ਸਟੂਡੈਂਟ ਵੀਜ਼ਾ ‘ਚ ਬਦਲਾਅ ਨੂੰ ਲੈ ਕੇ ਭਾਰਤੀ ਦੂਤਾਵਾਸ ਨੇ ਅਮਰੀਕੀ ਅਧਿਕਾਰੀਆਂ ਨਾਲ ਕੀਤੀ ਗੱਲਬਾਤ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਸਟੂਡੈਂਟ ਵੀਜ਼ਾ ਨੂੰ ਲੈ ਕੇ ਕੀਤੇ ਗਏ ਬਦਲਾਅ ਦੇ ਮੁੱਦੇ ‘ਤੇ ਭਾਰਤੀ ਦੂਤਾਵਾਸ ਨੇ ਉੱਥੇ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਦੂਤਾਵਾਸ ਨੇ ਦੱਸਿਆ ਕਿ ਇਨ੍ਹਾਂ ਬਦਲਾਵਾਂ ਨਾਲ ਉੱਥੇ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਲਈ ਮੁਸ਼ਕਲਾਂ ਪੈਦਾ ਹੋ ਜਾਣਗੀਆਂ। ਬੀਤੀ 6 ਜੁਲਾਈ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਐਲਾਨ ਕੀਤਾ ਸੀ ਕਿ ਜੇਕਰ ਫਾਲ ਸੀਜ਼ਨ ਵਿੱਚ ਆਨਲਾਈਨ ਸੈਸ਼ਨ ਹੁੰਦਾ ਹੈ ਤਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਜਾਵੇਗਾ ਅਤੇ ਨਵੇਂ ਸੈਸ਼ਨ ਲਈ ਸਟੂਡੈਂਟ ਵੀਜ਼ਾ ਨਹੀਂ ਦਿੱਤਾ ਜਾਵੇਗਾ।

ਭਾਰਤੀ ਦੂਤਾਵਾਸ ਨੇ ਆਪਣੇ ਬਿਆਨ ਵਿੱਚ ਕਿਹਾ, ਇਹ ਨਵੇਂ ਬਦਲਾਅ ਅਜਿਹੇ ਸਮੇਂ ‘ਤੇ ਆਏ ਹਨ ਜਦੋਂ ਅਨੇਕਾਂ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਨਵੇਂ ਅਕੈਡਮਿਕ ਸੈਸ਼ਨ ਲਈ ਸ਼ੁਰੂਆਤ ਕਰਨ ਦਾ ਸਮਾਂ ਹੈ। ਇਸ ਨਾਲ ਜੋ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਪੜ੍ਹਨਾ ਚਾਹੁੰਦੇ ਹਨ ਉਨ੍ਹਾਂ ਲਈ ਪਰੇਸ਼ਾਨੀਆਂ ਅਤੇ ਮੁਸ਼ਕਲਾਂ ਖੜੀ ਹੋਣ ਦੀ ਸੰਭਾਵਨਾ ਹੈ। ਭਾਰਤੀ ਦੂਤਾਵਾਸ ਨੇ ਅੱਗੇ ਦੱਸਿਆ ਕਿ 7 ਜੁਲਾਈ 2020 ਨੂੰ ਭਾਰਤ-ਅਮਰੀਕਾ ਵਿਦੇਸ਼ੀ ਦਫ਼ਤਰ ‘ਚ ਵਿਦੇਸ਼ੀ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਇਸ ਮੁੱਦੇ ਨੂੰ ਚੁੱਕਦੇ ਹੋਏ ਭਾਰਤੀ ਵਿਦਿਆਰਥੀਆਂ ਨੂੰ ਹੋਣ ਵਾਲੀ ਪਰੇਸ਼ਾਨੀਆਂ ਵਾਰੇ ਅਮਰੀਕਾ ਦੇ ਸਿਆਸੀ ਮਾਮਲਿਆਂ ਦੇ ਉਪ ਵਿਦੇਸ਼ਮੰਤਰੀ ਡੇਵਿਡ ਹੇਲ ਨਾਲ ਗੱਲ ਕੀਤੀ।

ਹੋਮਲੈਂਡ ਸਿਕਿਓਰਿਟੀ ਵਿਭਾਗ ਦੇ ਅੰਕੜਿਆਂ ਅਨੁਸਾਰ, ਵਰਤਮਾਨ ਵਿੱਚ 11 ਲੱਖ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀਆਂ ਦੇ ਕੋਲ ਸਰਗਰਮ ਸਟੂਡੈਂਟ ਵੀਜ਼ਾ ਹੈ। ਆਈਸੀਈ ਮੁਤਾਬਕ F-1 ਦੇ ਵਿਦਿਆਰਥੀ ਅਕੈਡਮਿਕ ਕੋਰਸ ਵਰਕ ਵਿੱਚ ਸ਼ਾਮਲ ਹੁੰਦੇ ਹਨ ਜਦਕਿ M – 1 ਸਟੂਡੇਂਟ ਵੋਕੇਸ਼ਨਲ ਕੋਰਸਵਰਕ ਕਰਦੇ ਹਨ।

Share this Article
Leave a comment