ਚੰਡੀਗੜ੍ਹ : ਲੰਮੇ ਸਮੇਂ ਤੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮੁੱਦਾ ਬਾਦਲ ਪਰਿਵਾਰ ਦਾ ਪਿੱਛਾ ਨਹੀਂ ਛੱਡ ਰਿਹਾ ਹੈ , ਹੁਣ ਇੱਕ ਵਾਰ ਫਿਰ ਇਹ ਮੁੱਦਾ ਗਰਮਾਉਂਦਾ ਨਜ਼ਰ ਆ ਰਿਹਾ ਹੈ, ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਕਲਿੱਪ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਬਾਰੇ ਵਿਰੋਧੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਲਿੱਪ ਅੰਦਰਲੀਆਂ ਅਵਾਜਾਂ ਅਕਾਲੀ ਵਰਕਰਾਂ ਅਤੇ ਸੁਖਬੀਰ ਬਾਦਲ ਵਿਚਕਾਰ ਹੋ ਰਹੀ ਗੱਲਬਾਤ ਦੀਆਂ ਹਨ।
ਇਸ ਆਡੀਓ ਕਲਿੱਪ ਨੂੰ ਚਲਾ ਕੇ ਵੇਖਣ ਤੋਂ ਬਾਅਦ ਸਪੱਸ਼ਟ ਤੌਰ ‘ਤੇ ਪਤਾ ਲਗਦਾ ਹੈ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਜਿਵੇ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ , ਉਹ ਗੱਲ ਗਲਤ ਹੋ ਗਈ , ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਦਿੱਤੀ। ਕਲਿੱਪ ਵਿਚਲੀ ਮਰਦਾਨਾ ਅਵਾਜ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਸਾਰੀ ਗੱਲ ਅਕਾਲੀ ਦਲ ‘ਤੇ ਉਲਟ ਪੈ ਗਈ, ਤੇ ਇਹ ਫ਼ੈਸਲਾ ਤੁਸੀਂ ਜਲਦਬਾਜ਼ੀ ‘ਚ ਕਰ ਦਿੱਤਾ ਹੈ। ਇਸੇ ਦੌਰਾਨ ਇੱਕ ਹੋਰ ਅਵਾਜ ਆਉਂਦੀ ਹੈ ਕਿ ਉਸ ਹਾਰ ਦਾ ਕਾਰਨ ਹੋਰ ਸੀ, ਉਹ ਨਹੀਂ ਸੀ, ਉਦੋਂ ਕਿਸੇ ਨੂੰ ਇਹ ਨਹੀਂ ਦੱਸਣਾ ਆਉਂਦਾ ਸੀ ਕਿ ਵੋਟਿੰਗ ਮਸ਼ੀਨ ਦੀ ਵਰਤੋਂ ਕਿਵੇਂ ਕਰਨੀ ਹੈ। ਆਪਣਾ ਉੱਪਰਲਾ ਬਟਨ ਹੈ , ਉਨ੍ਹਾਂ ਨੇ ਮਸ਼ੀਨਾਂ ਘਮਾ ਕੇ ਪੁੱਠੀਆਂ ਕਰਤੀਆਂ, ਦੂਜਾ ਸੁਖਬੀਰ ਲੈ ਗਿਆ 20 ਹਜ਼ਾਰ ਵੋਟ, ਉਦੋਂ ਕਿਸੇ ਨੇ ਨਹੀਂ ਦੱਸਿਆ ਕਿ ਇਹ ਆਹ ਬਟਨ ਨੱਪਣਾ ਹੈ। ਆਪਣਾ ਉੱਤਲਾ ਬਟਨ- ਉੱਤਲਾ ਬਟਨ ਇਸ ਤਰ੍ਹਾਂ ਕਰੀ ਗਏ, ਮਾਸਟਰਾਂ ਨੇ ਮਸ਼ੀਨਾਂ ਘੁਮਾਤੀਆਂ ਦਿੱਤੀਆਂ ਸਾਰੀਆਂ, ਮਾਸਟਰ ਉਸ ਸਮੇਂ ਨਾਲ ਨਹੀਂ ਸੀ ,
