ਯੂਕੇ ‘ਚ ਤਿੰਨ ਪੰਜਾਬੀਆਂ ਦੇ ਕਤਲ ਮਾਮਲੇ ‘ਚ ਇੱਕ ਹੋਰ ਪੰਜਾਬੀ ਗ੍ਰਿਫਤਾਰ!

TeamGlobalPunjab
2 Min Read

ਲੰਡਨ : ਬੀਤੇ ਦਿਨੀਂ ਪੂਰਬੀ ਲੰਡਨ ਇਲਫੋਰਡ ਵਿੱਚ ਰਾਤ ਸਮੇਂ ਵਾਪਰੀ ਇੱਕ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਘਟਨਾ ਦੋ ਸਿੱਖ ਗੁੱਟਾਂ ਵਿਚਕਾਰ ਆਪਸੀ ਪੈਸੇ ਦੇ ਲੈਣ-ਦੇਣ ਕਾਰਨ ਵਾਪਰੀ ਸੀ। ਇਸ ਮਾਮਲੇ ਵਿੱਚ ਸ਼ੱਕ ਦੇ ਆਧਾਰ ‘ਤੇ ਦੋ ਪੰਜਾਬੀ ਨੌਜਵਾਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਇਸ ਤੋਂ ਬਾਅਦ ਅੱਜ ਇੱਕ ਹੋਰ ਪੰਜਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦਈਏ ਕਿ ਮਰਨ ਵਾਲਿਆਂ ਵਿੱਚ ਪੰਜਾਬ ਦੇ ਪਟਿਆਲਾ ਦਾ ਹਰਿੰਦਰ ਕੁਮਾਰ, ਸੁਲਤਾਨਪੁਰ ਲੋਧੀ ਦਾ ਬਲਜੀਤ ਅਤੇ ਹੁਸ਼ਿਆਰਪੁਰ ਦਾ ਨਰਿੰਦਰ ਸਿੰਘ ਸ਼ਾਮਲ ਸੀ।

ਮਿਲੀ ਜਾਣਕਾਰੀ ਮੁਤਾਬਿਕ ਤਿੰਨੇ ਪੰਜਾਬੀ ਉੱਥੇ ਕੰਸਟਰਕਸ਼ਨ ਦਾ ਕੰਮ ਕਰਦੇ ਸਨ। ਚੀਫ ਸੁਪਰਿੰਟੈਂਡੇਂਟ ਸਟੀਫਨ ਨੇ ਦੱਸਿਆ ਕਿ ਨੌਜਵਾਨਾਂ ਨੇ ਕੰਸਟਰਕਸ਼ਨ ਦਾ ਕੰਮ ਕੀਤਾ ਸੀ। ਜਿਸ ਤੋਂ ਬਾਅਦ ਪੈਸੇ ਮੰਗਣ ‘ਤੇ ਦੂੱਜੇ ਗੁਟ ਨਾਲ ਵਿਵਾਦ ਹੋ ਗਿਆ ਜੋ ਖੂਨੀ ਕਾਂਡ ਵਿੱਚ ਬਦਲ ਗਿਆ ਦੋਸ਼ੀਆਂ ਨੇ ਤਿੰਨੇ ਨੌਜਵਾਨਾਂ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਸਕਾਟਲੈਂਡ ਯਾਰਡ ਵੱਲੋਂ ਪੂਰਬੀ ਲੰਡਨ ‘ਚ ਸੰਦੀਪ ਸਿੰਘ (29) ‘ਤੇ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਦੇ ਕਤਲ ਦੇ ਇਲਜ਼ਾਮ ਲਾਏ ਗਏ ਸਨ। ਦੋਸ਼ ਹੈ ਕਿ ਸੰਦੀਪ ਸਿੰਘ ਨੇ ਪੰਜਾਬੀ ਮੂਲ ਦੇ ਤਿੰਨਾਂ ਵਿਅਕਤੀਆਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਇਸ ਸਾਜਿਸ਼ ਨੂੰ ਅੰਜ਼ਾਮ ਦਿੱਤਾ ਸੀ।

- Advertisement -

ਪੂਰਬੀ ਲੰਡਲ ਦੀ ਪੁਲਿਸ ਵੱਲੋਂ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋ ਮੰਗਲਵਾਰ ਨੂੰ ਰੈੱਡਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਨਾਲ ਹੀ ਅਦਾਲਤ ਨੇ ਇਸ ਕੇਸ ‘ਚ ਪਹਿਲਾਂ ਗ੍ਰਿਫਤਾਰ ਕੀਤੇ ਗੁਰਜੀਤ ਸਿੰਘ (29) ਨੂੰ ਜਨਤਕ ਜਗ੍ਹਾ ‘ਤੇ ਹਥਿਆਰ ਰੱਖਣ ਦੇ ਦੋਸ਼ ਹੇਠ ਜੇਲ੍ਹ ਭੇਜ ਦਿੱਤਾ ਹੈ।

Share this Article
Leave a comment