ਸੁਖਬੀਰ ਜੇ ਗਾਤਰਾ ਹੀ ਨੀਂ ਸੰਭਾਲ ਸਕਦਾ, ਤਾਂ ਉਹ ਪੰਜਾਬ ਤੇ ਪੰਥ ਨੂੰ ਕੀ ਸੰਭਾਲੇਗਾ : ਮਾਨ

ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਨ੍ਹਾਂ (ਮਾਨ) ਦੀ ਚਿੰਤਾ ਛੱਡ ਕੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਦੀ ਚਿੰਤਾ ਕਰਨ ਤਾਂ ਕਿ ਉਹ ਸਹੀ ਢੰਗ ਨਾਲ ਗਾਤਰਾ ਸੰਭਾਲ ਸਕਣ। ਭਗਵੰਤ ਮਾਨ ਅਨੁਸਾਰ ਜਿਹੜਾ ਬੰਦਾ ਸਿੱਖੀ ਦਾ ਪ੍ਰਤੀਕ ਗਾਤਰਾ ਹੀ ਨਹੀਂ ਸੰਭਾਲ ਸਕਦਾ, ਉਹ ਸੂਬਾ ਪੰਜਾਬ ਅਤੇ ਸਿੱਖ ਪੰਥ ਨੂੰ ਕਿਵੇਂ ਸੰਭਾਲੇਗਾ?

‘ਆਪ’ ਪ੍ਰਧਾਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਖਾਸ ਕਰ ਬਾਦਲ ਪਰਿਵਾਰ ਨੂੰ ਆਮ ਆਦਮੀ ਪਾਰਟੀ ਦਾ ‘ਫੋਬੀਆ’ ਹੋ ਗਿਆ ਹੈ। ਇਸੇ ਲਈ ਉਨ੍ਹਾਂ ਨੂੰ ਗੱਲ ਗੱਲ ‘ਤੇ ਆਪ ਵਾਲੇ ਹੀ ਯਾਦ ਆਉਂਦੇ ਹਨ। ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਖਿਲਾਫ ਅਫਵਾਹਾਂ ਫੈਲਾਉਣੀਆਂ ਬੰਦ ਕਰਕੇ ਸਿੱਧੇ ਚੋਣ ਮੈਦਾਨ ਵਿੱਚ ਆਉਣ ਤਾਂ ਕਿ ਉਹ ਜ਼ਮੀਨੀ ਹਕੀਕਤ ਤੋਂ ਵਾਕਫ ਹੋ ਸਕਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਾਦਲ ਐਂਡ ਕੰਪਨੀ ਦੀ ਪੰਜਾਬ ਦੀ ਸਿਆਸਤ ਅੰਦਰ ਹਮੇਸ਼ਾ ਹਮੇਸ਼ਾ ਲਈ ਬੋਲਤੀ ਬੰਦ ਕਰ ਦੇਵੇਗੀ।

ਭਗਵੰਤ ਮਾਨ ਨੇ ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਨਹੀਂ ਬਖ਼ਸ਼ਿਆ ਤੇ ਕਿਹਾ ਕਿ ਛੋਟੇ ਢੀਂਡਸਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਮੱਤਾਂ ਦੇਣ ਦੀ ਬਜਾਏ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਸਿੱਖਿਆ ‘ਤੇ ਅਮਲ ਕਰਕੇ ਆਗਿਆਕਾਰੀ ਪੁੱਤਰ ਬਣ ਕੇ ਵਿਖਾਉਣ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਬਾਦਲਾਂ ਅਤੇ ਕੈਪਟਨਾਂ ਵਾਂਗ ਐਸ਼ਪ੍ਰਸਤ ਅਤੇ ਪਰਿਵਾਰਪ੍ਰਸਤ ਨਾ ਹੋ ਕੇ ਅੰਦੋਲਨ ਵਿੱਚੋਂ ਨਿੱਕਲੀ ਇੱਕ ਵਤਨਪ੍ਰਸਤ ਪਾਰਟੀ ਹੈ।

 

 

 

Check Also

ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਤੇ ਸਾਫ਼ ਸਫ਼ਾਈ ਦੀ ਸਹੂਲਤ ਦੇਣ ਲਈ ਵਚਨਬੱਧ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸਾਫ਼ …

Leave a Reply

Your email address will not be published.