ਪੈ ਗਿਆ ਪਟਾਕਾ ! ਪਾਕਿਸਤਾਨੀਆਂ ਨੇ ਆਪਣਾ ਹੀ ਪਾਇਲਟ ਕੁੱਟ ਕੁੱਟ ਮਾਰਿਆ !

Prabhjot Kaur
4 Min Read

ਚੰਡੀਗੜ੍ਹ : ਇੱਕ ਪਾਸੇ ਜਦੋਂ ਪਾਕਿਸਤਾਨ ਨੇ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਹੈ ਉੱਥੇ ਦੂਜੇ ਪਾਸੇ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਭਾਰਤੀ ਹਵਾਈ ਹਮਲੇ ਤੋਂ ਬਾਅਦ ਜਵਾਬ ਦੇਣ ਆਏ ਪਾਕਿਸਤਾਨ ਦੇ ਜਿਸ ਐਫ 16 ਜਹਾਜ਼ ਨੂੰ ਹਿੰਦੁਸਤਾਨ ਨੇ ਜਵਾਬੀ ਕਾਰਵਾਈ ਵਿੱਚ ਮਾਰ ਗਿਰਾਇਆ ਸੀ ਉਸ ਦੇ ਪਾਇਲਟ ਵਿੰਗ ਕਮਾਂਡਰ ਸ਼ਹਾਜ਼-ਉਦ-ਦੀਨ ਨੂੰ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੀ ਹਿੰਸਕ ਭੀੜ੍ਹ ਨੇ ਗਲਤੀ ਨਾਲ ਹਿੰਦੁਸਤਾਨੀ ਪਾਇਲਟ ਸਮਝਕੇ ਇੰਨਾਂ ਕੱਟਿਆ ਕਿ ਅੱਜ ਹਸਪਤਾਲ ‘ਚ ਉਸ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜ਼ਰ ਜਨਰਲ ਆਸਿਫ ਗ਼ਫ਼ੂਰ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੁੱਧਵਾਰ ਨੂੰ ਇਹ ਹੀ ਮੰਨਿਆ ਸੀ ਕਿ ਉਨ੍ਹਾਂ ਨੇ 2 ਹਿੰਦੁਸਤਾਨੀ ਜਹਾਜ਼ ਮਾਰ ਗਿਰਾਏ ਹਨ ਤੇ 2 ਹਿੰਦੁਸਤਾਨੀ ਪਾਇਲਟ ਵੀ ਪਾਕਿਸਤਾਨ ਦੇ ਕਬਜ਼ੇ ਵਿੱਚ ਹਨ।

ਗ਼ਫ਼ੂਰ ਨੇ ਆਪਣੇ ਟਵੀਟ ਵਿੱਚ ਵੀ ਇਹ ਕਿਹਾ ਸੀ ਕਿ ਇਨ੍ਹਾਂ ਦੋਵਾਂ ਪਾਇਲਟਾਂ ਵਿੱਚ ਇੱਕ ਪਾਕਿਸਤਾਨ ਫੌਜ ਦੇ ਕਬਜ਼ੇ ਵਿੱਚ ਹੈ ਤੇ ਦੂਜੇ ਨੂੰ ਇਲਾਜ਼ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਰ ਕੁਝ ਦੇਰ ਬਾਅਦ ਹੀ ਉਨ੍ਹਾਂ ਨੇ ਆਪਣਾ ਬਿਆਨ ਬਦਲ ਲਿਆ ਤੇ ਸਿਰਫ ਇੱਕ ਪਾਇਲਟ ਦੇ ਹੀ ਪਾਕਿਸਤਾਨੀ ਕਬਜ਼ੇ ਵਿੱਚ ਹੋਣ ਦੀ ਗੱਲ ਆਖਣ ਲੱਗੇ। ਉਸ ਵੇਲੇ ਗ਼ਫ਼ੂਰ ਵੱਲੋਂ ਪਲਟੇ ਗਏ ਬਿਆਨ ਨੂੰ ਵੇਖਣ ਸੁਣਨ ਵਾਲੇ ਲੋਕਾਂ ਦੇ ਮਨਾਂ ਅੰਦਰ ਇਹ ਡਰ ਬੈਠ ਗਿਆ ਸੀ ਕਿ ਸ਼ਾਇਦ ਪਾਕਿਸਤਾਨੀ ਫੌਜ ਨੇ ਸਾਡੇ ਇੱਕ ਪਾਇਲਟ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਮਾਰ ਦਿੱਤਾ ਹੈ ਤੇ ਹੁਣ ਉਹ ਉਸ ਦੂਜੇ ਪਾਇਲਟ ਦੇ ਆਪਣੇ ਕਬਜ਼ੇ ਵਿੱਚ ਹੋਣ ਤੋਂ ਵੀ ਮੁੱਕਰ ਗਏ ਹਨ। ਪਰ ਹੁਣ ਪਾਕਿਸਤਾਨ ਫੌਜ ਦੇ ਪਾਇਲਟ ਵਿੰਗ ਕਮਾਂਡਰ ਸਹਾਜ਼-ਉਦ-ਦੀਨ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਸਾਫ ਹੋਗਿਆ ਹੈ ਕਿ ਉਹ ਪਾਇਲਟ ਭਾਰਤ ਦਾ ਨਹੀਂ, ਬਲਕਿ ਪਾਕਿਸਤਾਨ ਦਾ ਆਪਣਾ ਸੀ, ਜਿਸ ਨੂੰ ਉੱਥੋਂ ਦੀ ਜਨਤਾ ਨੇ ਆਪ ਕੁੱਟ ਕੁੱਟ ਕੇ ਮਾਰ ਦਿੱਤਾ ਹੈ।

ਇੱਧਰ ਦੂਜ਼ੇ ਪਾਸੇ ਜੇਕਰ ਸੀਨੀਅਰ ਪੱਤਰਕਾਰ ਅਦਿੱਤਆ ਰਾਜ ਕੌਲ ਦੀ ਗੱਲ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਐਫ 16 ਜਹਾਜ਼ ਦਾ ਪਾਇਲਟ ਵਿੰਗ ਕਮਾਂਡਰ ਸ਼ਹਾਜ-ਉਦ-ਦੀਨ ਉੱਥੋਂ ਦੀ 19 ਸਕਵਾਡਰ ( ਸ਼ੇਰਦਿਲਜ਼) ਨਾਲ ਸਬੰਧ ਰੱਖਦਾ ਸੀ। ਇਹ ਹੀ ਨਹੀਂ ਰੂਸ ਦੇ ਇੱਕ ਟੀਵੀ ਚੈਨਲ ਆਰ ਟੀ ਨਿਊਜ਼ ਨੇ ਵੀ ਪੱਤਰਕਾਰ ਅਜੇ ਜੰਡਿਆਲ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਹ ਪਾਇਲਟ ਸਹਾਜ਼-ਉਦ-ਦੀਨ ਹੀ ਸੀ। ਦੱਸ ਦਈਏ ਕਿ ਪਾਕਿਸਤਾਨੀ ਐਫ 16 ਜਹਾਜ਼ ਦੇ ਤਹਿਸ-ਨਹਿਸ ਹੋਣ ਬਾਰੇ ਸਭ ਤੋਂ ਪਹਿਲਾਂ ਲੰਦਨ ਅਧਾਰਿਤ ਇੱਕ ਵਕੀਲ ਖਾਲਿਦ ਉਮਰ ਨੇ ਸੁਚਨਾ ਦਿੱਤੀ ਸੀ। ਫਸਟ ਪੋਸਟ ਅਦਾਰੇ ਦੇ ਪ੍ਰਵੀਨ ਸਵਾਮੀ ਦਾ ਵੀ ਇਹ ਦਾਅਵਾ ਹੈ ਕਿ ਉਮਰ ਨੂੰ ਸਹਾਜ਼-ਉਦ-ਦੀਨ ਦੇ ਰਿਸਤੇਦਾਰਾਂ ਨੇ ਇਸ ਅਣਹੋਣੀ ਬਾਰੇ ਦੱਸਿਆ ਸੀ।

ਉਮਰ ਅਨੁਸਾਰ ਜਦੋਂ ਜਹਾਜ਼ ਤਬਾਹ ਹੋ ਗਿਆ ਤਾਂ ਸ਼ਹਾਜ-ਉਦ-ਦੀਨ ਪੈਰਾਸ਼ੂਟ ਰਾਹੀਂ ਜਹਾਜ਼ ‘ਚੋਂ ਬਾਹਰ ਨਿੱਕਲ ਗਿਆ, ਜੋ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਅੰਦਰ ਪੈਂਦੇ ਨੌਸ਼ਹਿਰਾ ਸੈਕਟਰ ਦੀ ਲਾਮ ਘਾਟੀ ਵਿੱਚ ਜਾ ਡਿੱਗਾ। ਜਿੱਥੇ ਉੱਥੋਂ ਦੀ ਹਿੰਸਕ ਭੀੜ੍ਹ ਨੇ ਉਸ ਨੂੰ ਭਾਰਤੀ ਪਾਇਲਟ ਸਮਝ ਕੇ ਕੁੱਟ ਕੁੱਟ ਅਧਮੋਇਆ ਕਰ ਦਿੱਤਾ। ਕਿਹਾ ਇਹ ਵੀ ਜਾ ਰਿਹਾ ਹੈ ਕਿ ਵਿੰਗ ਕਮਾਂਡਰ ਸ਼ਹਾਜ਼ ਪਾਕਿਸਤਾਨੀ ਹਵਾਈ ਫੌਜ ਦੇ 19 ਵੇਂ ਸਕਵਾਡਰ ਲਈ ਉਡਾਨ ਭਰਦਾ ਸੀ, ਤੇ ਉੱਥੋਂ ਦੀ ਹਵਾਈ ਫੌਜ ਦੇ ਇੱਕ ਏਅਰ ਮਾਰਸ਼ਲ ਦਾ ਪੁੱਤਰ ਸੀ। ਦੱਸ ਦਈਏ ਕਿ ਇਸ ਖ਼ਬਰ ਨੂੰ ਅੰਗਰੇਜ਼ੀ ਦੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨੇ ਆਪਣੀ ਵੈੱਬਸਾਈਟ ‘ਤੇ ਪ੍ਰਮੁੱਖਤਾ ਨਾਲ ਛਾਪਿਆ ਹੈ।

- Advertisement -

Share this Article
Leave a comment