ਸ਼ਿਕਾਗੋ: ਅਮਰੀਕਾ ਦੇ ਸ਼ਿਕਾਗੋ ‘ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਗਰਭਵਤੀ ਲੜਕੀ ਦੇ ਕਤਲ ਤੋਂ ਬਾਅਦ ਉਸਦਾ ਪੇਟ ਚੀਰ ਕੇ ਅਣਜੰਮਿਆ ਬੱਚਾ ਬਾਹਰ ਕੱਢ ਲਿਆ ਗਿਆ ਇਸ ਮਾਮਲੇ ‘ਚ ਪੁਲਿਸ ਵੱਲੋਂ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਕੁੜੀ ਨੂੰ ਕਿਸੇ ਬਹਾਨੇ ਕਿਸੇ ਜਾਣਕਾਰ ਦੇ ਘਰ ਬੁਲਾਇਆ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਦਾ ਕਹਿਣਾ ਹੈ 19 ਸਾਲਾ ਕੁੜੀ ਨੂੰ 23 ਅਪਰੈਲ ਨੂੰ ਘਰ ਦਾ ਜ਼ਰੂਰੀ ਸਾਮਾਨ ਮੁਫ਼ਤ ਵਿੱਚ ਦੇਣ ਦਾ ਲਾਰਾ ਲਾ ਕੇ ਘਰੇ ਸੱਦਿਆ। ਇੱਥੇ ਉਸ ਦਾ ਗਲ ਘੁੱਟ ਕੇ ਕਤਲ ਕੀਤਾ ਗਿਆ ਅਤੇ ਉਸ ਦੀ ਕੁਖੋਂ ਬੱਚਾ ਕੱਢ ਲਿਆ ਗਿਆ।” ਇਸ ਹੱਤਿਆ ਦੇ ਇਲਜ਼ਾਮ ‘ਚ ਕਲਾਰਿਸਾ ਫਿਗੁਰੋਆ ਅਤੇ ਉਸ ਦੀ 24 ਸਾਲਾ ਧੀ ਡੇਸਿਰੀ ‘ਤੇ ਲੱਗ ਰਹੇ ਹਨ। ਜਦਕਿ ਫਿਗੁਰੋਆ ਦੇ ਪ੍ਰੇਮੀ ‘ਤੇ ਇਸ ਕਲਤ ਨੂੰ ਪੁਲਿਸ ਤੋਂ ਲੁਕਾਉਣ ਦਾ ਇਲਜ਼ਾਮ ਹੈ।
ਪੁਲਿਸ ਨੇ ਦੱਸਿਆ ਕਿ ਲਾਪਤਾ ਮਹਿਲਾ ਮਾਮਲੇ ‘ਚ ਅਹਿਮ ਮੋੜ ਉਸ ਵੇਲੇ ਆਇਆ ਜਦੋਂ ਉਨ੍ਹਾਂ ਨੇ ਫਿਗੁਰੋਆ ਦੇ ਨਾਲ ਸੱਤ ਮਈ ਨੂੰ ਫੇਸਬੁੱਕ ‘ਤੇ ਉਸ ਦੀ ਗੱਲਬਾਤ ਦਾ ਪਤਾ ਲੱਗਿਆ। ਪੁਲਿਸ ਨੇ ਮੰਗਲਵਾਰ ਨੂੰ ਉਸ ਦੇ ਘਰ ਦੀ ਤਲਾਸ਼ੀ ਲਈ ਜਿੱਥੇ ਕੂੜੇ ਦੇ ਡੱਬੇ ‘ਚ ਮਹਿਲਾ ਦੀ ਲਾਸ਼ ਮਿਲੀ ਅਤੇ ਡੀਐਨਏ ਜਾਂਚ ‘ਚ ਪਤਾ ਲੱਗ ਗਿਆ ਕਿ ਨਵਜਾਤ ਬੱਚਾ ਮ੍ਰਿਤਕਾ ਦਾ ਹੀ ਹੈ। ਉੱਧਰ ਪੁਲਿਸ ਨੇ ਨਵਜਾਤ ਨੂੰ ਮੈਡੀਕਲ ਮਦਦ ਲਈ ਹਸਪਤਾਲ ‘ਚ ਭਰਤੀ ਕੀਤਾ ਹੋਇਆ ਹੈ ਜਿਸ ਬਾਰੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਨਾਲ ਹੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵਾਰੰਟ ਹਾਸਲ ਹੋ ਗਏ ਹਨ।
ਹੈਵਾਨੀਅਤ ਦੀ ਹੱਦ ! 19 ਸਾਲਾ ਗਰਭਵਤੀ ਮੁਟਿਆਰ ਦਾ ਕਤਲ, ਫਿਰ ਢਿੱਡ ਚੀਰ ਕੱਢਿਆ ਬੱਚਾ

Leave a Comment
Leave a Comment