Home / ਕੈਨੇਡਾ / ਹੁਣ ਕੈਨੇਡਾ ਜਾਣ ਦਾ ਤੁਹਾਡਾ ਸੁਪਨਾ ਹੋ ਸਕਦੈ ਸਾਕਾਰ, ਸਰਕਾਰ 10 ਲੱਖ ਲੋਕਾਂ ਨੂੰ ਦੇ ਰਹੀ ਪੀ.ਆਰ.
canada to welcome new 1 million immigrants

ਹੁਣ ਕੈਨੇਡਾ ਜਾਣ ਦਾ ਤੁਹਾਡਾ ਸੁਪਨਾ ਹੋ ਸਕਦੈ ਸਾਕਾਰ, ਸਰਕਾਰ 10 ਲੱਖ ਲੋਕਾਂ ਨੂੰ ਦੇ ਰਹੀ ਪੀ.ਆਰ.

ਤੁਸੀ ਕੈਨੇਡਾ ‘ਚ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਹੋ ? ਤਾਂ ਬੈਗ ਪੈਕ ਕਰੋ ਅਤੇ ਨਿਕਲ ਜਾਓ ਕਿਉਂਕਿ ਇਸ ਤੋਂ ਚੰਗਾ ਟਾਈਮ ਸ਼ਾਇਦ ਹੀ ਤੁਹਾਨੂੰ ਮਿਲ ਸਕੇਗਾ। ਕੈਨੇਡਾ ਸਰਕਾਰ ਨੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੇ ਦੇਸ਼ ਵਿੱਚ 10 ਲੱਖ ਨਵੇਂ ਸਥਾਈ ਵਾਸੀਆਂ ਨੂੰ ਪਰਮਾਨੈਂਟ ਸ਼ਰਨ ਦੇਣ ਦੀ ਯੋਜਨਾ ਬਣਾਈ ਹੈ , ਜੋ ਕਿ ਹਰ ਸਾਲ ਉਨ੍ਹਾਂ ਦੀ ਆਬਾਦੀ ਦਾ 10 ਫੀਸਦੀ ਹਿੱਸਾ ਹੋਣਗੇ। ਕੈਨੇਡਾ ਨੇ ਪਿਛਲੇ ਸਾਲ 2,86,000 ਤੋਂ ਵੀ ਜ਼ਿਆਦਾ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਿੱਚ ਸ਼ਰਨ ਦਿੱਤੀ ਹੈ, ਉਥੇ ਹੀ ਇਸ ਸਾਲ ਇਹ ਸੰਖਿਆ 3,50,000 ਤੱਕ ਪਹੁੰਚ ਸਕਦੀ ਹੈ। ਦੱਸ ਦੇਈਏ ਕਿ ਸ਼ਰਨਾਰਥੀਆਂ ਲਈ ਕੈਨੇਡਾ ਪਹਿਲੀ ਸਭ ਤੋਂ ਜ਼ਿਆਦਾ ਪਸੰਦ ਹੈ ।

ਰਿਪੋਰਟ ਦੇ ਮੁਤਾਬਕ, 2019 ਤੱਕ ਕੈਨੇਡਾ ਵਿੱਚ 3,50,000 ਨਵੇਂ ਸ਼ਰਨਾਰਥੀ ਹੋਣਗੇ, ਉਥੇ ਹੀ 2020 ਵਿੱਚ ਇਹ ਸੰਖਿਆ 3,60,000 ਤੱਕ ਪਹੁੰਚ ਜਾਵੇਗੀ ਅਤੇ 2021 ਤੱਕ ਦੁਨੀਆਭਰ ਦੇ ਵੱਖ-ਵੱਖ ਦੇਸ਼ਾਂ ਤੋਂ 3,70,000 ਸ਼ਰਨਾਰਥੀ ਇਸ ਦੇਸ਼ ਦਾ ਹਿੱਸਾ ਬਣ ਸਕਦੇ ਹਨ। ਇਸ ਹਿਸਾਬ ਨਾਲ ਆਉਣ ਵਾਲੇ ਤਿੰਨ ਸਾਲਾਂ ਵਿੱਚ ਕੈਨੇਡਾ ‘ਚ 10 ਲੱਖ ਤੋਂ ਜ਼ਿਆਦਾ ਨਵੇਂ ਸ਼ਰਨਾਰਥੀ ਹੋਣਗੇ। ਕੈਨੇਡਾ ਦੇ ਆਈਆਰਸੀਸੀ (Canada’s minister of Immigration, Refugees and Citizenship) ਮੰਤਰੀ ਅਹਿਮਦ ਹੁਸੈਨ ਨੇ ਕਿਹਾ, ਨਵੇਂ ਚੇਹਰਿਆਂ ਦਾ ਸਵਾਗਤ ਕਰਨਾ ਸਾਡਾ ਇਤਿਹਾਸ ਰਿਹਾ ਹੈ ਜਿਨ੍ਹਾਂ ਨੇ ਕੈਨੇਡਾ ਨੂੰ ਮਜਬੂਤ ਅਤੇ ਆਕਰਸ਼ਕ ਬਣਾਇਆ ਹੈ।

