ਬੀਸੀ ‘ਚ ਸਿੱਖ ਵਿਦਿਆਰਥੀ ਦੀ ਕੁੱਟਮਾਰ, ਸਕੂਲੋਂ ਘਰ ਵਾਪਿਸ ਜਾਣ ਦੌਰਾਨ ਵਾਪਰੀ ਘਟਨਾ

Rajneet Kaur
3 Min Read

ਨਿਊਜ਼ ਡੈਸਕ: ਕੈਨੇਡਾ ਤੋਂ ਇਕ ਮੰਦਭਦਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਸਿੱਖ ਵਿਦਿਆਰਥੀ ਤਸ਼ਦਦ ਦਾ ਸ਼ਿਕਾਰ ਹੋਇਆ ਹੈ।  ਕਿਲੋਨਾ ਦੇ ਇੱਕ ਸਕੂਲ ਤੋਂ ਬੀਸੀ ਟ੍ਰਾਂਜ਼ਿਟ ਦੀ ਬੱਸ ‘ਚ ਘਰ ਵਾਪਿਸ ਜਾ ਰਹੇ ਇਕ 17 ਸਾਲਾ ਸਿੱਖ ਵਿਦਿਆਰਥੀ ਦੀ ਮਾਰਕੁਟਾਈ ਕੀਤੀ ਗਈ ਅਤੇ  ਉਸ ’ਤੇ ਪੇਪਰ ਸਪਰੇਅ ਪਾਇਆ ਗਿਆ।

ਕਿਲੋਨਾ RCMP ਨੇ ਇੱਕ ਬਿਆਨ ‘ਚ ਦਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ 4 ਵਜੇ ਦੇ ਕਰੀਬ ਓਕਨਾਗਨ ਸ਼ਹਿਰ ਦੇ ਰੂਟਲੈਂਡ ਰੋਡ ਅਤੇ ਰੌਬਸਨ ਰੋਡ ਦੇ ਇੰਟਰਸੈਕਨ ‘ਤੇ ਬਣੇ ਬੱਸ ਸਟਾਪ ‘ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ 17 ਸਾਲ ਦੇ ਇੱਕ ਸਿੱਖ ਵਿਦਿਆਰਥੀ ‘ਤੇ ਇੱਕ ਹੋਰ ਟੀਨੇਜਰ ਨੇ ਬੱਸ ‘ਚ ਝਗੜੇ ਤੋਂ ਬਾਅਦ ਬੀਅਰ ਸਪ੍ਰੇਅ ਜਾਂ ਪੈਪਰ ਸਪ੍ਰੇਅ (ਮਿਰਚਾਂ ਵਾਲਾ ਸਪ੍ਰੇਅ) ਨਾਲ ਹਮਲਾ ਕੀਤਾ।

ਪੁਲਿਸ ਅਧਿਕਾਰੀ ਮਾਈਕਲ ਗੌਥੀਏ ਨੇ ਦੱਸਿਆ ਕਿ ਬਹੁਤ ਸਾਰੇ ਚਮਸ਼ਦੀਦ ਗਵਾਹਾਂ ਦੇ ਬਿਆਨ ਲਏ ਗਏ ਹਨ ਅਤੇ ਸ਼ੱਕੀ ਟੀਨੇਜਰ ਦੀ ਪਛਾਣ ਕਰ ਲਈ ਗਈ ਹੈ।

ਘਟਨਾ ਦੀ ਜਾਂਚ ਦੀ ਮੰਗ ਕਰਦਿਆਂ ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ (ਡਬਲਯੂਐੱਸਓ) ਨੇ ਸਿੱਖ ਦੀ ਪਛਾਣ 11ਵੀਂ ਦੇ ਵਿਦਿਆਰਥੀ ਦੇ ਰੂਪ ’ਚ ਕੀਤੀ ਹੈ। ਬੀਸੀ ਦੀ WHO ਦੀ ਮੀਤ ਪ੍ਰਧਾਨ ਗੁਨਤਾਸ ਕੌਰ ਨੇ ਕਿਹਾ ਹੈ ਕਿ ਸਿੱਖ ਵਿਦਿਆਰਥੀ ’ਤੇ ਹਮਲਾ ਹੈਰਾਨ ਕਰਨ ਵਾਲਾ ਤੇ ਨਾ ਮੰਨਣਯੋਗ ਹੈ। ਘਟਨਾ ਸਬੰਧੀ ਡਬਲਯੂਓਸੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਦੋ ਵਿਅਕਤੀ ਵਿਦਿਆਰਥੀ ਕੋਲ ਆਏ ਤੇ ਪਹਿਲਾਂ ਬੱਸ ’ਚ ਵੜਨ ਤੋਂ ਉਸ ਨੂੰ ਰੋਕ ਦਿੱਤਾ। ਫਿਰ ਜਦੋਂ ਬੱਸ ’ਚ ਚੜ੍ਹਨ ਦਿੱਤਾ ਤਾਂ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ।

- Advertisement -

ਬੀਸੀ ਟ੍ਰਾਂਜ਼ਿਟ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਪੀੜਤ ਨਾਲ ਹਮਰਦਰਦੀ ਜਤਾਉਂਦਿਆਂ ਕਿਹਾ ਕਿ ਉਹ RCMP ਨਾਲ ਜਾਂਚ ‘ਚ ਸਹਿਯੋਗ ਕਰ ਰਹੇ ਹਨ। ਪੀੜਤ ਨੂੰ ਕਥਿਤ ਹਮਲਾਵਰਾਂ ਨਾਲ ਬੱਸ ਚੋਂ ਉਤਾਰਨ ਦੇ ਇਲਜ਼ਾਮ ਬਾਰੇ ਟ੍ਰਾਂਜ਼ਿਟ ਨੇ ਸਿੱਧਾ ਜਵਾਬ ਨਹੀਂ ਦਿੱਤਾ ‘ਤੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ  ਕਿਹਾ ਕਿ ਹਾਲਾਂਕਿ ਬੀਸੀ ਟ੍ਰਾਂਜ਼ਿਟ ਬੱਸਾਂ ਅਤੇ ਬੱਸ ਅੱਡਿਆਂ ‘ਤੇ ਇਸ ਕਿਸਮ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਪਰ ਅਸੀਂ ਅਣਉਚਿਤ ਅਤੇ ਗ਼ੈਰ-ਕਾਨੂੰਨੀ ਵਿਵਹਾਰ ਦੀਆਂ ਰਿਪੋਰਟਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਸ਼ਿਕਾਇਤਾਂ ਲਈ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਹਾਂ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment