ਵਿਆਹ ਤੋਂ ਪਹਿਲਾਂ ਵਿਧਾਇਕ ਬਲਜਿੰਦਰ ਕੌਰ ਦੀ ਸੱਸ ਨੇ ਕਰਤਾ ਵੱਡਾ ਖੁਲਾਸਾ

Prabhjot Kaur
2 Min Read

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੀ ਵਿਧਾਇਕ ਦਾ ਵਿਆਹ ਆਮ ਆਦਮੀ ਪਾਰਟੀ ਦੇ ਮਾਝੇ ਦ ਜਰਨੈਲ ਸੁਖਰਾਜ ਸਿੰਘ ਨਾਲ 17 ਫਰਵਰੀ ਨੂੰ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਦੋਵਾਂ ਪਰਿਵਾਰਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਜ਼ਾਰੀ ਹਨ। ਜਿੱਥੇ ਇਹ ਵਿਆਹ ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਹੋਣ ਵਾਲੇ ਸਹੁਰਾ ਪਰਿਵਾਰ ਲਈ ਖਸ਼ੀਆਂ ਖੇੜੇ ਲੈ ਕੇ ਆ ਰਿਹਾ ਹੈ ਉੱਥੇ ਪੱਤਰਕਾਰਾਂ ਦੇ ਮਨਾਂ ਅੰਦਰ ਵੀ ਇਸ ਵਿਆਹ ਨੂੰ ਲੈ ਕੇ ਬਹੁਤ ਸਾਰੇ ਸਵਾਲ ਵਲਵਲੇ ਲੈ ਰਹੇ ਹਨ। ਇਸ ਬਾਰੇ ਸੁਖਰਾਜ ਸਿੰਘ ਦੀ ਮਾਤਾ ਅਤੇ ਪਿਤਾ ਨੂੰ ਤਾਂ ਆਪਣੇ ਘਰ ਆਉਣ ਵਾਲੀ ਸਿਆਸਤਦਾਨ ਨੂੰਹ ਲੈ ਕੇ ਚਾਅ ਚੜ੍ਹਿਆ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀ ਨੂੰਹ ਮਿਲ ਰਹੀ ਹੈ ਜਿਸ ਦੀ ਉਹ ਹਮੇਸ਼ਾ ਕਲਪਨਾ ਕਰਿਆ ਕਰਦੇ ਸਨ।

ਬਲਜਿੰਦਰ ਕੌਰ ਦੇ ਸੱਸ ਸਹੁਰਾ ਅਨੁਸਾਰ ਉਨ੍ਹਾਂ ਨੇ ਆਪਣੀ ਨੂੰਹ;ਲਈ ਖਾਸ ਕਿਸਮ ਦੇ ਸੂਟ,ਗਹਿਣੇ ਅਤੇ ਹੋਰ ਸਮਾਨ ਬਣਵਾਇਆ ਹੈ ਤੇ ਇਹ ਵਿਆਹ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਬਣੇਗਾ। ਦੱਸ ਦਈਏ ਕਿ 17 ਫਰਵਰੀ ਨੂੰ ਹੋਣ ਵਾਲੇ ਇਸ ਵਿਆਹ ਦੀ ਰਿਸਪੈਸ਼ਨ ਪਾਰਟੀ 19 ਫਰਵਰੀ ਨੂੰ ਰੱਖੀ ਗਈ ਹੈ ਪਰ ਵਿਆਹ ਵਾਲੇ ਘਰ ਵਿੱਚ ਰੌਣਕਾਂ ਹੁਣ ਤੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਿਆਹ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਅਤੇ ਆਪ ਦੇ ਬਹੁਤ ਸਾਰੇ ਵਿਧਾਇਕਾਂ ਵੱਲੋਂ ਸਮੂਲੀਅਤ ਕੀਤੇ ਜਾਣ ਦੀ ਉਮੀਦ ਹੈ।

 

Share this Article
Leave a comment