ਕੈਨੇਡਾ ‘ਚ ਵਧਿਆ ਬਿਜਲੀ ਬਿਲਾਂ ਤੋਂ ਰਾਹਤ ਦਾ ਘੇਰਾ

Prabhjot Kaur
2 Min Read

ਟੋਰਾਂਟੋ : ਓਨਟਾਰੀਓ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਬਿਜਲੀ ਬਿੱਲਾਂ ਤੋਂ ਰਾਹਤ ਵਾਲੀ ਯੋਜਨਾ ਦਾ ਘੇਰਾ ਵਧਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ 84,872 ਡਾਲਰ ਸਾਲਾਨਾ ਆਮਦਨ ਵਾਲਾ ਚਾਰ ਜੀਆਂ ਦਾ ਪਰਿਵਾਰ ਜਾਂ 60 ਹਜ਼ਾਰ ਡਾਲਰ ਸਾਲਾਨਾ ਆਮਦਨ ਵਾਲਾ ਇੱਕ ਜੋੜਾ ਵੀ 750 ਡਾਲਰ ਤੱਕ ਦੀ ਰਕਮ ਵਾਸਤੇ ਗੁਜ਼ਾਰਿਸ਼ ਕਰ ਸਕਦਾ ਹੈ। ਉੱਥੇ ਹੀ ਆਮਦਨ ਦਾ ਘੇਰਾ 11,715 ਡਾਲਰ ਅਤੇ 8,285 ਡਾਲਰ ਵਧਾਇਆ ਗਿਆ ਹੈ।

ਸਬੰਧਤ ਪਰਿਵਾਰ ਦੀ ਆਮਦਨ ਟੈਕਸ ਕਟੌਤੀ ਤੋਂ ਪਹਿਲਾਂ ਗਿਣੀ ਜਾਵੇਗੀ ਅਤੇ ਸਰਕਾਰ ਤੋਂ ਮਿਲਣ ਵਾਲੀ ਰਕਮ ਰਾਹੀਂ ਓਨਟਾਰੀਓ ਦੇ ਲੋਕ ਸਸਤੀ ਬਿਜਲੀ ਹਾਸਲ ਕਰ ਸਕਣਗੇ। ਐਨਰਜੀ ਅਫੋਰਡੇਬੀਲਿਟੀ ਪ੍ਰੋਗਰਾਮ ਅਧੀਨ ਮਿਲਣ ਵਾਲੀ ਰਕਮ ਦੀ ਵਰਤੋਂ ਹੋਮ ਹੀਟਿੰਗ, ਏਅਰ ਕੰਡਿਸ਼ਨਿੰਗ ਸਿਸਟਮ, ਇੰਸੂਲੇਸ਼ਨ, ਸ਼ੌਵਰਹੈਡਜ਼ ਅਤੇ ਡਰਾਫ਼ਟ ਪਰੂਫਿੰਗ ਵਾਸਤੇ ਕੀਤੀ ਜਾ ਸਕਦੀ ਹੈ।

ਸੂਬੇ ਦੇ ਊਰਜਾ ਮੰਤਰੀ ਟੌਡ ਸਮਿਥ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਯੋਜਨਾ ਦਾ ਘੇਰਾ ਵਧਣ ਨਾਲ ਓਨਟਾਰੀਓ ਵਾਸੀਆਂ ਨੂੰ ਬਿਜਲੀ ਬਚਾਉਣ ਵਾਲੇ ਸਾਧਨ ਤੱਕ ਸੁਖਾਲੀ ਪਹੁੰਚ ਦਾ ਮੌਕਾ ਮਿਲੇਗਾ। ਐਨਰਜੀ ਅਫੋਰਡੇਬੀਲਿਟੀ ਪ੍ਰੋਗਰਾਮ ਤੋਂ ਇਲਾਵਾ ਓਨਟਾਰੀਓ ਦੇ ਘੱਟ ਆਮਦਨ ਵਾਲੇ ਲੋਕਾਂ ਲਈ ਇਲੈਕਟ੍ਰੀਸਿਟੀ ਸਪੋਰਟ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਬਿਜਲੀ ਬਿਲਾਂ ਵਿਚ 75 ਡਾਲਰ ਤੱਕ ਦੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਲੋਅ ਇਨਕਮ ਐਨਰਜੀ ਅਸਿਸਟੈਂਸ ਪ੍ਰੋਗਰਾਮ ਅਧੀਨ 600 ਡਾਲਰ ਤੱਕ ਦੀ ਸਹਾਇਤਾ ਮਿਲਦੀ ਹੈ ਜੇ ਸਬੰਧਤ ਪਰਿਵਾਰ ਆਪਣੇ ਗੈਸ ਜਾਂ ਬਿਜਲੀ ਬਿਲ ਸਮੇਂ ਤੇ ਭਰਨ ਦੇ ਸਮਰੱਥ ਨਹੀਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment