Home / ਸਿਆਸਤ / ਸਿੱਖਾਂ ਨੇ ਕਰਤਾ ਵੱਡਾ ਐਲਾਨ, ਸੁਖਬੀਰ ਬਾਦਲ ਨੂੰ ਪਾਉਣਗੇ ਘੇਰਾ, ਅਕਾਲੀ ਦਲ ਨੂੰ ਭਾਜੜਾਂ?

ਸਿੱਖਾਂ ਨੇ ਕਰਤਾ ਵੱਡਾ ਐਲਾਨ, ਸੁਖਬੀਰ ਬਾਦਲ ਨੂੰ ਪਾਉਣਗੇ ਘੇਰਾ, ਅਕਾਲੀ ਦਲ ਨੂੰ ਭਾਜੜਾਂ?

ਨਾਭਾ : ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ 17 ਜੁਲਾਈ ਨੂੰ ਪਟਿਆਲਾ ‘ਚ ਕੈਪਟਨ ਸਰਕਾਰ ਖ਼ਿਲਾਫ਼ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਹੈ, ਉੱਥੇ ਦੂਜੇ ਪਾਸੇ ਇਕ ਐਲਾਨ ਸਿੱਖ ਜਥੇਬੰਦੀ ਅਤੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਵੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਸੁਖਬੀਰ ਬਾਦਲ ਦੀ ਪਟਿਆਲਾ ਰੈਲੀ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਬੇਅਦਬੀ ਮਾਮਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਹੀ ਇਹ ਰੈਲੀ ਕਰ ਰਿਹਾ ਹੈ, ਜਦਕਿ ਇਨ੍ਹਾਂ ਦਾ ਅਜਿਹੀਆਂ ਰੈਲੀਆਂ ਕਰਨ ਦਾ ਹੋਰ ਕੋਈ ਮਕਸਦ ਨਹੀਂ ਹੈ। ਪਰਮਜੀਤ ਸਿੰਘ ਸਹੋਲੀ ਅਨੁਸਾਰ ਜਿਹੜੇ ਆਗੂਆਂ ਨੇ ਸਾਨੂੰ ਪਹਿਲਾਂ ਆਪਣੀ 10 ਸਾਲ ਦੀ ਸਰਕਾਰ ਦੌਰਾਨ ਲੁੱਟਿਆ ਅਤੇ ਕੁੱਟਿਆ ਹੈ, ਉਹ ਸੁਖਬੀਰ ਬਾਦਲ ਜਿਸ ਤੋਂ ਜਿੰਨਾ ਝੂਠ ਬੋਲਿਆ ਗਿਆ ਉਹ ਬੋਲਿਆ ਹੈ ਤੇ ਅੱਜ ਉਹ ਹੀ ਲੋਕਾਂ ਨੂੰ ਗੁਮਰਾਹ ਕਰਨ ਲਈ ਰੈਲੀਆਂ ਕਰ ਰਿਹਾ ਹੈ। ਪਰਮਜੀਤ ਸਿੰਘ ਸਹੋਲੀ ਨੇ ਅੱਗੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਆਪਣੀ ਪਾਰਟੀ ਸਮੇਤ ਗੁਰਮੀਤ ਰਾਮ ਰਹੀਮ ਕੋਲ ਵੋਟਾਂ ਮੰਗਣ ਜਾਂਦਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਹੁਣ ਜਦੋਂ ਸੁਖਬੀਰ ਬਾਦਲ ਪਟਿਆਲਾ ‘ਚ ਆਪਣੀ ਰੈਲੀ ਕਰੇਗਾ ਤਾਂ ਉਸ ਦੇ ਸਾਹਮਣੇ ਸਟੇਜ ਲਾ ਕੇ ਉਹ ਉਸ ਤੋਂ ਆਪਣੇ ਸਵਾਲਾਂ ਦੇ ਜਵਾਬ ਮੰਗਣਗੇ। ਇਸ ਸਿੱਖ ਆਗੂ ਅਤੇ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਰਾਮ ਰਹੀਮ ਦੀ ਜ਼ਮਾਨਤ ‘ਤੇ ਛਿੜੀ ਚਰਚਾ ਬਾਰੇ ਕਿਹਾ ਇਹ ਸਾਰਾ ਕੁਝ ਸਿਆਸੀ ਪਾਰਟੀਆਂ ਕਰਕੇ ਹੋ ਰਿਹਾ ਹੈ ਕਿਉਂਕਿ ਆਉਣ ਵਾਲੇ ਕੁਝ ਮਹੀਨਿਆਂ ਬਾਅਦ ਹਰਿਆਣਾ ਅੰਦਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦੱਸ ਦਈਏ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਹਿੱਤ ਮੁੱਦਿਆਂ ਨੂੰ ਚੁੱਕਣ ਦਾ ਦਾਅਵਾ ਕਰਕੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਸਬੰਧੀ ਇਸ ਤੋਂ ਪਹਿਲਾਂ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਸੁਖਬੀਰ ਨੂੰ ਦੱਬ ਕੇ ਖਰੀਆਂ ਖਰੀਆਂ ਸੁਣਾਈਆਂ ਸਨ, ਉੱਥੇ ਉਹ  ਅਕਾਲੀ ਦਲ ਸੁਤੰਤਰ ਵਲੋਂ ਪਟਿਆਲਾ ‘ਚ ਸੁਖਬੀਰ ਬਾਦਲ ਦੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਚਾਰੇ ਪਾਸਿਂਓਂ ਹੋ ਰਹੇ ਵਿਰੋਧੀਆਂ ਦੇ ਇਸ ਹਮਲੇ ਤੋਂ ਬਾਅਦ ਕਿਹੜੀ ਰਣਨੀਤੀ ਅਪਣਾਉਂਦਾ ਹੈ।

Check Also

ਡੀਸੀ ਨੇ ਗਰਭਵਤੀ ਮਹਿਲਾ ਨੂੰ ਡਿਲੀਵਰੀ ਲਈ ਹਸਪਤਾਲ ਲਿਜਾਣ ਦੀ ਵਟਸਐਪ ‘ਤੇ ਦਿੱਤੀ ਪ੍ਰਵਾਨਗੀ, ਲੜਕੇ ਨੇ ਲਿਆ ਜਨਮ

ਫਿਰੋਜ਼ਪੁਰ: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਵੱਲੋਂ ਵਟਸਐਪ ‘ਤੇ ਗਰਭਵਤੀ ਮਹਿਲਾ ਨੂੰ ਡਿਲੀਵਰੀ ਲਈ ਕਰਫ਼ਿਊ …

Leave a Reply

Your email address will not be published. Required fields are marked *