ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਤਿੰਨ ਨਾਬਾਲਗਾਂ ਦੀ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਭਾਰਤੀ ਮੂਲ ਦੇ ਅਨੁਰਾਗ ਚੰਦਰਾ ਨੂੰ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਦਰਵਾਜ਼ੇ ਦੀ ਘੰਟੀ ਵਜਾ ਕੇ ਮਜ਼ਾਕ ਕਰਨ ਵਾਲੇ ਤਿੰਨ ਨੌਜਵਾਨਾਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸਨੇ ਸ਼ੁੱਕਰਵਾਰ ਨੂੰ ਕਤਲ ਅਤੇ ਕਤਲੇਆਮ ਦੀ ਕੋਸ਼ਿਸ਼ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 19 ਜਨਵਰੀ, 2020 ਦੀ ਹੈ। ਜਦੋਂ ਰਿਵਰਸਾਈਡ ਕਾਉਂਟੀ ਦੇ ਘਰ ਦੀ ਘੰਟੀ 3 ਨਾਬਾਲਗਾਂ ਨੇ ਮਜ਼ਾਕ ‘ਚ ਖੇਡਦੇ ਸਮੇਂ ਵਜਾਈ। ਚੰਦਰਾ ਨੇ ਦੱਸਿਆ ਕਿ ਉਸ ਦਿਨ ਮੈਂ 12 ਬੋਤਲਾਂ ਬੀਅਰ ਦੀਆਂ ਪੀਤੀਆਂ ਸਨ ਅਤੇ ਸ਼ਰਾਬ ਨਾਲ ਰੱਜਿਆ ਹੋਇਆ ਸੀ। ਉਹ ਬੱਚਿਆਂ ਦੀਆਂ ਸ਼ਰਾਰਤਾਂ ਤੋਂ ਪਰੇਸ਼ਾਨ ਸੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਉਸ ਨੇ ਲੜਕਿਆਂ ਦਾ ਪਿੱਛਾ ਕੀਤਾ ਅਤੇ ਸੜਕ ‘ਚ ਉਨ੍ਹਾਂ ਦੀ ਟੋਇਟਾ ਨੂੰ ਟੱਕਰ ਮਾਰ ਦਿੱਤੀ। ਤਿੰਨ ਲੜਕਿਆਂ ਸਮੇਤ ਟੋਇਟਾ ਇਕ ਦਰੱਖਤ ਨਾਲ ਜਾ ਟਕਰਾਈ। ਟੱਕਰ ਤੋਂ ਬਾਅਦ ਉਸ ਨੇ ਦਸਿਆ ਕਿ ਉਸ ਨੇ ਆਪਣੀ ਗੱਡੀ ਨਹੀਂ ਰੋਕੀ ਕਿਉਂਕਿ ਉਸ ਨੂੰ ਨਹੀਂ ਲੱਗਿਆ ਕਿ ਕੋਈ ਜ਼ਖਮੀ ਹੋਇਆ ਹੋਵੇਗਾ। ਪਰ ਇਸ ਘਟਨਾ ਵਿੱਚ 16 ਸਾਲ ਦੇ ਤਿੰਨੇ ਨੌਜਵਾਨ ਮਾਰੇ ਗਏ ਸਨ ਅਤੇ ਇਸ ਤੋਂ ਇਲਾਵਾ ਤਿੰਨ ਹੋਰ ਜ਼ਖ਼ਮੀ ਹੋਏ ਸਨ।
ਅਨੁਰਾਗ ਚੰਦਰਾ ਨੇ ਖੁਦ ਅਦਾਲਤ ਵਿੱਚ ਮੰਨਿਆ ਕਿ ਉਸ ਨੇ ਘਟਨਾ ਵਾਲੇ ਦਿਨ ਬਾਰਾਂ ਬੀਅਰ ਦੀਆਂ ਬੋਤਲਾਂ ਪੀਤੀਆਂ ਸਨ। ਟੱਕਰ ਤੋਂ ਪਹਿਲਾਂ ਉਹ 99 mph (159 kph) ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਉਸਨੇ ਕਿਹਾ ਕਿ ਉਸਦਾ ਮਕਸਦ ਉਨ੍ਹਾਂ ਨੂੰ ਮਾਰਨਾ ਨਹੀਂ ਸੀ। ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਰਿਵਰਸਾਈਡ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਮਾਈਕ ਹੇਸਟ੍ਰੀਨ ਨੇ ਕਿਹਾ ਕਿ ਇਨ੍ਹਾਂ ਲੜਕਿਆਂ ਦਾ ਕਤਲ ਸਾਡੇ ਭਾਈਚਾਰੇ ਲਈ ਇੱਕ ਭਿਆਨਕ ਅਤੇ ਸੰਵੇਦਨਹੀਣ ਦੁਖਾਂਤ ਹੈ। ਇਸ ਤਰ੍ਹਾਂ ਦੇ ਪਾਗਲਪਨ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਯੋਜਨਾਬੱਧ ਕਤਲ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.