ਸੁਖਬੀਰ ਬਾਦਲ ਨੇ ਸਟੇਜ਼ ਤੋਂ ਮਾਰਿਆ ਅਜਿਹਾ ਡਾਇਲਾਗ, ਲੋਕਾਂ ਨੂੰ ਗੱਬਰ ਸਿੰਘ ਯਾਦ ਆ ਗਿਆ!

ਬਠਿੰਡਾ : ਕਈ ਦਹਾਕੇ ਪਹਿਲਾਂ ਬਾਲੀਵੁੱਡ ਅਦਾਕਾਰ ਅਮਜ਼ਦ ਖ਼ਾਨ ਦੀ ਇੱਕ ਫਿਲਮ ਆਈ ਸੀ ‘ਸ਼ੋਅਲੇ’ ਜਿਸ ਵਿੱਚ ਅਮਜ਼ਦ ਖ਼ਾਨ ਨੇ ਗੱਬਰ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਵਿੱਚ ਗੱਬਰ ਸਿੰਘ ਦਾ ਇੱਕ ਡਾਇਲਾਗ ਬੜਾ ਮਸ਼ਹੂਰ ਹੋਇਆ ਸੀ, ਜਿਸ ਵਿੱਚ ਫਿਲਮ ‘ਚ ਮੁੱਖ ਕਿਰਦਾਰ ਨਿਭਾ ਰਹੇ ਧਰਮਿੰਦਰ ਅਤੇ ਅਮਿਤਾਭ ਬਚਨ ਤੋਂ ਜਾਂਨ ਬਚਾ ਕੇ ਅੱਡੇ ‘ਤੇ ਵਾਪਸ ਪਹੁੰਚੇ ਡਾਕੂਆਂ ਨੂੰ ਗੱਬਰ ਸਿੰਘ ਕਹਿੰਦਾ ਹੈ, ਕਿ ਤੁਸੀਂ ਮੌਕੇ ਤੋਂ ਭੱਜ ਕੇ ਮੇਰੀ ਬੇਇਜ਼ਤੀ ਕਰਵਾਈ ਹੈ ਤੇ ਇਸ ਮੌਕੇ ਉਹ ਆਪਣੇ ਸਾਥੀ ਸਾਂਭਾ ਨੂੰ ਪੁੱਛਦਾ ਹੈ,” ਅਰੀ ਓ ਸ਼ਾਂਭਾ ਕਿਤਨਾ ਇਨਾਮ ਰੱਖੈ ਐ ਸਰਕਾਰ ਹਮ ਪਰ” ਅੱਗੋਂ ਸਾਂਭਾ ਕਹਿੰਦਾ ਹੈ, “ ਜੀ ਸਰਦਾਰ ਪੂਰੇ ਪਚਾਸ ਹਜ਼ਾਰ” ਅੱਗੋਂ ਗੱਬਰ ਸਿੰਘ ਬੋਲਦਾ ਹੈ,” ਔਰ ਯੇ ਇਨਾਮ ਸਰਕਾਰ ਹਮ ਪਰ ਇਸ ਲਈ ਰੱਖੇ ਹੈ ਕਿਉਂਕਿ ਯਹਾਂ ਸੇ ਪਚਾਸ ਪਚਾਸ ਕੋਸ ਮੀਲ ਦੂਰ ਗਾਓਂ ਮੇਂ ਜਬ ਬੱਚਾ ਰੋਤਾ ਹੈ ਤੋਂ ਮਾਂ ਕੈਹਤੀ ਹੈ ਚੁੱਪ ਹੋ ਜਾ ਬੇਟੇ, ਨਹੀਂ ਤੋ ਗੱਬਰ ਸਿੰਘ ਆ ਜਾਏਗਾ।” ਕੁਝ ਇਹੋ ਜਿਹਾ ਹੀ ਡਾਇਲਾਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੋਲਿਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਸੂਬੇ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਅਕਾਲੀ ਦਲ ਦੀ ਝੋਲੀ ‘ਚ ਪਾਉਣ, ਫਿਰ ਦੇਖਣ ਜਿਹੜੇ ਅਫ਼ਸਰ ਲੋਕਾਂ ਨੂੰ ਝੂਠੇ ਕੇਸਾਂ ‘ਚ ਫਸਾਉਂਦੇ ਹਨ, ਉਨ੍ਹਾਂ ਦੀ ਮੁੜ ਅਜਿਹਾ ਕਰਨ ਦੀ ਕਦੇ ਹਿੰਮਤ ਨਹੀਂ ਪਵੇਗੀ, ਕਿਉਂਕਿ ਉਨ੍ਹਾਂ ਨੂੰ ਫਿਰ ਇਹ ਪਤਾ ਲੱਗ ਜਾਵੇਗਾ ਕਿ ਹੁਣ ਸੁਖਬੀਰ ਬਾਦਲ ਆ ਗਏ ਹਨ।

ਇੱਥੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕੀਤਾ, ਕਿ ਜਿਸ ਦਿਨ ਪੰਜਾਬ ਦੀ ਜਨਤਾ ਅਕਾਲੀ ਦਲ ਨੂੰ ਸੂਬੇ ਦੀਆਂ ਸਾਰੀਆਂ ਸੀਟਾਂ ਤੋਂ ਜਿਤਵਾ ਦੇਵੇਗੀ ਉਸ ਤੋਂ ਅਗਲੇ ਹੀ ਦਿਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨਹੀਂ ਰਹਿਣਗੇ। ਸੁਖਬੀਰ ਨੇ ਪੰਡਾਲ ‘ਚ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਗਰੰਟੀ ਦਿੱਤੀ, ਕਿ ਅਜਿਹਾ ਹੁੰਦਿਆਂ ਹੀ ਸਰਕਾਰ ਕਾਂਗਰਸ ਦੀ ਨਹੀਂ, ਤੁਹਾਡੀ ਚੱਲੇਗੀ ਤੇ ਦੋਸ਼ ਲਾਇਆ, ਕਿ ਤੁਹਾਡੇ ਨਾਲ ਪੰਗੇ ਲੈਣ ਲਈ ਜਿਹੜੇ ਕਾਂਗਰਸੀ ਟਪੂਸੀਆਂ ਮਾਰਦੇ ਹਨ ਉਹ ਖੁੱਡਾਂ ‘ਚ ਵੜ ਜਾਣਗੇ। ਉਨ੍ਹਾਂ ਕਿਹਾ ਕਿ ਮੁੜ ਕਿਸੇ ਦੀ ਅਜਿਹਾ ਕਰਨ ਦੀ ਹਿੰਮਤ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਹੁਣ ਸੁਖਬੀਰ ਬਾਦਲ ਆ ਗਿਆ ਹੈ।

ਛੋਟੇ ਬਾਦਲ ਨੇ ਕਾਂਗਰਸ ਪਾਰਟੀ ‘ਤੇ ਦੋਸ਼ ਲਾਉਂਦਿਆਂ ਦਾਅਵਾ ਕੀਤਾ, ਕਿ ਜਿਹੜੀ ਕਾਂਗਰਸ ਅੱਜ ਤੁਹਾਨੂੰ ਲੱਖਾਂ ਦੀ ਗ੍ਰਾਟ ਦਿੰਦੀ ਹੈ ਉਹ ਗ੍ਰਾਂਟ ਅਸੀ ਕਰੋੜਾਂ ਦੀ ਦਿੰਦੇ ਸੀ। ਉਨ੍ਹਾ ਕਿਹਾ ਜਿਹੜੇ ਪਿੰਡਾਂ ‘ਚ ਸਾਡੇ ਸਰਪੰਚ ਬਣੇ ਨੇ ਉਨ੍ਹਾਂ ਨੂੰ ਕਾਂਗਰਸ ਤੋਂ ਗ੍ਰਾਂਟ ਲੈਣ ਦੀ ਲੋੜ ਨਹੀਂ ਵੱਧ ਤੋਂ ਵੱਧ ਪੰਜ ਲੱਖ ਦੇ ਦੇਣਗੇਂ, ਦੋ ਸਾਲ ਇਨ੍ਹਾਂ ਦੀ ਗ੍ਰਾਂਟ ਤੋਂ ਬਿਨ੍ਹਾ ਕੋਈ ਫਰਕ ਨਹੀਂ ਪੈਦਾ। ਸੁਖਬੀਰ ਬਾਦਲ ਨੇ ਕਿਹਾ ਕਿ, ‘ਮੈ ਤੁਹਾਡੇ ਕੋਲ ਕਰੋੜ ਕਰੋੜ ਰੁਪਏ ਦੀਆਂ ਬੋਰੀਆਂ ਸੁੱਟਾਂਗਾ, ਨੋਟਾਂ ਦੀਆਂ ਟਰਾਲੀਆਂ ਭਰ ਕੇ ਲਿਆਵਾਂਗਾ, ਜਿਸ ਨੂੰ ਮਰਜ਼ੀ ਵੰਡ ਦਿਓ।

ਇਸ ਮੌਕੇ ਸੁਖਬੀਰ ਨੇ ਆਮ ਆਦਮੀ ਪਾਰਟੀ ਵਾਲੇ ਵੀ ਨਹੀ਼ ਬਖ਼ਸ਼ੇ ਤੇ ਉਨ੍ਹਾਂ ਬਾਰੇ ਬੋਲਦਿਆਂ ਕਿਹਾ, ਕਿ ਟੋਪੀ ਵਾਲਿਆਂ ਪਿੱਛੇ ਲੱਗ ਕੇ ਤੁਸੀਂ ਸਾਡੀ ਭੱਜੀ ਜਾ ਰਹੀ ਗੱਡੀ ਨੂੰ ਰੋਕ ਦਿੱਤਾ ਸੀ । ਪਰ ਹੁਣ ਝਾੜੂ ਤੀਲਾ ਤੀਲਾ ਹੋਣ ਪਿੱਛੋਂ ਅਸੀਂ ਆਪਣੀ ਗੱਡੀ ਫਿਰ ਸਟਾਰਟ ਕਰ ਲਈ ਹੈ।

 

Check Also

ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਤੇ ਸਾਫ਼ ਸਫ਼ਾਈ ਦੀ ਸਹੂਲਤ ਦੇਣ ਲਈ ਵਚਨਬੱਧ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸਾਫ਼ …

Leave a Reply

Your email address will not be published.