ਇਹ ਤਾਂ ਸਨ ਉਹ ਅਵਾਜਾਂ ਜਿੰਨਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅਕਾਲੀ ਵਰਕਰਾਂ ਦੀਆਂ ਅਵਾਜਾਂ ਹਨ ਪਰ ਜਿਉਂ ਹੀ ਇਸ ਤੋਂ ਅਗਲੀ ਅਵਾਜ ਸੁਣਾਈ ਦਿੰਦੀ ਹੈ ਤਾਂ ਸੁਨਣ ਵਾਲੇ ਦੇ ਮੂੰਹੋ ਅੱਬੜ੍ਹਵਾਹੇ ਹੀ ਨਿੱਕਲ ਜਾਂਦਾ ਹੈ ਕਿ ਇਹ ਅਵਾਜ ਸੁਖਬੀਰ ਬਾਦਲ ਦੀ ਹੈ। ਇਸ ਅਵਾਜ ਵਿੱਚ ਬੋਲਣ ਵਾਲਾ ਸ਼ਕਸ਼ ਇਹ ਕਹਿੰਦਾ ਹੈ ਕਿ ਯਾਰ ਮੈ ਤੁਹਾਡੇ ਨਾਲ ਸਹਿਮਤ ਹਾਂ, ਮੈ ਮਲੋਟ ਹਲਕੇ ‘ਚ ਆਹ ਸਾਰੀ ਕਾਂਗਰਸ ਦੀ ਲੀਡਰਸ਼ਿਪ ਮਿਲਾ ਲਈ, ਕੋਈ ਸਰਪੰਚ, ਜਿਲ੍ਹਾ ਪ੍ਰੀਸ਼ਦ ਨਹੀਂ ਛੱਡਿਆ, ਛੋਟੇ ਮੋਟੇ ਜਨਰਲ ਸੈਕਟਰੀ ਸਾਰੇ ਮਨਾ ਲੈ। 8 ਹਜ਼ਾਰ ‘ਤੇ ਹਾਰ ਗਿਆ,
ਇਹ ਤਾਂ ਸੀ ਇਸ ਆਡੀਓ ਵਿਚਲੀ ਗੱਲਬਾਤ ਜੋ ਅਸੀਂ ਅੱਖਰ ਅੱਖਰ ਤੁਹਾਡੇ ਸਾਹਮਣੇ ਰੱਖੀ ਹੈ ਤੇ ਇਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਡੀਓ ਅਕਾਲੀ ਵਰਕਰਾਂ ਤੇ ਸੁਖਬੀਰ ਬਾਦਲ ਦੀ ਹੈ, ਜਿਸ ਅਕਾਲੀ ਵਰਕਰ ਰਾਮ ਰਹੀਮ ਨੂੰ ਮੁਆਫ਼ੀ ਦੇਣਾ ਗਲਤ ਦੱਸ ਰਹੇ ਹਨ, ਤੇ ਦੂਜੇ ਪਾਸੇ ਸੁਖਬੀਰ ਬਾਦਲ ਵੀ ਆਪਣੀ ਗਲਤੀ ਨੂੰ ਸਵੀਕਾਰ ਕਰ ਰਹੇ ਨੇ। ਇਸ ਆਡੀਓ ਕਲਿੱਪ ਵਿੱਚ ਕਿੰਨੀ ਕੁ ਸੱਚਾਈ ਹੈ ? ਇਹ ਆਡੀਓ ਕਿੱਥੋਂ ਦੀ ਹੈ? ਕਿਸ ਨੇ ਇਸ ਨੂੰ ਰਿਕਾਰਡ ਕੀਤਾ ਸੀ ਤੇ ਕਿਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਸੀ ਇਸ ਬਾਰੇ ਅਜੇ ਕਿਸੇ ਪਾਸੋਂ ਕੋਈ ਜਾਣਕਾਰੀ ਨਹੀਂ ਮਿਲ ਪਾਈ ਤੇ ਨਾ ਹੀ ਇਸ ਆਡੀਓ ਦੀ ਅਸੀਂ ਕਿਸੇ ਪਾਸੋਂ ਕੋਈ ਪੁਸਟੀ ਨਹੀਂ ਕਰਦੇ ਹਾਂ, ਪਰ ਇੰਨਾਂ ਜਰੂਰ ਹੈ ਕਿ ਇਸ ਆਡੀਓ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮੁੱਦਾ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ , ‘ਤੇ ਬਾਦਲ ਪਰਿਵਾਰ ਲਈ ਆਉਣ ਵਾਲੇ ਦਿਨਾਂ ‘ਚ ਇਹ ਆਡੀਓ ਇੱਕ ਵੱਡੀ ਮੁਸ਼ੀਬਤ ਦਾ ਕਾਰਨ ਜਰੂਰ ਬਣ ਸਕਦੀ ਹੈ।
- Advertisement -