ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ 112 ਮੌਤਾਂ, ਜਾਂਚ ਲਈ SIT ਕਾਇਮ

Prabhjot Kaur
2 Min Read

ਯੂਪੀ ਅਤੇ ਉਤਰਾਖੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 112 ਮੌਤਾਂ ‘ਤੇ ਵੱਡਾ ਖੁਲਾਸਾ ਹੋਇਆ ਹੈ। ਪਿੰਡਾਂ ਵਿੱਚ ਰੈਕਟੀਫਾਇਰ ਦੇ ਨਾਂ ਨਾਲ ਮਸ਼ਹੂਰ ਕੈਮੀਕਲ ਕੱਚੀ ਸ਼ਰਾਬ ਨੂੰ ਜਿਆਦਾ ਨਸ਼ੀਲਾ ਬਣਾਉਂਦਾ ਹੈ। ਇਸ ਮਾਮਲੇ ਸਬੰਧੀ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੇ ਸਖ਼ਤ ਰੁਖ਼ ਬਾਅਦ ਯੂਪੀ ਪੁਲਿਸ ਨੇ 215 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਯੋਗੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਏਡੀਜੀ ਰੇਲਵੇ ਸੰਜੈ ਸਿੰਘਲ ਦੀ ਅਗਵਾਈ ਹੇਠ ਐਸਆਈਟੀ ਗਠਿਤ ਕਰ ਦਿੱਤੀ ਹੈ। ਕੁਸ਼ੀਨਗਰ ਦੇ ਤਮਕੁਹੀਰਾਜ ਦੇ ਸੀਓ ਤੇ ਸਹਾਰਨਪੁਰ ਵਿੱਚ ਦੇਵਬੰਦ ਦੇ ਸੀਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਵਿੱਚ ਹੁਣ ਤਕ 297 ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਅਫ਼ਸਰਾਂ ਦੇ ਮੁਅੱਤਲ ਬਾਅਦ ਐਤਵਾਰ ਨੂੰ 46 ਪੁਲਿਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸਹਾਰਨਪੁਰ ਵਿੱਚ 52, ਮੇਰਠ ਵਿੱਚ 18 ਅਤੇ ਕੁਸ਼ੀਨਗਰ ਵਿੱਚ 10 ਮੌਤਾਂ ਹੋਈਆਂ ਹਨ। ਉੱਧਰ ਉੱਤਰਾਖੰਡ ਦੇ ਰੁੜਕੀ ਤੇ ਹਰਿਦਵਾਰ ਵਿੱਚ ਵੀ 32 ਲੋਕਾਂ ਦੀ ਮੌਤ ਹੋਈ ਹੈ।

ਮਾਮਲੇ ਸਬੰਧੀ ਯੂਪੀ ਦੇ ਆਬਕਰੀ ਮੰਤਰੀ ਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਸਹਾਰਨਪੁਰ ਤੇ ਕੁਸ਼ੀਨਗਰ ਵਿੱਚ ਹੋਈਆਂ ਘਟਨਾਵਾਂ ਪਿੱਛੇ ਕਾਰਨ ਵੱਖੋ-ਵੱਖਰੇ ਹਨ। ਸਹਾਰਨਪੁਰ ਵਿੱਚ ਲੋਕ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਉੱਤਰਾਖੰਡ ਗਏ ਸਨ, ਜਿੱਥੇ ਉਨ੍ਹਾਂ ਕੱਚੀ ਸ਼ਰਾਬ ਪੀਤੀ। ਜਦੋਂ ਉਹ ਵਾਪਸ ਆਏ ਤਾਂ ਮੌਤ ਦਾ ਅੰਕੜਾ ਵਧ ਗਿਆ। ਉਨ੍ਹਾਂ ਦੱਸਿਆ ਕਿ ਕੁਸ਼ੀਨਗਰ ਵਿੱਚ ਸ਼ਰਾਬ ਕਾਂਡ ਦੇ ਮੁੱਖ ਮੁਲਜ਼ਮ ਰਜਿੰਦਰ ਜੈਸਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Share This Article
Leave a Comment