ਪੈਨ-ਆਧਾਰ ਲਿੰਕ ਕਰਵਾਉਣ ਲਈ ਅੱਜ ਤੋਂ ਲੱਗੇਗਾ ਜੁਰਮਾਨਾ, ਇਸ ਤਰੀਕ ਤੱਕ ਪੈਨ ਕਾਰਡ ਹੋ ਜਾਵੇਗਾ ਰੱਦ

TeamGlobalPunjab
2 Min Read

ਨਵੀਂ ਦਿੱਲੀ: ਸਰਕਾਰ ਦੀ ਗਾਈਡਲਾਈਨਜ਼ ਮੁਤਾਬਕ ਆਧਾਰ ਕਾਰਡ ਅਤੇ ਪੈਨ ਕਾਰਡ ਮੁਫਤ ਵਿੱਚ ਲਿੰਕ ਕਰਵਾਉਣ ਲਈ ਤੁਹਾਡੇ ਕੋਲ 31 ਮਾਰਚ ਤੱਕ ਦਾ ਸਮਾਂ ਸੀ। ਤੁਸੀ ਹੁਣ ਵੀ ਦੋਵਾਂ ਨੂੰ ਲਿੰਕ ਕਰਵਾ ਸਕਦੇ ਹੋ, ਪਰ ਹੁਣ ਤੁਹਾਨੂੰ ਜੇਬ ਤੋਂ ਪੈਸੇ ਦੇਣੇ ਪੈਣਗੇ। ਅਸਲ ‘ਚ ਇਨਕਮ ਟੈਕਸ ਡਿਪਾਰਟਮੈਂਟ ਨੇ ਆਧਾਰ-ਪੈਨ ਲਿੰਕਿੰਗ ਲਈ ਆਖਰੀ ਮਿਤੀ 31 ਮਾਰਚ ਦਿੱਤੀ ਸੀ, ਪਰ ਹੁਣ ਫਿਰ 500 ਰੁਪਏ ਜ਼ੁਰਮਾਨੇ ਦੇ ਨਾਲ ਇਸ ਦੀ ਮਿਤੀ ਵਧਾ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਹਿਲੇ ਤਿੰਨ ਮਹੀਨੇ ਇਹ ਕੰਮ ਕਰਵਾਉਣ ਲਈ ਤੁਹਾਨੂੰ 500 ਰੁਪਏ ਜ਼ੁਰਮਾਨਾ ਦੇਣਾ ਪਵੇਗਾ। ਉਸ ਤੋਂ ਬਾਅਦ ਵੀ ਜੇਕਰ ਤੁਸੀ ਲਿੰਕ ਨਹੀਂ ਕਰਵਾਉਂਦੇ ਤਾਂ 1000 ਰੁਪਏ ਤੱਕ ਜੁਰਮਾਨਾ ਦੇਣਾ ਪਵੇਗਾ। ਇਸ ਦੇ ਲਈ ਸੀਬੀਡੀਟੀ ਨੇ ਨੋਟਿਫਿਕੇਸ਼ਨ ਜਾਰੀ ਕੀਤਾ ਹੈ।

ਇਸ ਤੋਂ ਇਲਾਵਾ ਸੀਬੀਡੀਟੀ ਮੁਤਾਬਕ ਕਿਸੇ ਟੈਕਸ ਪੇਅਰ ਨੇ ਜੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਾਂ ਕਰਵਾਇਆ ਤਾਂ ਪੈਨ ਕਾਰਡ 31 ਮਾਰਚ, 2023 ਤੋਂ ਬਾਅਦ ਰੱਦ ਹੋ ਜਾਵੇਗਾ।

ਆਧਾਰ-ਪੈਨ ਲਿੰਕ ਨਾਂ ਕਰਵਾਉਣ ‘ਤੇ ਹੋਣਗੇ ਇਹ ਨੁਕਸਾਨ

- Advertisement -

ਜੇਕਰ ਤੁਸੀ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਵਾਉਂਦੇ ਤਾਂ ਕਈ ਸਰਕਾਰੀ ਯੋਜਨਾਵਾਂ ਦਾ ਤੁਹਾਨੂੰ ਮੁਨਾਫ਼ਾ ਨਹੀਂ ਮਿਲੇਗਾ। ਤੁਸੀਂ ਜਾਣਦੇ ਹੀ ਹੋ ਕਿ ਆਧਾਰ ਨੰਬਰ ਹੁਣ ਇੱਕ ਸਰਕਾਰੀ ਦਸਤਾਵੇਜ਼ ਬਣ ਗਿਆ ਹੈ। ਪਹਿਲਾਂ ਸਰਕਾਰ ਨੇ ਆਧਾਰ ਇਸ ਮਕਸਦ ਨਾਲ ਜਾਰੀ ਕੀਤਾ ਸੀ ਤਾਂਕਿ ਹਰ ਨਾਗਰਿਕ ਕੋਲ ਇੱਕ ਪਹਿਚਾਣ ਨੰਬਰ ਰਹੇ। ਫਿਰ ਆਧਾਰ ਕਾਰਡ ਦੀ ਵਰਤੋਂ ਇੱਕ ਸਰਕਾਰੀ ਦਸਤਾਵੇਜ਼ ਵਜੋਂ ਕੀਤੀ ਜਾਣ ਲੱਗੀ।

ਹੁਣ ਜੇਕਰ ਤੁਸੀਂ ਆਧਾਰ ਅਤੇ ਪੈਨ ਨੂੰ ਲਿੰਕ ਨਹੀਂ ਕਰਵਾਇਆ ਤਾਂ ਕਿਸੇ ਵੀ ਸਰਕਾਰੀ ਯੋਜਨਾ ਦਾ ਮੁਨਾਫ਼ਾ ਤੁਸੀ ਨਹੀਂ ਲੈ ਸਕੋਗੇ। ਤੁਸੀ ਰਾਸ਼ਨ ਕਾਰਡ ਨਹੀਂ ਬਣਵਾ ਸਕੋਗੇ, ਬੈਂਕ ਵਿੱਚ ਜਾਂ ਪੋਸਟ ਆਫਿਸ ਵਿੱਚ ਅਕਾਊਂਟ ਨਹੀਂ ਖੁੱਲ੍ਹਵਾ ਸਕੋਗੇ, ਵਿੱਤੀ ਲੈਣ-ਦੇਣ ਨਹੀਂ ਕਰ ਸਕੋਗੇ ਅਤੇ ਹੋਰ ਸਰਕਾਰੀ ਜਾਂ ਨਿੱਜੀ ਕੰਮ ਵਿੱਚ ਪਰੇਸ਼ਾਨੀਆਂ ਆਉਣਗੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment