ਵਾਘਾ ਪਹੁੰਚਿਆ ਭਾਰਤ ਦਾ ਅਭਿਨੰਦਨ, ਵੱਡੇ ਕਾਫਲੇ ਨਾਲ ਸੁਰੱਖਿਅਤ ਲਿਆਂਦਾ ਜਾ ਰਿਹੈ ਭਾਰਤੀ ਪਾਇਲਟ

Prabhjot Kaur
1 Min Read

BIG BREAKING :

ਇਸ ਵੇਲੇ ਦੇ ਵੱਡੀ ਖਬਰ ਵਾਘਾ ਬਾਰਡਰ ਤੋਂ ਆ ਰਹੀ ਹੈ। ਦੱਸ ਦੇਈਏ ਕਿ ਹੁਣੇ-ਹੁਣੇ ਵਿੰਗ ਕਮਾਂਡਰ ਅਭਿਨੰਦਨ ਵਾਘਾ ਬਾਰਡਰ ਤੇ ਪਹੁੰਚ ਗਏ ਨੇ ਤੇ ਕਦੇ ਵੀ ਉਹ ਭਾਰਤ ਪਹੁੰਚ ਸਕਦੇ ਹਨ। ਗੱਡੀਆਂ ਦੇ ਵੱਡੇ ਕਾਫਲੇ ਨਾਲ ਤੇ ਭਾਰੀ ਸੁਰੱਖਿਆ ਹੇਠ ਅਭਿਨੰਦਨ ਨੂੰ ਵਾਘਾ ਬਾਰਡਰ ਲਿਆਂਦਾ ਗਿਆ ਹੈ। ਮੌਕੇ ਦੀਆਂ ਲਾਈਵ ਤਸਵੀਰਾਂ ਦੇਖਣ ਲਈ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜਨਤਾ ਟੀਵੀ ਚੈੱਨਲਾਂ ਅਤੇ ਸੋਸ਼ਲ ਮੀਡੀਆ ਅੱਖੇ ਬਿਨਾਂ ਅੱਖਾਂ ਝਪਕਾਏ ਬੈਠੀਆਂ ਹਨ। ਜਿਨ੍ਹਾਂ ਤਸਵੀਰਾਂ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਕਿਸੇ ਮੰਤਰੀ ਵਾਂਗ ਭਾਰੀ ਸੁਰੱਖਿਆ ਦਿੱਤੀ ਗਈ ਹੈ। ਤੁਹਾਨੂੰ ਇਕ ਵਾਰ ਫੇਰ ਦੱਸ ਦੇਈਏ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਸਰਕਾਰ ਕੁਝ ਹੀ ਸਮੇਂ ਚ ਭਾਰਤ ਨੂੰ ਸੌਂਪਣ ਜਾ ਰਹੀ ਹੈ।

 

Share this Article
Leave a comment