ਬਰਤਾਨੀਆ ਦੀਆਂ ਅਦਾਲਤਾਂ ‘ਚ ਸ਼ੁੱਕਰਵਾਰ ਨੂੰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲਿਆਂ ‘ਤੇ ਅੱਜ ਸੁਣਵਾਈ ਹੋਵੇਗੀ। ਜਿਥੇ ਇੱਕ ਅਦਾਲਤ ‘ਚ ਮਜਿਸਟ੍ਰੇਟ ਅਦਾਲਤ ਦੇ ਹਵਾਲਗੀ ਆਦੇਸ਼ ਮਾਮਲਿਆਂ ਦੀ ਅਪੀਲ ‘ਤੇ ਸੁਣਵਾਈ ਹੋਵੇਗੀ, ਉੱਥੇ ਦੂਸਰੀ ਅਦਾਲਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਦੂਸਰੀ ਅਪੀਲ ‘ਤੇ ਸੁਣਵਾਈ ਕਰੇਗੀ।
ਯੂ.ਕੇ. ਦੀ ਨਿਆ ਪਾਲਿਕਾ ਦੇ ਇਕ ਬੁਲਾਰੇ ਨੇ ਕਿਹਾ ਕਿ ਸਾਰੇ ਕਾਗਜ਼ ਮਿਲਅ ਚੁੱਕੇ ਹਨ ਅਤੇ ਜੇਕਰ ਪੂਰੀ ਸੁਣਵਾਈ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਨੀਂ ਕਾਗਜ਼ਾ ਦੇ ਆਧਾਰ ‘ਤੇ ਆਧਾਰ ‘ਤੇ ਸਿੰਗਲ ਜੱਜ ਦੀ ਵੰਡ ਦਾ ਇੰਤਜ਼ਾਰ ਹੈ, ਜੋ ਕਿ ਇਸ ‘ਤੇ ਫੈਸਲਾ ਕਰਨਗੇ। ਵੈਸਟਮਿਨਿਸਟਰ ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੀਰਵ ਮੋਦੀ ਨੂੰ ਦੂਸਰੀ ਅਰਜ਼ੀ ‘ਤੇ ਸੁਣਵਾਈ ਲਈ 29 ਮਾਰਚ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਨੀਰਵ ਮੋਦੀ ਫਿਲਹਾਲ ਲੰਡਨ ਦੀ ਐਚ.ਐਮ.ਪੀ. ਵੈਂਡਸਵਰਥ ਜੇਲ ‘ਚ ਕੈਦ ਹੈ।