ਟੋਰਾਂਟੋ: ਹਾਲੇ ਤੱਕ ਤੁਸੀ ਚੋਰਾਂ ਨੂੰ ਪੈਸੇ, ਗੱਡੀਆ, ਗਹਿਣੇ ਤੇ ਹੋਰ ਕੀਮਤੀ ਸਮਾਨ ਤੇ ਹੱਥ ਸਾਫ ਕਰਦੇ ਹੋਏ ਸੁਣਿਆ ਹੋਵੇਗਾ ਪਰ ਕੈਨੇਡਾ ਦੇ ਨਿਊਫਾਊਂਡਲੈਂਡ ‘ਚ ਚੋਰਾਂ ਨੇ ਇੱਕ ਕੰਪਨੀ ਚੋਂ 30 ਹਜ਼ਾਰ ਲੀਟਰ ਪਾਣੀ ਚੋਰੀ ਕਰ ਲਿਆ ਹੈ। ਇਹ ਗੱਲ ਤੁਹਾਨੂੰ ਭਲੇ ਮਜ਼ਾਕ ਲੱਗੇ ਪਰ ਤੁਹਾਡੇ ਲਈ ਇਹ ਗੱਲ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਜੋ ਪਾਣੀ ਚੋਰੀ ਕੀਤਾ ਗਿਆ ਹੈ, ਉਹ ਕੋਈ ਸਧਾਰਣ ਪਾਣੀ ਨਹੀਂ ਹੈ। ਚੋਰਾਂ ਨੇ ਜੋ 30 ਹਜ਼ਾਰ ਲਿਟਰ ਪਾਣੀ ਚੋਰੀ ਕੀਤਾ ਹੈ, ਉਹ ਆਈਸਬਰਗ ਦਾ ਹੈ। ਸ਼ੁੱਧਤਾ ਦੀ ਵਜ੍ਹਾ ਨਾਲ ਇਸ ਪਾਣੀ ਦੀ ਵਰਤੋਂ ਵੋਡਕਾ ( ਸ਼ਰਾਬ ) ਅਤੇ ਕਾਸਮੈਟਿਕ ਪ੍ਰੋਡਕਟ ਬਣਾਉਣ ਲਈ ਹੁੰਦਾ ਹੈ। ਕੰਪਨੀ ਦੇ ਮੁਤਾਬਕ ਇਸ ਪਾਣੀ ਦੀ ਕੀਮਤ ਕਰੀਬ 8.5 ਲੱਖ ਰੁਪਏ ਹੈ।
ਪੁਲਿਸ ਨੂੰ ਹੁਣ ਉਨ੍ਹਾਂ ਚੋਰਾਂ ਦੀ ਤਲਾਸ਼ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਚੋਰਾਂ ਨੇ ਇਸ ਘਟਨਾ ਨੂੰ ਇਕ ਦਿਨ ਵਿਚ ਨਹੀਂ ਸਗੋਂ ਵੱਖ-ਵੱਖ ਦਿਨਾਂ ਵਿਚ ਅੰਜਾਮ ਦਿੱਤਾ ਨਾਲ ਹੀ ਉਨ੍ਹਾਂ ਨੂੰ ਪਾਣੀ ਦੇ ਬਾਰੇ ਪੂਰੀ ਜਾਣਕਾਰੀ ਸੀ ਕਿਉਂਕਿ ਆਮ ਲੋਕਾਂ ਨੂੰ ਆਈਸਬਰਗ ਅਤੇ ਸਧਾਰਣ ਪਾਣੀ ਵਿਚ ਅੰਤਰ ਪਤਾ ਨਹੀਂ ਹੁੰਦਾ।
ਕੰਪਨੀ ਦੇ ਸੀ.ਈ.ਓ. ਡੇਵਿਡ ਮੇਅਰਜ਼ ਨੇ ਘਟਨਾ ‘ਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਅੰਦਰੂਨੀ ਵਿਅਕਤੀ ਹੀ ਸ਼ਾਮਲ ਹੋ ਸਕਦਾ ਹੈ। ਕਿਉਂਕਿ ਇਕ ਪੂਰਾ ਟੈਂਕ ਸਿਰਫ ਉਹੀ ਖਾਲੀ ਕਰ ਸਕਦਾ ਹੈ ਜਿਸ ਨੂੰ ਲੌਕਸ ਦੇ ਪਾਸਵਰਡ ਪਤਾ ਹੋਣ ਕਿਉਂਕਿ ਪਾਣੀ ਨੂੰ ਆਮ ਤੌਰ ‘ਤੇ ਖੁਫੀਆ ਤਰੀਕੇ ਨਾਲ ਰੱਖਿਆ ਜਾਂਦਾ ਹੈ।
