ਕੈਨੇਡਾ ਵਿਚ ਕੋਰੋਨਾ ਦੇ 59,844 ਮਾਮਲੇ ਆਏ ਸਾਹਮਣੇ

TeamGlobalPunjab
1 Min Read

ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਥਰੇਸਾ ਟਿਮ ਨੇ ਕਿਹਾ ਕਿ ਮੁਲਕ ਵਿੱਚ 59844 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 3766 ਮੌਤਾਂ ਹੋ ਚੁੱਕੀਆਂ ਹਨ।ਜਿੰਨ੍ਹਾਂ ਦੱਸਿਆ ਕਿ ਕੈਨੇਡਾ ਭਰ ਵਿੱਚ 9,19000 ਟੈੱਸਟ ਕੀਤੇ ਗਏ ਹਨ।ਜਿਸ ਵਿੱਚੋਂ 6.5 ਪ੍ਰਤੀਸ਼ਤ ਪੌਜ਼ੀਟਿਵ ਆਏ ਹਨ।ਉਨ੍ਹਾਂ ਦੱਸਿਆ ਕਿ ਅਰਥਚਾਰਾ ਮੁੜ੍ਹ ਖੁੱਲ੍ਹਣ ਲੱਗਿਆ ਹੈ।ਬਹੁਤ ਥਾਵਾਂ ਅਜਿਹੀਆਂ ਹਨ।.ਜਿੱਥੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ।ਤੇ ਅਸੀਂ ਅਰਥਚਾਰਾ ਖੋਲ੍ਹ ਸਕਦੇ ਹਾਂ।ਡਾ: ਥਰੇਸਾ ਨੇ ਲੋਕਾਂ ਨੂੰ ਕੁੱਝ ਹਦਾਇਤਾਂ ਵੀ ਜਾਰੀ ਕੀਤੀਆ।

 

ਜੇਕਰ ਇਸਤੋਂ ਇਕ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਫੈਡਰਲ ਹੈਲਥ ਮਨਿਸਟਰ ਡਾ: ਥਰੇਸਾ ਟੈਮ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੋਵਿਡ-19 ਸਬੰਧੀ ਅੰਕੜੇ ਜਾਰੀ ਕੀਤੇ ਗਏ ਸਨ। ਬੀਤੇ ਦਿਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 57148 ਸੀ ਜਦਕਿ ਮੌਤਾਂ ਦਾ ਅੰਕੜਾ 3606 ਹੋ ਗਿਆ ਸੀ। ਉਨ੍ਹਾਂ ਇਹ ਵੀ ਜਾਣਕਾਰੀ ਸਪੱਸ਼ਟ ਕੀਤੀ ਸੀ ਕਿ ਲੈੱਬਜ਼ ਵੱਲੋਂ 8,93,000 ਲੋਕਾਂ ਦਾ ਟੈੱਸਟ ਕੀਤਾ ਗਿਆ ਸੀ ਜਿਸ ਦੌਰਾਨ  ਕਰੀਬ 6.5 ਪ੍ਰਤੀਸ਼ਤ ਲੋਕ ਪੌਜ਼ੀਟਿਵ ਆਏ ਸਨ। ਚੀਫ ਸਿਹਤ ਅਧਿਕਾਰੀ ਵੱਲੋਂ ਹੈਲਥ ਕੇਅਰ ਵਰਕਰਾਂ ਦਾ ਧੰਨਵਾਦ ਕੀਤਾ ਗਿਆ।

 

- Advertisement -

 

Share this Article
Leave a comment