ਕੈਨੇਡਾ: ਸੜਕ ਹਾਦਸੇ ‘ਚ 19 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਦਿਲਪ੍ਰੀਤ ਸੰਧੂ ਨੂੰ ਹੋਈ ਸਜ਼ਾ

TeamGlobalPunjab
2 Min Read

ਸਰੀ : ਕੈਨੇਡਾ ’ਚ ਦੋ ਸਾਲ ਪਹਿਲਾਂ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਮਾਮਲੇ ‘ਚ ਸਰੀ ਦੇ 20 ਸਾਲਾ ਦਿਲਪ੍ਰੀਤ ਸੰਧੂ ਨੂੰ 21 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਸੰਧੂ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਤਿੰਨ ਸਾਲ ਡਰਾਈਵਿੰਗ ਵੀ ਨਹੀਂ ਕਰ ਸਕੇਗਾ।

ਦਿਲਪ੍ਰੀਤ ਸੰਧੂ ਵੱਲੋਂ ਤੇਜ਼ ਰਫ਼ਤਾਰ ਗੱਡੀ ਚਲਾਉਣ ਕਾਰਨ ਸਰੀ ’ਚ 18 ਮਈ 2019 ਨੂੰ ਵਾਪਰੇ ਇਸ ਹਾਦਸੇ ਵਿੱਚ ਨੌਰਥ ਡੈਲਟਾ ਦੇ ਵਾਸੀ 19 ਸਾਲਾ ਪੰਜਾਬੀ ਨੌਜਵਾਨ ਬਰੈਂਡਨ ਬਾਸੀ ਦੀ ਜਾਨ ਚਲੀ ਗਈ ਸੀ। ਸਰੀ ਪ੍ਰੋਵਿੰਸ਼ੀਅਲ ਕੋਰਟ ਦੇ ਜੱਜ ਮਾਰਕ ਨੇ ਦੋ ਸਾਲ ਪੁਰਾਣੇ ਇਸ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਦਿਲਪ੍ਰੀਤ ਸੰਧੂ ਨੌਜਵਾਨ ਦੀ ਮੌਤ ਦਾ ਜ਼ਿਮੇਵਾਰ ਹੈ, ਕਿਉਂਕਿ ਉਸ ਦਿਨ ਇਹ ਲਾਪਰਵਾਹੀ ਤੇ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ।

ਦੱਸ ਦਈਏ ਕਿ 18 ਮਈ 2019 ਨੂੰ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਵੇਲੇ ਦਿਲਪ੍ਰੀਤ ਸੰਧੂ ਆਪਣੇ ਪਿਤਾ ਦੀ ਕਾਲੇ ਰੰਗ ਦੀ ਜੀਪ ’ਚ ਆਪਣੇ ਪੰਜ ਦੋਸਤਾਂ ਨਾਲ ਇੱਕ ਪਾਰਟੀ ’ਚੋਂ ਦੂਜੀ ਪਾਰਟੀ ’ਚ ਸ਼ਾਮਲ ਹੋਣ ਲਈ ਜਾ ਰਿਹਾ ਸੀ।

- Advertisement -

ਬਰੈਂਡਨ ਬਾਸੀ ਸਣੇ ਇਹ 6 ਲੋਕ ਜੀਪ ਵਿੱਚ ਸਵਾਰ ਸਨ, ਜਦਕਿ ਜੀਪ ’ਚ 5 ਸੀਟ ਬੈਲਟਾਂ ਹੋਣ ਦੇ ਚਲਦਿਆਂ ਉਸ ਵਿੱਚ ਸਿਰਫ਼ ਪੰਜ ਲੋਕਾਂ ਹੀ ਬੈਠ ਸਕਦੇ ਹਨ। ਰਿਹਾਇਸ਼ੀ ਇਲਾਕੇ ‘ਚੋਂ ਵੀ ਦਿਲਪ੍ਰੀਤ ਸੰਧੂ 153 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਹੋਣ ਕਾਰਨ ਦਿਲਪ੍ਰੀਤ ਸੰਧੂ ਕੋਲੋਂ ਗੱਡੀ ਇੱਕ ਪੱਥਰ ਨਾਲ ਟਕਰਾ ਗਈ।

ਇਹ ਹਾਦਸਾ ਨਿਊਟਨ ਦੀ 122 ਸਟਰੀਟ ਅਤੇ 78 ਐਵੇਨਿਊ ਵਿੱਚ ਵਾਪਰਿਆ। ਇਸ ਦੌਰਾਨ ਬਰੈਂਡਨ ਬਾਸੀ ਸਣੇ ਚਾਰ ਨੌਜਵਾਨ ਗੱਡੀ ‘ਚੋਂ ਬਾਹਰ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ। ਇਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪੰਜ ਦਿਨਾਂ ਬਾਅਦ ਬਰੈਂਡਨ ਬਾਸੀ ਦੀ ਮੌਤ ਹੋ ਗਈ। ਹਾਦਸੇ ਵਿੱਚ ਸੰਧੂ ਤੇ ਇਕ ਹੋਰ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਹ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਸੰਧੂ ਨੇ ਇੱਕ ਦਿਨ ਬਾਅਦ ਆਰਸੀਐਮਪੀ ਕੋਲ ਆਤਮਸਮਰਪਣ ਕਰ ਦਿੱਤਾ।

Share this Article
Leave a comment