ਸੈਨ ਡਿਏਗੋ: ਸਾਲ 2018 ‘ਚ ਅਦਾਲਤ ਵੱਲੋਂ ਰੋਕ ਲਗਾਉਣ ਦੇ ਬਾਵਜੂਦ ਅਮਰੀਕੀ ਸਰਹੱਦ ‘ਤੇ 900 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਬਾਪ ਤੋਂ ਵੱਖ ਕਰ ਦਿੱਤਾ ਗਿਆ। ਅਮਰੀਕੀ ਸਿਵਿਲ ਲਿਬਰਟੀਜ਼ ਯੂਨੀਅਨ ਨੇ ਦੱਸਿਆ ਕਿ 28 ਜੂਨ, 2018 ਤੋਂ 29 ਜੂਨ, 2019 ਤਕ 911 ਬੱਚੇ ਆਪਣੇ ਪਰਿਵਾਰਾਂ ਨਾਲੋਂ ਵੱਖ ਹੋਏ ਹਨ।
ਇਨ੍ਹਾਂ ‘ਚ ਸਾਰੇ ਬੱਚਿਆਂ ‘ਚੋਂ 678 ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਮਾਂ-ਬਾਪ ‘ਤੇ ਅਪਰਾਧਿਕ ਵਿਵਹਾਰ ਦੇ ਦੋਸ਼ੀ ਪਾਏ ਗਏ ਹਨ ਤੇ ਕੁਝ ਹੋਰ ਕਾਰਨਾ ‘ਚ ਕਿਸੇ ਗਿਰੋਹ ਨਾਲ ਸਬੰਧ, ਬੀਮਾਰ ਹੋਣ ਜਾਂ ਬੱਚਿਆ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਜਾਂ ਮਾਂ-ਬਾਪ ਦੀ ਗੰਭੀਰ ਬੀਮਾਰੀ ਆਦਿ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਆਪਣੇ ਪਰਿਵਾਰ ਤੋਂ ਵੱਖ ਹੋਣ ਵਾਲੇ ਹਰ 5 ਬੱਚਿਆਂ ‘ਚੋਂ 1 ਬੱਚੇ ਦੀ ਉਮਰ 5 ਸਾਲ ਤੋਂ ਵੀ ਘੱਟ ਹੈ। ਇਨ੍ਹਾਂ ‘ਚ ਕਾਫੀ ਛੋਟੇ ਬੱਚੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਡਿਸਟ੍ਰਿਕਟ ਜੱਜ ਡਾਨਾ ਸਾਬਰਾ ਨੇ ਜੂਨ 2018 ‘ਚ ਹੁਕਮ ਦਿੱਤਾ ਸੀ ਕਿ ਸਰਹੱਦ ‘ਤੇ ਬੱਚਿਆਂ ਨੂੰ ਪਰਿਵਾਰਾਂ ਤੋਂ ਵੱਖ ਕਰਨ ਤੋਂ ਰੋਕਿਆ ਜਾਵੇ। ਅਜਿਹਾ ਸਿਰਫ ਬੱਚਿਆਂ ਦੀ ਸੁਰੱਖਿਆ ਸਬੰਧੀ ਬਣ ਰਹੀ ਸਥਿਤੀ ‘ਚ ਹੀ ਕੀਤਾ ਜਾ ਸਕਦਾ ਹੈ।
ਅਮਰੀਕੀ ਸਰਹੱਦ ‘ਤੇ 911 ਬੱਚੇ ਆਪਣੇ ਪਰਿਵਾਰਾਂ ਤੋਂ ਹੋਏ ਵੱਖ

Leave a Comment
Leave a Comment