ਹੁਸੈਨ ਆਪਣੇ ਆਪ ਇੱਕ ਸ਼ਰਨਾਰਥੀ ਹਨ, ਜਿਨ੍ਹਾਂ ਨੇ ਸੋਮਾਲਿਆ ਤੋਂ ਕੈਨੇਡਾ ‘ਚ ਸ਼ਰਨ ਲਈ ਸੀ। ਹੁਸੈਨ ਨੇ ਕਿਹਾ ਕਿ ਇਸ ਨਾਲ ਕੈਨੇਡਾ ਦੀ ਆਬਾਦੀ ਵਿੱਚ ਜੋ ਅਸੰਤੁਲਨ ਪੈਦਾ ਹੋਇਆ ਹੈ, ਉਹ ਠੀਕ ਕਰਨ ਵਿੱਚ ਮਦਦ ਮਿਲੇਗੀ ਅਤੇ ਲੇਬਰ ਫੋਰਸ ਦੇ ਵਧਣ ਨਾਲ ਜਨਮ ਦਰ ਵਿੱਚ ਕਮੀ ਆਵੇਗੀ। ਕੈਨੇਡਾ ਜਿਸ ਸਮੇਂ ਨਵੇਂ ਲੋਕਾਂ ਨੂੰ ਸ਼ਰਨ ਦੇਣ ਜਾ ਰਿਹਾ ਹੈ, ਉਸ ਵੇਲੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਆਪਣੀ ਨਵੀਂ ਸਖਤ ਇਮੀਗਰੇਸ਼ਨ ਪਾਲਿਸੀ ਨੂੰ ਅਪਣਾਇਆ ਹੈ।

ਯੂਐੱਨ ਦੀ ਰਿਪੋਰਟ ਦੇ ਮੁਤਾਬਕ, 2017 ਵਿੱਚ 68.6 ਮਿਲੀਅਨ ਲੋਕਾਂ ਨੂੰ ਜੰਗ, ਆਰਥਿਕ, ਧਾਰਮਿਕ ਅਤੇ ਅਮਜੀਕ ਭੇਦਭਾਵ ਤੋਂ ਲੈ ਕੇ ਹਿੰਸਾ ਕਾਰਨ ਪਰੇਸ਼ਾਨ ਹੋ ਕੇ ਆਪਣੇ ਦੇਸ਼ ਤੋਂ ਜਾਨ ਹੋਣ ਲਈ ਮਜਬੂਰ ਹੋਣਾ ਪਿਆ। ਕੈਨੇਡਾ ਖਾਸਕਰ ਆਪਣੇ ਸ਼ਰਨਾਰਥੀਆਂ ਦੀ ਸੁਰੱਖਿਆ ਦੇ ਪ੍ਰਤੀ ਵਚਨਬੱਧ ਲਈ ਜਾਣਿਆ ਜਾਂਦਾ ਰਿਹਾ ਹੈ। ਸ਼ਨਰਥੀਆਂ ਦੀ ਸੁਰੱਖਿਆ ਲਈ ਕੈਨੇਡਾ ਨੇ 5.6 ਅਰਬ ਡਾਲਰ ਦੀ ਮਦਦ ਦੀ ਘੋਸ਼ਣਾ ਵੀ ਕੀਤੀ ਹੈ।

Check Also

ਡਿਪੋਰਟੇਸ਼ਨ ਦੀ ਕਗਾਰ ’ਤੇ ਪੁੱਜੇ ਪ੍ਰਵਾਸੀਆਂ ਲਈ ਅਹਿਮ ਖ਼ਬਰ, 2.5 ਲੱਖ ਤੋਂ ਵੱਧ ਬੱਚਿਆਂ ਨੂੰ ‘ਨਾਗਰਿਕਤਾ’ ਦੇਣ ਦੀ ਉੱਠੀ ਮੰਗ

ਵਾਸ਼ਿੰਗਟਨ- ਅਮਰੀਕਾ ਤੋਂ ਡਿਪੋਰਟ ਹੋਣ ਦੇ ਡਰ ਹੇਠ ਜ਼ਿੰਦਗੀ ਗੁਜ਼ਾਰ ਰਹੇ ਹਜ਼ਾਰਾਂ ਭਾਰਤੀ ਨੌਜਵਾਨਾਂ ਨੂੰ …

Leave a Reply

Your email address will not be published.