੀਪੀਸੀ

Prabhjot Kaur
2 Min Read

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਹੈ ਕਿ ਉਹ ਆਉਂਦੀ 22 ਜਨਵਰੀ ਨੂੰ ਦਿੱਲੀ ਸਿੱਖ ਨਸ਼ਲਕੁਸੀ ਮਾਮਲਿਆਂ ਦੇ ਵਕੀਲ ਐਚ ਐਸ ਫੂਲਕਾ ਦਾ ਵੀ ਸਨਮਾਨ ਕਰਨ ਜਾ ਰਹੀ ਹੈ। ਉਡੀਸ਼ਾ ਦੇ ਭੁਵਨੇਸ਼ਰ ਲਈ ਰਵਾਨਾ ਹੋ ਰਹੇ ਭਾਈ ਲੌਂਗੋਵਾਲ ਨੇ ਕਿਹਾ ਕਿ ਫੂਲਕਾ ਤੋਂ ਇਲਾਵਾ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਨ ਵਾਲੇ ਗਵਾਹਾਂ ਅਤੇ ਹੋਰ ਵਕੀਲਾਂ ਨੂੰ ਵੀ ਇਸੇ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਨਮਾਨ ਸਮਾਗਮ ਦੀ ਤਾਰੀਖ ਅੱਗੇ ਪਿੱਛੇ ਇਸ ਲਈ ਕੀਤੀ ਗਈ ਹੈ ਕਿਉਂਕਿ ਕੰਮ ਵਾਲੇ ਦਿਨਾਂ ਵਿੱਚ ਵਕੀਲਾਂ ਦੇ ਰੁਜ਼ੇਵੇਂ ਹੁੰਦੇ ਹਨ ਤੇ ਉਨ੍ਹਾਂ ਦਾ ਆਉਣਾ ਔਖਾ ਹੁੰਦਾ ਹੈ।

ਇੱਥੇ ਦੱਸ ਦਈਏ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਸੱਜਣ ਕੁਮਾਰ ਨੂੰ ਸਜ਼ਾਂ ਸੁਣਾਏ ਜਾਣ ਤੋਂ ਬਾਅਦ 26 ਦਸੰਬਰ ਵਾਲੇ ਦਿਨ ਗਵਾਹਾਂ ਸਮੇਤ ਫੂਲਕਾ ਦਾ ਸਨਮਾਨ ਕੀਤੇ ਜਾਣ ਦਾ ਐਲਾਨ ਕੀਤਾ ਸੀ ਪਰ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਫੂਲਕਾ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਛੇੜਣ ਵਾਲੇ ਹਨ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਨ੍ਹਾਂ ਨੂੰ ਬੌਖਲਾਇਆ ਹੋਇਆ ਬੰਦਾ ਕਰਾਰ ਦੇ ਦਿੱਤਾ ਸੀ। ਇਸ ਤੋਂ ਬਾਅਦ ਫੂਲਕਾ 22 ਜਨਵਰੀ ਵਾਲੇ ਦਿਨ ਇਹ ਸਨਮਾਨ ਸਮਾਗਮ ਵਾਲੇ ਦਿਨ ਰੱਖਿਆ ਗਿਆ ਪਰ ਉਸ ਵਿੱਚ ਸਨਮਾਨਿਤ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਨਾਮਾਂ ਦੀ ਲਿਸਟ ਅੰਦਰ ਫੂਲਕਾ ਦਾ ਨਾਮ ਨਹੀਂ ਸੀ। ਇਸ ਤੋਂ ਬਾਅਦ ਜਿਉਂ ਹੀ ਚਾਰੇ ਪਾਸੇ ਐਸਜੀਪੀਸੀ ਦੇ ਇਸ ਫੈਸਲੇ ਦੀ ਨਿੰਦਾ ਹੋਣ ਲੱਗੀ ਤਾਂ ਅਕਾਲੀਦਲ ਦੇ  ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਬਿਆਨ ਦਾਗਿਆ ਕਿ ਸ਼੍ਰੋਮਣੀ ਕਮੇਟੀ ਨੂੰ ਫੂਲਕਾ ਦਾ ਵੀ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਆਪਣੇ ਪ੍ਰਧਾਨ ਜੀ ਦਾ ਹੁਕਮ ਸੁਣਦਿਆਂ ਹੀ ਲੌਂਗੋਵਾਲ ਉਸ ਹੁਕਮ ਤੇ ਫੁੱਲ ਚੜਾਉਣ ਲਈ ਤੁਰੰਤ ਐਕਸ਼ਨ ਮੋਡ ਵਿੱਚ ਆ ਗਏ ਤੇ ਉਨ੍ਹਾਂ ਨੇ ਹੁਣ ਫੂਲਕਾ ਨੂੰ ਵੀ ਸਨਮਾਨਿਤ ਕਰਨ ਦਾ ਐਲਾਨ ਕਰ ਦਿੱਤਾ ਹੈ। ਚਰਚਾ ਹੈ ਕਿ ਚੱਲੀ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹੀ। ਫਿਰ ਫੂਲਕਾ ਵਰਗੇ ਲੋਕ ਜਦੋਂ ਕਹਿੰਦੇ ਹਨ ਕਿ ਐਸਜੀਪੀਸੀ ਬਾਦਲਾਂ ਦੇ ਅਧੀਨ ਹੈ ਤਾਂ ਫਿਰ ਸਾਰੇ ਚਿੜ੍ਹ ਪਤਾ ਨਹੀਂ ਕਿਉਂ ਜਾਂਦੇ ਹਨ।

Share this Article
Leave a comment