ਲੰਡਨ ‘ਚ ਦੋ ਭਾਰਤੀ ਵਿਦਿਆਰਥਣਾਂ ‘ਤੇ ਚਾਕੂ ਨਾਲ ਹਮਲਾ, ਮੌਕੇ ‘ਤੇ ਹੋਈ ਮੌਤ

Rajneet Kaur
2 Min Read

ਲੰਡਨ: ਹੈਦਰਾਬਾਦ ਦੀਆਂ ਦੋ ਵਿਦਿਆਰਥਣਾਂ ‘ਤੇ ਨੀਲ ਕ੍ਰੇਸੈਂਟ, ਵੈਂਬਲੀ, ਲੰਡਨ ਵਿਖੇ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲੇ ‘ਚ 27 ਸਾਲਾ ਕੋਂਥਮ ਤੇਜਸਵਿਨੀ ਰੈੱਡੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਇਕ ਹੋਰ ਵਿਦਿਆਰਥਣ ਅਖਿਲਾ (28) ਗੰਭੀਰ ਰੂਪ ‘ਚ ਜ਼ਖਮੀ ਹੋ ਗਈ।

ਦਸ ਦਈਏ ਕਿ ਹੈਦਰਾਬਾਦ ਦੇ ਚਮਪੇਟ ਦੀ ਰਹਿਣ ਵਾਲੀ ਕੋਂਥਮ ਤੇਜਸਵਿਨੀ ਉਚੇਰੀ ਪੜ੍ਹਾਈ ਲਈ ਲੰਡਨ ਗਈ ਸੀ। ਉਹ ਇੱਥੇ ਆਪਣੇ ਦੋਸਤਾਂ ਨਾਲ ਰਹਿੰਦੀ ਸੀ। ਬ੍ਰਾਜ਼ੀਲ ਦੇ ਇਕ ਨਾਗਰਿਕ ਨੇ ਤੇਜਸਵਿਨੀ ਅਤੇ ਉਸਦੀ ਰੂਮਮੇਟ ‘ਤੇ ਚਾਕੂ ਨਾਲ ਹਮਲਾ ਕਰ ਦਿਤਾ।ਜਿਸ ‘ਚ ਤੇਜਸਵਿਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੋਂ 24 ਸਾਲਾ ਨੌਜਵਾਨ ਅਤੇ 23 ਸਾਲਾ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿਛ ਤੋਂ ਬਾਅਦ ਕੁੜੀ ਨੂੰ ਛੱਡ ਦਿਤਾ ਗਿਆ ਅਤੇ ਨੌਜਵਾਨ ਅਝੇ ਵੀ ਹਿਰਾਸਤ ‘ਚ ਹੈ। ਜਿਸ ਨੂੰ ਬਾਅਦ ‘ਚ ਗ੍ਰਿਫਤਾਰ ਕਰਲਿਆ ਹੈ।

ਬ੍ਰਿਟੇਨ ਦਾ ਨੌਟਿੰਘਮ ਸ਼ਹਿਰ ਮੰਗਲਵਾਰ ਨੂੰ ਹੋਏ ਲੜੀਵਾਰ ਹਮਲਿਆਂ ਨਾਲ ਹਿੱਲ ਗਿਆ ਹੈ। ਮੱਧ ਇੰਗਲੈਂਡ ਦੇ ਨਾਟਿੰਘਮ ਵਿੱਚ ਇੱਕ ਸੜਕ ਉੱਤੇ ਚਾਕੂ ਨਾਲ ਕੀਤੇ ਹਮਲੇ ਵਿੱਚ ਭਾਰਤੀ ਮੂਲ ਦੀ ਇੱਕ ਵਿਦਿਆਰਥਣਦੀ ਮੌਤ ਹੋ ਗਈ ਹੈ। ਵਿਦਿਆਰਥਣ ਇੱਕ ਸ਼ਾਨਦਾਰ ਹਾਕੀ ਖਿਡਾਰਨ ਸੀ। ਇਸ ਤੋਂ ਇਲਾਵਾ ਦੋ ਹੋਰ ਲੋਕਾਂ ਦੀ ਵੀ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਿਕ ਭਾਰਤੀ ਮੂਲ ਦੀ ਗ੍ਰੇਸ ਓ’ਮੈਲੀ (19) ਆਪਣੀ ਦੋਸਤ ਬਾਰਨਬੀ ਵੇਬਰ (19) ਦੇ ਨਾਲ ਸੀ ਜਦੋਂ ਮੰਗਲਵਾਰ ਤੜਕੇ ਦੋਸ਼ੀਆਂ ਨੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੌਟਿੰਘਮਸ਼ਾਇਰ ਪੁਲਿਸ ਨੇ ਕਿਹਾ ਕਿ 31 ਸਾਲਾ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment