ਓਮੀਕਰੌਨ ਵੇਰੀਐਂਟ ਨੇ ਅਮਰੀਕਾ ਵਿਚ ਟੀਕੇ ਦੀ ਮੰਗ ਵਧਾਈ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ 16 ਸੂਬਿਆਂ ਵਿਚ ਕੋਰੋਨਾ ਦਾ ਨਵਾਂ ਵੈਰੀਅੰਟ ਓਮੀਕਰੌਨ ਪੈਰ ਪਸਾਰ ਚੁੱਕਾ ਹੈ। ਵਧਦੇ ਖ਼ਤਰੇ ਨੂੰ ਦੇਖਦੇ ਹੋਏ ਅਮਰੀਕਾ ਵਿਚ ਵੈਕਸੀਨ ਦੀ ਪਹਿਲੀ ਡੋਜ਼ ਅਤੇ ਬੂਸਟਰ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ ਵਿਚ ਲਗਭਗ 66 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।

ਅਮਰੀਕਾ ਦੇ ਸੀਡੀਸੀ ਦੇ ਅਨੁਸਾਰ ਇੱਕ ਮਹੀਨੇ ਦੇ ਦੌਰਾਨ ਪ੍ਰਤੀ ਦਿਨ ਲਗਭਗ 9 ਲੱਖ ਵੈਕਸੀਨ ਦੀ ਮੰਗ ਆ ਰਹੀ ਹੈ। ਲੇਕਿਨ ਅਮਰੀਕਾ ਨੂੰ ਇੱਕ ਹੋਰ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਵੈਕਸੀਨੇਸ਼ਨ ਪ੍ਰੋਗਰਾਮ ਦੇ ਸੰਚਾਲਨ ਦੇ ਲਈ ਵਰਕਫੋਰਸ ਦੀ ਬੇਹੱਦ ਕਮੀ ਹੈ।

ਅਜਿਹੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਲਈ ਬੁਕਿੰਗ ਸਲੌਟ ਹੀ ਨਹੀਂ ਹਨ। ਜਿਹੜੇ ਲੋਕਾਂ ਨੂੰ ਸਲੌਟ ਮਿਲ ਰਹੇ ਹਨ ਉਨ੍ਹਾਂ ਦੀ ਵੀ ਲੰਬੀ ਵੇਟਿੰਗ ਲਿਸਟ ਹੈ।

- Advertisement -

ਅਮਰੀਕਨ ਫਾਰਮਾਸਿਸਟ ਐਸੋਸੀਏਸ਼ਨ ਮੁਖੀ ਮਾਈਕਲ ਦਾ ਕਹਿਣਾ ਹੈ ਕਿ ਲੋਕ ਵੈਕਸੀਨੈਸ਼ਨ ਸੈਂਟਰਾਂ ਵਿਚ ਕਤਾਰਾਂ ਲਗਾ ਰਹੇ ਹਨ, ਲੇਕਿਨ ਉਨ੍ਹਾਂ ਵੀ ਸਮਝਣਾ ਚਾਹੀਦਾ ਕਿ ਸਾਡੇ ਕੋਲ ਸੀਮਿਤ ਸਰੋਤ ਹਨ। ਵਰਕਫੋਰਸ ਦੀ ਕਮੀ ਦੇ ਚਲਦਿਆਂ ਲੋਕਾਂ ਨੂੰ ਅਜੇ ਆਉਣ ਜਾਣ ਵਾਲੇ ਸਮੇਂ ਵਿਚ ਵੈਕਸੀਨ ਦੇ ਲਈ ਹੋਰ ਉਡੀਕ ਕਰਨੀ ਪਵੇਗੀ। ਅਮਰੀਕਾ ਵਿਚ ਸਾਹਮਣੇ ਆਏ ਓਮੀਕਰੌਨ ਦੇ ਕੇਸ ਜ਼ਿਆਦਾਤਰ ਦੱਖਣੀ ਅਫ਼ਰੀਕਾ ਤੋਂ ਆਏ ਲੋਕਾਂ ਵਿਚ ਪਾਏ ਗਏ ਹਨ।

ਬਰਤਾਨੀਆ ਵਿਚ ਓਮੀਕਰੌਨ ਦੇ ਕੇਸ 246 ਹੋ ਗਏ ਹਨ। ਬੀਤੇ 24 ਘੰਟੇ ਵਿਚ 43992 ਨਵੇਂ ਕੇਸ ਆਏ। ਬਰਤਾਨੀਆ ਦੇ ਰਾਇਲ ਮੈਡੀਕਲ ਕਾਲਜ ਦੀ ਡਾ. ਕੈਥਰੀਨ ਨੇ ਖਦਸ਼ਾ ਜਤਾਇਆ ਕਿ ਸਰਦੀਆਂ ਵਧਣ ਦੇ ਨਾਲ ਮਰੀਜ਼ਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸਰਕਾਰ ਪਾਬੰਦੀਆਂ ਨੂੰ ਹੋਰ ਵਧਾਏ।

 ਨਵੇਂ ਕੋਰੋਨਾ ਵੈਰੀਅੰਟ ਓਮੀਕਰੌਨ ’ਤੇ ਅਮਰੀਕਾ ਅਤੇ ਬਰਤਾਨੀਆ ਵਿਚ ਵਿਗਿਆਨੀਆਂ ਨੇ ਤੇਜ਼ੀ ਨਾਲ ਸੋਧ ਸ਼ੁਰੂ ਕਰ ਦਿੱਤੀ ਹੈ। ਵਿਗਿਆਨੀਆਂ ਦਾ ਪਹਿਲਾ ਟੀਚਾ ਵੈਕਸੀਨ ਦੀ ਇਸ ਵੈਰੀਅੰਟ ਤੋਂ ਬਚਾਅ ਸਮਰਥਾ ਦਾ ਆਕਲਨ ਕਰਨਾ ਹੈ। ਨਾਲ ਹੀ ਨਵੇਂ ਵੈਰੀਅੰਟ ’ਤੇ ਬੂਸਟਰ ਦੀ ਸਮਰਥਾ ’ਤੇ ਵੀ ਸੋਧ ਹੋ ਰਿਹਾ ਹੈ।

Share this Article
Leave a comment