ਸਰੀ: ਸਰੀ ਤੋਂ ਬੀਤੇ ਮਹੀਨੇ ਲਾਪਤਾ ਹੋਈ ਪੰਜਾਬਣ ਮੁਟਿਆਰ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਪੁਲਿਸ ਮੁਤਾਬਕ ਰਾਜਵਿੰਦਰ ਕੌਰ (38) ਇਕ ਹੋਰ ਮਹਿਲਾ ਨਾਲ ਹੌਂਡਾ ਸਿਵਿਕ ਕਾਰ ਵਿਚ ਐਲਬਰਟਨ ਵਲ ਗਈ ਸੀ। ਪਰਿਵਾਰ ਨੇ 23 ਜਨਵਰੀ ਨੂੰ ਉਸਦੀ ਗੁੰਮਸ਼ੁਦਗੀ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ।
ਰਾਜਵਿੰਦਰ ਬੈਂਸ ਨੂੰ ਆਖਰੀ ਵਾਰ 7 ਜਨਵਰੀ ਨੂੰ ਸਵੇਰੇ 9.30 ਵਜੇ ਸਰੀ ਦੀ 152 ਸਟ੍ਰੀਟ ਦੇ 5600 ਬਲਾਕ ਵਿਚ ਟੀ. ਡੀ. ਕੈਨੇਡਾ ਟਰੱਸਟ ਬੈਂਕ ਦੀ ਬ੍ਰਾਂਚ ਤੋਂ ਬਾਹਰ ਆਉਂਦੇ ਹੋਏ ਦੇਖਿਆ ਗਿਆ ਸੀ। ਸਰੀ ਪੁਲਿਸ ਲਾਸ਼ ਬਰਾਮਦ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਤਲ ਦੇ ਨਜ਼ਰੀਏ ਨਾਲ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਰਾਜਵਿੰਦਰ ਕੌਰ ਦਾ ਕਤਲ ਕੀਤਾ ਗਿਆ ਹੈ।