ਕੈਨੇਡਾ ‘ਚ ਰਹਿ ਰਹੇ ਪੰਜਾਬੀ ਨੋਜਵਾਨ ਦੀ ਅਚਾਨਕ ਹੋਈ ਮੌਤ

TeamGlobalPunjab
1 Min Read

ਬੀ. ਸੀ.: ਆਏ ਦਿਨ ਵਿਦੇਸ਼ਾਂ ‘ਚੋਂ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕੈਨੇਡਾ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਪਿੰਡ ਲੱਖਣ ਕੇ ਪੱਡਾ ਦੇ ਨੋਜਵਾਨ ਪਰਦੀਪ ਸਿੰਘ (24) ਪੁੱਤਰ ਗੁਰਦੀਪ ਸਿੰਘ ਦੀ  ਮੌਤ ਹੋ ਜਾਣ ਨਾਲ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਹੈ।

ਉਸ ਦੇ ਵੱਡੇ ਭਰਾ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਤਕਰੀਬਨ 4 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਆਪਣੇ ਭਰਾ ਨੂੰ ਕੈਨੇਡਾ ਭੇਜਿਆ ਸੀ ਅਤੇ ਉਹ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਬੀ. ਸੀ. ਵਿਚ ਰਹਿ ਰਿਹਾ ਸੀ। ਉਨ੍ਹਾਂ ਦਸਿਆ ਕਿ ਭਾਰਤੀ ਸਮੇਂ ਅਨੁਸਾਰ ਬੀਤੇ ਦਿਨ ਸਵੇਰੇ 9:30 ਵਜੇ ਉਸ ਦੀ ਭੈਣ ਨੇ ਫ਼ੋਨ ‘ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ ਪਰਦੀਪ ਹਮੇਸ਼ਾ ਦੀ ਤਰ੍ਹਾਂ ਸ਼ਾਮ 4 ਵਜੇ ਕੰਮ ਤੋਂ ਆ ਕੇ ਸੌਂ ਗਿਆ ਅਤੇ ਸ਼ਾਮ 7 ਵਜੇ ਰੁਟੀਨ ਵਿਚ ਉਹ ਜਿੰਮ ਜਾਂਦਾ ਸੀ ਪਰ ਉਹ ਸ਼ਾਮ ਨੂੰ ਉੱਠਿਆ ਨਹੀਂ ਅਤੇ ਸੁੱਤਾ ਹੀ ਰਹਿ ਗਿਆ।

Share this Article
Leave a comment