ਨਿਊਜ਼ ਡੈਸਕ – ਲੂਣ ਇਕ ਕੁਦਰਤੀ ਖਣਿਜ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪੌਸ਼ਟਿਕ ਤੱਤ ਦਾ ਕੰਮ ਕਰਦਾ ਹੈ। ਡਾਕਟਰ ਵਲੋਂ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਲੋਕਾਂ ਨੂੰ ਲੂਣ ਤੋਂ ਬਚਣ ਲਈ ਕਿਹਾ ਜਾਂਦਾ ਹੈ। ਲੂਣ ਸੋਡੀਅਮ ਅਤੇ ਕਲੋਰੀਨ ਨਾਲ ਭਰਪੂਰ ਹੁੰਦਾ ਹੈ। ਇਸ ‘ਚ 40% ਸੋਡੀਅਮ ਅਤੇ 60% ਕਲੋਰੀਨ ਹੁੰਦੀ ਹੈ ਤੇ ਇਹ ਦੋਵੇਂ ਤੱਤ ਸਰੀਰ ਲਈ ਜ਼ਰੂਰੀ ਹਨ। ਜਦੋਂ ਸਰੀਰ ‘ਚ ਲੂਣ ਦੀ ਘਾਟ ਹੁੰਦੀ ਹੈ, ਤਾਂ ਅਜਿਹੇ ‘ਚ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ, ਦਿਲ ਦੀਆਂ ਮਾਸਪੇਸ਼ੀਆਂ ਤੇ ਪਾਚਨ ਪ੍ਰਣਾਲੀ ਵੀ ਖਰਾਬ ਹੋ ਸਕਦੀ ਹੈ। ਨੌਜਵਾਨਾਂ ਨੂੰ ਦਿਨ ‘ਚ ਘੱਟੋ ਘੱਟ 6 ਗ੍ਰਾਮ ਨਮਕ ਖਾਣਾ ਚਾਹੀਦਾ ਹੈ। 1 ਤੋਂ 3 ਸਾਲ ਦੇ ਬੱਚਿਆਂ ਨੂੰ ਦਿਨ ‘ਚ 2 ਗ੍ਰਾਮ ਨਮਕ ਤੇ 4 ਤੋਂ 6 ਸਾਲ ਦੇ ਬੱਚਿਆਂ ਨੂੰ ਦਿਨ ‘ਚ 3 ਗ੍ਰਾਮ ਨਮਕ ਦੀ ਜ਼ਰੂਰਤ ਹੁੰਦੀ ਹੈ। ਜਦੋਂਕਿ 7 ਤੋਂ 10 ਸਾਲ ਦੇ ਬੱਚਿਆਂ ਨੂੰ ਦਿਨ ‘ਚ 5 ਗ੍ਰਾਮ ਨਮਕ ਖਾਣਾ ਚਾਹੀਦਾ ਹੈ।
ਲੂਣ ਦੀ ਘਾਟ ਦੇ ਲੱਛਣ
ਜਿਹਨਾਂ ਲੋਕਾਂ ਨੂੰ ਲੂਣ ਦੀ ਘਾਟ ਹੁੰਦੀ ਹੈ, ਉਹ ਅਕਸਰ ਸਿਰਦਰਦ, ਪੇਟ ‘ਚ ਗੜਬੜ, ਮਾਸਪੇਸ਼ੀ ਦੀ ਕਮਜ਼ੋਰੀ, ਚਿੜਚਿੜਾਪਨ, ਦਸਤ ਜਾਂ ਕਬਜ਼, ਤੇਜ਼ ਦਿਲ ਦੀ ਧੜਕਣ, ਸਰੀਰ ‘ਚ ਸੁਸਤੀ ਤੇ ਥਕਾਵਟ ਮਹਿਸੂਸ ਕਰਦੇ ਹਨ। ਲੂਣ ਦੀ ਕਮੀ ਦਾ ਜੇ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਮਰੀਜ਼ ਦੇ ਦਿਮਾਗ ‘ਚ ਸੋਜ ਜਾਂ ਦਿਮਾਗ ਨੂੰ ਕੋਈ ਹੋਰ ਖਤਰਾ ਵੀ ਹੋ ਸਕਦਾ ਹੈ। ਬਹੁਤੇ ਮਾਮਲਿਆਂ ‘ਚ, ਲੂਣ ਦੀ ਘਾਟ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ।
ਲੂਣ ਦੀ ਘਾਟ ਨੂੰ ਪੂਰਾ ਕਰਨਾ
ਲੂਣ ਦੀ ਘਾਟ ਕਾਰਨ ਗਰਮੀਆਂ ਦੇ ਮੌਸਮ ‘ਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਜੇ ਇਲੈਕਟ੍ਰੋਲਾਈਟ ਵਿਕਾਰ ਦੀ ਸਮੱਸਿਆ ਹੈ, ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਇਸ ਨਾਲ ਸੰਬੰਧਿਤ ਦਵਾਈਆਂ ਲਈਆਂ ਸਕਦੀਆਂ ਹਨ। ਜੇਕਰ ਹਰ ਕੋਈ ਲੋੜੀਂਦੇ ਲੂਣ ਦੀ ਵਰਤੋਂ ਕਰਦਾ ਹੈ ਤਾਂ ਲੂਣ ਦੀ ਘਾਟ ਕਰਕੇ ਹੋਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਲੂਣ ਦੀ ਘਾਟ ਦਾ ਇਲਾਜ
ਲੂਣ ਦੀ ਕਮੀ ਨੂੰ ਦੂਰ ਕਰਨ ਲਈ, ਸੋਡੀਅਮ ਕਲੋਰਾਈਡ ਦਾ ਘੋਲ ਦਿੱਤਾ ਜਾਂਦਾ ਹੈ ਜਾਂ ਸੋਡੀਅਮ ਕਲੋਰਾਈਡ ਦੀ ਬੋਤਲ ਲਗਾਈ ਜਾਂਦੀ ਹੈ। ਲੂਣ ਖਾਣ ਜਾਂ ਕਾਫ਼ੀ ਮਾਤਰਾ ‘ਚ ਪਾਣੀ ਪੀਣ ਨਾਲ ਇਸ ਘਾਟ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਲੂਣ ਦੀ ਘਾਟ ਨੂੰ ਦੂਰ ਕਰਨ ਲਈ ਦਵਾਈਆਂ ਵੀ ਲਈਆਂ ਜਾ ਸਕਦੀਆਂ ਹਨ।