ਅਮਰੀਕਾ ‘ਚ ਪੰਜਾਬੀ ਟੈਕਸੀ ਡਰਾਈਵਰ ਨੂੰ ਤਿੰਨ ਸਾਲ ਦੀ ਕੈਦ

TeamGlobalPunjab
2 Min Read

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੇ ਉਬਰ ਟੈਕਸੀ ਡਰਾਈਵਰ ਨੂੰ ਮਹਿਲਾ ਯਾਤਰੀ ਨੇ ਅਗਵਾ ਤੇ ਉਸਨੂੰ ਸੁਨਸਾਨ ਥਾਂ ‘ਤੇ ਛੱਡਣ ਲਈ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਸਨੂੰ 3000 ਅਮਰੀਕੀ ਡਾਲਰ ਦਾ ਜ਼ੁਰਮਾਨਾ ਲਾਇਆ ਗਿਆ ਹੈ।

ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟੌਰਨੀ ਜਿਓਫਰੇ ਬੇਰਮਨ ਨੇ ਕਿਹਾ ਕਿ ਨਿਊਯਾਰਕ ‘ਚ ਰਹਿਣ ਵਾਲੇ 25 ਸਾਲਾ ਹਰਬੀਰ ਪਰਮਾਰ ਨੂੰ ਇਸ ਸਾਲ ਮਾਰਚ ‘ਚ ਅਮਰੀਕਾ ਦੇ ਜ਼ਿਲ੍ਹਾ ਜੱਜ ਵਿੰਸੈਂਟ ਬ੍ਰਿਸੈਟੀ ਸਾਹਮਣੇ ਕਸੂਰਵਾਰ ਠਹਿਰਾਇਆ ਗਿਆ ਸੀ, ਜਿਨ੍ਹਾਂ ਨੇ ਉਸ ਨੂੰ ਅਗਵਾ ਤੇ ਧੋਖਾਧੜੀ ਦੇ ਇਲਜ਼ਾਮਾਂ ‘ਚ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ।

ਹਰਬੀਰ ਨੂੰ ਜੇਲ੍ਹ ਦੀ ਸਜ਼ਾ ਤੋਂ ਇਲਾਵਾ ਰਿਹਾਅ ਹੋਣ ਤੋਂ ਬਾਅਦ ਤਿੰਨ ਸਾਲ ਤਕ ਨਿਗਰਾਨੀ ‘ਚ ਰਹਿਣਾ ਹੋਵੇਗਾ। ਉਸ ਨੂੰ 3642 ਅਮਰੀਕੀ ਡਾਲਰ ਦਾ ਜ਼ੁਰਮਾਨਾ ਭਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਹਰਬੀਰ ਨੇ ਨਿਊਯਾਰਕ ਤੋਂ ਮਹਿਲਾ ਯਾਤਰੀ ਨੂੰ ਪਿੱਕ ਕੀਤਾ ਜਿਸ ਨੇ ਨਿਊਯਾਰਕ ਦੇ ਸ਼ਹਿਰ ਵ੍ਹਾਈਟ ਪਲੇਂਸ ਜਾਣਾ ਸੀ ਪਰ ਹਰਬੀਰ ਨੇ ਉਸ ਦੇ ਪਿਛਲੀ ਸੀਟ ‘ਤੇ ਸੌਂ ਜਾਣ ਤੋਂ ਬਾਅਦ ਉਸ ਦੇ ਉਤਰਣ ਦੀ ਥਾਂ ਬਦਲ ਕੇ ਬੋਸਟਨ ਕਰ ਦਿੱਤੀ।

ਜਦੋਂ ਔਰਤ ਦੀ ਜਾਗ ਖੁੱਲ੍ਹੀ ਤਾਂ ਟੈਕਸੀ ਕਨੈਕਟੀਕਟ ਵਿੱਚ ਸੀ ਤੇ ਉਸ ਨੇ ਪੁਲਿਸ ਸਟੇਸ਼ਨ ਜਾਣ ਨੂੰ ਕਿਹਾ ਪਰ ਹਰਬੀਰ ਨੇ ਉਸ ਦੀ ਗੱਲ ਨਹੀਂ ਸੁਣੀ। ਮਹਿਲਾ ਨੂੰ ਕਨੈਕਟੀਕਟ ਦੇ ਰਾਹ ਦੇ ਕੰਢੇ ਛੱਡ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਨੇੜਲੇ ਸੁਵਿਧਾ ਕੇਂਦਰ ਜਾ ਕੇ ਮਦਦ ਮੰਗੀ।

- Advertisement -

Share this Article
Leave a comment