ਮੁੰਬਈ : ਬੀਤੇ ਦਿਨੀਂ ਮਹਾਰਾਸ਼ਟਰ ‘ਚ ਇੱਕ ਇੰਜਨੀਅਰ ਦੇ ਨਾਲ ਬਦਸਲੂਕੀ ਕਰਦਿਆਂ ਉਸ ‘ਤੇ ਇੱਥੋਂ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਦੇ ਵਿਧਾਇਕ ਪੁੱਤਰ ਨਿਤੇਸ਼ ਰਾਣੇ ਵੱਲੋਂ ਚਿੱਕੜ ਸੁੱਟਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਂਗਰਸ ਵਿਧਾਇਕ ਨਿਤੇਸ਼ ਰਾਣਾ ਅਤੇ ਉਨ੍ਹਾਂ ਦੇ ਸਾਥੀ ਪੰਜ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਮੁੰਬਈ-ਗੋਆ ਹਾਈਵੇਅ ‘ਤੇ ਖੱਡਿਆਂ ਦੇ ਵਿਰੋਧ ‘ਚ ਰਾਣੇ ਅਤੇ ਉਸ ਦੇ ਹਮਾਇਤੀਆਂ ਨੇ ਵੀਰਵਾਰ ਸਵੇਰੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਡਿਪਟੀ ਇੰਜੀਨੀਅਰ ਪ੍ਰਕਾਸ਼ ਸ਼ੇਡੇਕਰ ‘ਤੇ ਚਿੱਕੜ ਸੁੱਟਿਆ ਸੀ ਅਤੇ ਉਨ੍ਹਾਂ ਨੂੰ ਉਸ ਪੁੱਲ ਨਾਲ ਬੰਨ੍ਹਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਸਿੰਧੂਦੁਰਗ ਜ਼ਿਲ੍ਹੇ ਦੇ ਕਾਂਕਾਵਾਲੀ ‘ਚ ਵਾਪਰੀ ਇਹ ਘਟਨਾ ਕੈਮਰੇ ‘ਚ ਕੈਦ ਹੋ ਗਈ ਸੀ। ਜਿਹੜੀ ਵੀਡੀਓ ਜਦੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਤਾਂ ਪੂਰੇ ਦੇਸ਼ ‘ਚ ਪੀਡਬਲਿਊਡੀ ਦੇ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ। ਪੀੜਤ ਇੰਜੀਨੀਅਰ ਦੀ ਸ਼ਿਕਾਇਤ ‘ਤੇ ਰਾਣੇ ਅਤੇ ਉਸ ਦੇ ਹਮਾਇਤੀਆਂ ਖ਼ਿਲਾਫ਼ ਸਿੰਧੂਦੁਰਗ ਜ਼ਿਲ੍ਹੇ ‘ਚ ਸਰਕਾਰੀ ਕੰਮ ‘ਚ ਰੁਕਾਵਟ ਪਾਉਣ, ਸਰਕਾਰੀ ਅਧਿਕਾਰੀ ਨਾਲ ਬਦਸਲੂਕੀ ਅਤੇ ਹਮਲਾ ਕਰਨ ਨਾਲ ਸਬੰਧਿਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪਾਰਟੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਨੇ ਆਪਣੇ ਵਿਧਾਇਕ ਬੇਟੇ ਨਿਤੇਸ਼ ਰਾਣੇ ਵਲੋਂ ਕੀਤੇ ਇਸ ਕਾਰੇ ‘ਤੇ ਮਾਫ਼ੀ ਮੰਗੀ ਹੈ। ਨਾਰਾਇਣ ਰਾਣੇ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਵੱਲੋਂ ਸਰਕਾਰੀ ਅਧਿਕਾਰੀਆਂ ‘ਤੇ ਚਿੱਕੜ ਸੁੱਟਣ ਦੀ ਘਟਨਾ ਲਈ ਉਹ ਮਾਫ਼ੀ ਮੰਗਦੇ ਹਨ।
ਇਸ ਤੋਂ ਇਲਾਵਾ ਕੀ ਹੈ ਇਹ ਪੂਰਾ ਮਾਮਲਾ ਤੇ ਨਾਰਾਇਣ ਰਾਣੇ ਨੇ ਹੋਰ ਕੀ ਕਿਹਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/jsWT1uXwJxM