ਡੇਵਿਡ ਮੇਅਰਜ਼ ਨੇ ਦੱਸਿਆ ਕਿ ਉਨ੍ਹਾਂ ਨੇ ਪਾਣੀ ਦਾ ਬੀਮਾ ਕਰਵਾਇਆ ਸੀ ਪਰ ਪਰੇਸ਼ਾਨੀ ਇਹ ਹੈ ਕਿ ਸਾਲ ਭਰ ਵਿਚ ਇਕ ਹੀ ਵਾਰ ਸਮੁੰਦਰ ਵਿਚ ਤੈਰ ਰਹੇ ਆਈਸਬਰਗ ਨੂੰ ਤੋੜ ਕੇ ਪਾਣੀ ਕੱਢਣ ਲਈ ਲਿਆਇਆ ਜਾ ਸਕਦਾ ਹੈ। ਸਰਦੀਆਂ ਵਿਚ ਆਈਸਬਰਗ ਪੂਰੀ ਤਰ੍ਹਾਂ ਨਾਲ ਠੋਸ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਟੁੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਮੇਅਰਜ਼ ਨੇ ਕਿਹਾ,”ਹੋ ਸਕਦਾ ਹੈ ਚੋਰ ਸ਼ਰਾਬ ਦੀ ਚੋਰੀ ਕਰਨ ਆਏ ਹੋਣ ਅਤੇ ਉਨ੍ਹਾਂ ਨੂੰ ਟੈਂਕਰ ਚੋਰੀ ਕਰਦੇ ਸਮੇਂ ਭਰਮ ਹੋ ਗਿਆ ਹੋਵੇ। ਭਾਵੇਂ ਕਿ ਮੈਂ ਉਨ੍ਹਾਂ ਚੋਰਾਂ ਨਾਲ ਜ਼ਰੂਰ ਮਿਲਣਾ ਚਾਹਾਂਗਾ। ਸੰਭਵ ਹੈ ਕਿ ਉਨ੍ਹਾਂ ਨੂੰ ਆਈਸਬਰਗ ਦੇ ਪਾਣੀ ਬਾਰੇ ਪੂਰੀ ਜਾਣਕਾਰੀ ਹੋਵੇ।”
ਕਿੰਝ ਆਈਸਬਰਗ ‘ਚੋਂ ਕੱਢਿਆ ਜਾਂਦੈ ਪਾਣੀ
ਡੇਵਿਡ ਮੁਤਾਬਕ ਆਈਸਬਰਗ ਤੋਂ ਪਾਣੀ ਕੱਢਣਾ ਬਹੁਤ ਮੁਸ਼ਕਲ ਕੰਮ ਹੈ। ਸਭ ਤੋਂ ਪਹਿਲਾਂ ਇਸ ਲਈ ਸਰਕਾਰ ਕੋਲੋਂ ਇਜਾਜ਼ਤ ਲੈਣੀ ਪੈਂਦੀ ਹੈ। ਇਸ ਦੇ ਬਾਅਦ ਕੁਝ ਜਾਲੇ, ਹਾਈਡ੍ਰੋਲਿਕ, ਮਸ਼ੀਨਾਂ, ਰਾਈਫਲ ਅਤੇ ਕੱਟਣ ਵਾਲੀਆਂ ਮਸ਼ੀਨਾਂ ਦੀ ਵੀ ਲੋੜ ਪੈਂਦੀ ਹੈ। ਆਈਸਬਰਗ ਦੇ ਟੁੱਟਣ ਦੇ ਬਾਅਦ ਉਸ ਨੂੰ ਇਕ ਸਪੀਡਬੋਟ ਦੀ ਮਦਦ ਨਾਲ ਕਿਨਾਰੇ ਤੱਕ ਖਿੱਚਿਆ ਜਾਂਦਾ ਹੈ ਅਤੇ ਫਿਰ ਕ੍ਰੇਨ ਨਾਲ ਚੁੱਕ ਕੇ ਕੰਟੇਨਰ ਵਿਚ ਰੱਖਿਆ ਜਾਂਦਾ ਹੈ। ਭਾਫ ਨਾਲ ਇਸ ਨੂੰ ਸਾਫ ਕੀਤਾ ਜਾਂਦਾ ਹੈ।
ਚੋਰਾਂ ਨੇ ਆਈਸਬਰਗ ਦਾ 30 ਹਜ਼ਾਰ ਲੀਟਰ ਪਾਣੀ ਕੀਤਾ ਚੋਰੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ !
Leave a Comment
Leave a Comment