ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਤੋਂ ਆਏ ਦਿਨ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ।ਕੈਨੇਡਾ ਦੇ ਦੱਖਣ ਪੂਰਬੀ ਸੂਬੇ BC ਦੇ ਕੂਟੇਨੇ ਨੈਸ਼ਨਲ ਪਾਰਕ ਨੇੜੇ ਵਾਪਰੇ ਇਕ ਭਿਆਨਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਸੁਖਜਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ ਹੈ।ਇਹ ਉਹ ਅਭਾਗਾ ਦਿਨ ਸੀ ਜਦੋਂ ਘਰ ‘ਚ ਖੁਸ਼ੀਆਂ ਦਾ ਮਾਹੌਲ ਸੀ।ਸਾਰੇ ਘਰ ‘ਚ ਸੁਖਜਿੰਦਰ ਦਾ ਇੰਤਜ਼ਾਰ ਕਰ ਰਹੇ ਸਨ।ਉਸਦੇ ਪੁਤਰ ਦੀਆਂ ਅਖਾਂ ਵੀ ਆਪਣੇ ਪਿਤਾ ਦੀ ਤਾਂਘ ‘ਚ ਸਨ।ਸੁਖਜਿੰਦਰ ਵੀ ਖੁਸ਼ੀ ਨਾਲ ਕੰਮ ਕਰਕੇ ਵਾਪਿਸ ਘਰ ਪਰਤ ਰਿਹਾ ਸੀ ਤਾਂ ਜੋ ਇਕਠਿਆਂ ਸਾਰੇ ਮਿਲ ਕੇ ਪੁਤ ਦਾ ਜਨਮਦਿਨ ਮਨਾ ਸਕਣ।ਪਰ ਰਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਘਰਦੇ ਸੁਖਜਿੰਦਰ ਦੀ ਰਾਹ ਤਕਦੇ ਰਹੇ, ਪਰ ਸੁਖਜਿੰਦਰ ਨਾਲ ਕੂਟੇਨੇ ਨੈਸ਼ਨਲ ਪਾਰਕ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ।ਇਸ ਖਬਰ ਨੇ ਘਰ ‘ਚ ਖੁਸ਼ੀਆਂ ਦੇ ਮਾਹੌਲ ਨੂੰ ਮਾਤਮ ‘ਚ ਬਦਲ ਦਿਤਾ ਹੈ।

ਸੁਖਜਿੰਦਰ ਸਿੰਘ ਦੇ ਅੰਤਿਮ ਸਸਕਾਰ ਲਈ ਪਰਿਵਾਰ ਦੀ ਮਦਦ ਵਜੋ ਫੰਡ ਇਕਠਾ ਕਰਨ ਲਈ ਗੋਫੰਡਮੀ ਦਾ ਪੇਜ ਬਣਾਇਆ ਗਿਆ ਹੈ।ਪੇਜ ਦੇ ਅਨੁਸਾਰ 19 ਜੁਲਾਈ 2023 ਨੂੰ ਸੁਖਜਿੰਦਰ ਟਰੱਕ ਚਲਾ ਰਿਹਾ ਸੀ ਅਤੇ ਹਾਈਵੇ 93 ਕੂਟੇਨੇ ਨੈਸ਼ਨਲ ਪਾਰਕ ਨੇੜੇ ਵਾਪਰੇ ਸੜਕ ਹਾਦਸੇ ‘ਚ ਉਸਦੀ ਮੌਤ ਹੋ ਗਈ।ਸੁਖਜਿੰਦਰ  ਆਪਣੇ ਪਿਛੇ ਪਤਨੀ ,2 ਪੁਤ ਜਿੰਨ੍ਹਾਂ ਦੀ ਉਮਰ 6 ਅਤੇ 3 ਸਾਲ ਹੈ ਅਤੇ ਮਾਪੇ ਛਡ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment