ਗੋਲੀਬਾਰੀ ਮਾਮਲੇ ‘ਚ ਸਰੀ ਰਹਿੰਦੇ ਪੰਜਾਬੀ ‘ਤੇ ਲੱਗੇ ਇਰਾਦਾ ਕਤਲ ਸਣੇ 6 ਦੋਸ਼

ਸਰੀ: ਸਾਲ ਦੀ ਸ਼ੁਰੂਆਤ ‘ਚ 9 ਜਨਵਰੀ ਨੂੰ ਦੇਰ ਰਾਤ 11:15 ਵਜੇ ਪ੍ਰਿੰਸ ਚਾਰਲਸ ਬੁਲੇਵਾਰਡ ਦੇ 9500 ਬਲਾਕ ਵਿਖੇ ਸਥਿਤ ਟਾਊਨ ਹਾਊਸ ਕੰਪਲੈਕਸ ਵਿਚ ਗੋਲੀ ਚੱਲੀ ਸੀ। ਇਸ ਮਾਮਲੇ ‘ਚ ਆਰ.ਸੀ.ਐੱਮ.ਪੀ. ਨੇ ਪੰਜਾਬੀ ਮੂਲ ਦੇ 32 ਸਾਲ ਦੇ ਰਜਿੰਦਰ ਸੰਧੂ ਖਿਲਾਫ ਇਰਾਦਾ ਏ ਕਤਲ ਸਣੇ 6 ਦੋਸ਼ ਦਰਜ ਕੀਤੇ ਹਨ।

ਜਾਣਕਾਰੀ ਮੁਤਾਬਕ ਵਾਰਦਾਤ ਵਾਲੀ ਥਾਂ ‘ਤੇ ਗੋਲੀ ਚੱਲਣ ਤੋਂ ਇਲਾਵਾ ਗੱਡੀਆਂ ਦੀ ਟੱਕਰ ਦੇ ਸੁਰਾਗ ਵੀ ਮਿਲੇ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਕ ਹਲਕੇ ਰੰਗ ਦੀ ਜੀਪ ਰੈਂਗਲਰ ਨੇ ਟੋਯੋਟਾ ਸੀਏਨਾ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਜੀਪ ਚਲਾ ਰਹੇ ਵਿਅਕਤੀ ਨੇ ਟੋਯੋਟਾ ਦੇ ਡਰਾਈਵਰ ‘ਤੇ ਗੋਲੀ ਚਲਾ ਦਿੱਤੀ। ਇਸ ਮਗਰੋ ਦੋਵੇਂ ਗੱਡੀਆਂ ਵਾਰਦਾਤ ਵਾਲੀ ਥਾਂ ‘ਤੋਂ ਰਵਾਨਾ ਹੋ ਗਈਆਂ ਅਤੇ ਟੋਯੋਟਾ ਵਿਚ ਸਵਾਰ 17 ਸਾਲ ਦੇ ਸ਼ਖਸ ਨੂੰ ਸਰੀ ਮੈਮੋਰੀਅਲ ‘ਚ ਦਾਖਲ ਕਰਵਾਏ ਜਾਣ ਦੀ ਰਿਪੋਰਟ ਮਿਲੀ।

ਗੋਲੀਬਾਰੀ ਤੋਂ ਕੁਝ ਸਮੇਂ ਬਾਅਦ ਹੀ ਮੈਟਰੋ ਵੈਨਕੂਵਰ ਟ੍ਰਾਂਜਿਟ ਪੁਲਸ ਨੇ ਸ਼ੱਕੀ ਗੱਡੀ ਦਾ ਪਤਾ ਲਗਾਉਂਦਿਆ ਇਸ ਦੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ। ਸਰੀ ਆਰ.ਸੀ.ਐੱਮ.ਪੀ. ਵੱਲੋਂ ਕੀਤੀ ਗਈ ਪੜਤਾਲ ਦੇ ਆਧਾਰ ‘ਤੇ ਰਜਿੰਦਰ ਸੰਧੂ ਵਿਰੁੱਧ ਇਰਾਦਾ ਕਤਲ, ਗੋਲੀ ਚਲਾਉਣ, ਪਾਬੰਦੀਸ਼ੂਦਾ ਹਥਿਆਰ ਰੱਖਣ, ਅਸਲ ਸਮੇਤ ਹਥਿਆਰ ਰੱਖਣ ਅਤੇ ਅਣਅਧਿਕਾਰਤ ਤੌਰ ‘ਤੇ ਗੱਡੀ ‘ਚ ਹਥਿਆਰ ਰੱਖਣ ਦੇ ਦੋਸ਼ ਦਰਜ ਕੀਤੇ ਗਏ। ਪੁਲਸ ਮੁਤਾਬਕ ਇਹ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ ਪਰ ਇਸ ਦਾ ਗੈਂਗਵਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਜਿੰਦਰ ਫਿਲਹਾਲ ਪੁਲਸ ਦੀ ਹਿਰਾਸਤ ‘ਚ ਹੈ।

Check Also

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ, ਬਾਇਡਨ CAATSA ਪਾਬੰਦੀਆਂ ਤੋਂ ਵਿਸ਼ੇਸ਼ ਛੋਟ ਦੇਣ ਦੀ ਪ੍ਰਕਿਰਿਆ ਨੂੰ ਕਰਨਗੇ ਤੇਜ਼

ਵਾਸ਼ਿੰਗਟਨ: ਭਾਰਤੀ ਮੂਲ ਦੇ ਪ੍ਰਭਾਵਸ਼ਾਲੀ ਡੈਮੋਕਰੇਟਿਕ ਸੰਸਦ ਮੈਂਬਰ ਰੋ ਖੰਨਾ ਨੇ ਕਿਹਾ ਹੈ ਕਿ ਅਮਰੀਕੀ …

Leave a Reply

Your email address will not be published.