Home / North America / ਪੁਲਵਾਮਾ ਹਮਲਾ : ਪਾਕਿਸਤਾਨ ‘ਤੇ ਭੜਕੇ ਅਮਰੀਕਾ ਤੇ ਫਰਾਂਸ, ਦਿੱਤੇ ਵੱਡੇ ਬਿਆਨ

ਪੁਲਵਾਮਾ ਹਮਲਾ : ਪਾਕਿਸਤਾਨ ‘ਤੇ ਭੜਕੇ ਅਮਰੀਕਾ ਤੇ ਫਰਾਂਸ, ਦਿੱਤੇ ਵੱਡੇ ਬਿਆਨ

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ‘ਚ ਸੋਗ ਦਾ ਮਾਹੌਲ ਹੈ ਉੱਥੇ ਇਸ ਹਮਲੇ ਤੋਂ ਬਾਅਦ ਹੋਰਨਾਂ ਦੇਸ਼ਾਂ ਵੱਲੋਂ ਵੀ ਭਾਰਤ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਫਰਾਂਸ ਅਤੇ ਇਜਰਾਈਲ ਨੇ ਤਾਂ ਪਹਿਲਾਂ ਹੀ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹਨ ਬਾਰੇ ਕਹਿ ਦਿੱਤਾ ਸੀ ਤੇ ਹੁਣ ਅਮਰੀਕਾ ਨੇ ਵੀ ਇਸ ਨਿੰਦਣਯੋਗ ਘਟਨਾ ਤੋਂ ਬਾਅਦ ਭਾਰਤ ਦੇ ਹੱਕ ਵਿੱਚ ਹਾ-ਦਾ-ਨਾਅਰਾ ਮਾਰਿਆ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜਿੱਥੇ ਭਾਰਤ ਨੂੰ ਹਰ ਤਰ੍ਹਾਂ ਦਾ  ਸਮਰਥਨ ਦੇਣ ਦਾ ਐਲਾਨ ਕੀਤਾ ਹੈ ਉੱਥੇ ਫਰਾਂਸ ਨੇ ਤਾਂ ਜੈਸ਼-ਏ-ਮੁਹੰਮਦ ਦੇ ਮੁਖੀ ਅਜ਼ਰ ਮਸੂਦ ਨੂੰ ਅੰਤਰ ਰਾਸ਼ਟਰੀ ਅੱਤਵਾਦੀਆਂ ਦੀ ਲਿਸਟ ਵਿੱਚ ਸ਼ਾਮਲ ਕਰਵਾਉਣ ਲਈ ਸੰਯੁਕਤ ਰਾਸਟਰ ਵਿੱਚ ਮਤਾ ਪਵਾਉਣ ਦੀ ਗੱਲ ਵੀ ਆਖੀ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਮਲੇ ਨੂੰ ਭਿਆਨਕ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਸਮੇਂ ਕੋਈ ਵੀ ਟਿੱਪਣੀ ਨਹੀਂ ਕਰਨਗੇ ਤੇ ਟਰੰਪ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੂੰ ਇਕੱਠੇ ਹੋ ਜਾਣਾ ਇਸ ਮਸਲੇ ਦੇ ਹੱਲ ਲਈ ਠੀਕ ਹੋਵੇਗਾ।। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਹਰ ਇੱਕ ਰਿਪੋਰਟ ਅਤੇ ਗੱਲਬਾਤ ‘ਤੇ ਨਜ਼ਰ ਹੈ, ਪਰ ਇਸ ਬਾਰੇ ਉਹ ਕੋਈ ਵੀ ਟਿੱਪਣੀ ਸਹੀ ਸਮਾਂ ਆਉਣ ‘ਤੇ ਹੀ ਕਰਨਗੇ। ਇੱਧਰ ਦੂਜੇ ਪਾਸੇ ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਨਾਲ ਉੱਥੋਂ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਰਾਬਰਟ ਪਲਾਡਿਨੋ ਨੇ ਕਿਹਾ ਹੈ ਕਿ ਇਸ ਹਮਲੇ ਤੋਂ ਬਾਅਦ ਅਮਰੀਕਾ ਭਾਰਤ ਨਾਲ ਸਿਰਫ ਦੁੱਖ ਹੀ ਨਹੀਂ ਸਾਂਝਾ ਕਰ ਰਿਹਾ ਬਲਕਿ ਪੀੜ੍ਹਤਾਂ ਅਤੇ ਭਾਰਤੀਆਂ ਨੂੰ ਅਮਰੀਕਾ ਦਾ ਪੂਰਾ ਪੂਰਾ ਸਮਰਥਨ ਵੀ ਹਾਸਲ ਹੈ। ਇਸ ਬਾਰੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋ਼ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਵਾਉਣੀਆਂ ਚਾਹੀਦੀਆਂ ਹਨ ਤੇ ਜਾਂਚ ਕਰਨ ‘ਚ ਭਾਰਤ ਦਾ ਸਾਥ ਵੀ ਦੇਣਾ ਚਾਹੀਦਾ ਹੈ  

Check Also

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਸਮਾਪਤ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਉਣੀ ਦੀਆਂ ਫ਼ਸਲਾਂ ਲਈ …

Leave a Reply

Your email address will not be published. Required fields are marked *