Home / News / ਮਲੇਸ਼ੀਆ ਦੀ ਜੇਲ੍ਹ ‘ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ 3 ਪੰਜਾਬੀ ਨੌਜਵਾਨ, ਪਰਿਵਾਰ ਨੇ ਮੰਗੀ ਮਦਦ

ਮਲੇਸ਼ੀਆ ਦੀ ਜੇਲ੍ਹ ‘ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ 3 ਪੰਜਾਬੀ ਨੌਜਵਾਨ, ਪਰਿਵਾਰ ਨੇ ਮੰਗੀ ਮਦਦ

ਨਿਊਜ਼ ਡੈਸਕ: ਠੱਗ ਏਜੰਟਾਂ ਦਾ ਸ਼ਿਕਾਰ ਹੋਏ ਤਿੰਨ ਨੌਜਵਾਨਾਂ ਨੂੰ ਮਲੇਸ਼ੀਆ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਏਜੰਟ ਵੱਲੋਂ ਵਰਕ ਪਰਮਿਟ ਦਵਾਉਣ ਦੇ ਨਾਮ ‘ਤੇ ਟੂਰਿਸਟ ਵੀਜ਼ਾ ‘ਤੇ ਭੇਜ ਦਿੱਤਾ ਗਿਆ ਸੀ। ਵੀਜ਼ਾ ਖਤਮ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਅੜਿਕੇ ਆਏ ਇਹ ਨੌਜਵਾਨ ਮਲੇਸ਼ੀਆ ਦੀ ਮਾਚੋਕੰਬੋ ਕੈਂਪ ਜੇਲ੍ਹ ਵਿੱਚ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹਨ। ਮਲੇਸ਼ੀਆ ਦੇ ਕਾਨੂੰਨ ਦੇ ਮੁਤਾਬਕ ਨੌਜਵਾਨਾਂ ਨੂੰ ਭਾਰੀ ਜ਼ੁਰਮਾਨਾ ਅਤੇ ਪੰਜ ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਪੀੜਤ ਨੌਜਵਾਨ ਗੁਰਚਰਣ ਸਿੰਘ ਵਾਸੀ ਤਲਵੰਡੀ ਰੋਡ ਰਾਇਕੋਟ ਦੇ ਪਿਤਾ ਹਰਪਾਲ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਰਾਇਕੋਟ ਦੇ ਪਿਤਾ ਭੂਪਿੰਦਰ ਸਿੰਘ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਵਿਦੇਸ਼ੀ ਮੰਤਰੀ ਜੈ ਸ਼ੰਕਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਵਿਦੇਸ਼ੀ ਜੇਲ੍ਹਾਂ ਵਿੱਚ ਬੰਦ ਭਾਰਤੀਆਂ ਦੀ ਸਹਾਇਤਾ ਕਰਨ ਵਾਲੇ ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ.ਸੁਰਿੰਦਰਪਾਲ ਸਿੰਘ ਓਬਰਾਏ ਨੂੰ ਮਦਦ ਦੀ ਗੁਹਾਰ ਲਗਾਈ ਹੈ।

ਨੌਜਵਾਨਾਂ ਦੇ ਪਰਿਵਾਰ ਨੇ ਦੱਸਿਆ ਕਿ ਏਜੰਟ ਨੇ  ਇੱਕ ਲੱਖ ਦੱਸ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਲੈ ਕੇ ਮਲੇਸ਼ੀਆ ਵਿੱਚ ਚੰਗੀ ਜਗ੍ਹਾ ਨੌਕਰੀ, ਰਹਿਣ ਸਣੇ ਵਰਕ ਪਰਮਿਟ ਦਵਾਉਣ ਦਾ ਵਚਨ ਕੀਤਾ ਸੀ। ਏਜੰਟ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਨੇ ਸਾਰੇ ਪੈਸੇ ਦੇ ਦਿੱਤੇ। ਏਜੰਟ ਨੇ ਬੱਚਿਆਂ ਨੂੰ ਦਸੰਬਰ 2019 ਵਿੱਚ ਵਰਕ ਪਰਮਿਟ ਦੀ ਥਾਂ ‘ਤੇ ਟੂਰਿਸਟ ਵੀਜ਼ਾ ਉੱਤੇ ਮਲੇਸ਼ੀਆ ਭੇਜ ਦਿੱਤਾ। ਵੀਜ਼ਾ ਖਤਮ ਹੋਣ ਤੋਂ ਬਾਅਦ ਮਲੇਸ਼ਿਆ ਦੀ ਇਮੀਗਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਪੀੜਤ ਪਰਿਵਾਰਾਂ ਨੇ ਮਲੇਸ਼ੀਆ ਦੀ ਜੇਲ੍ਹ ਵਿੱਚ ਆਪਣੇ ਬੱਚਿਆਂ ਨੂੰ ਛੁਡਵਾਉਣ ਅਤੇ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ। ਇਸ ਤੋਂ ਇਲਾਵਾ ਫਿਲੌਰ ਦੇ ਵਾਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਕੁਲਵਿੰਦਰ ਸਿੰਘ ਨੂੰ ਦਸੰਬਰ 2019 ਵਿੱਚ ਏਜੰਟ ਨੇ ਧੋਖੇ ਨਾਲ ਮਲੇਸ਼ੀਆ ਵਿੱਚ ਟੂਰਿਸਟ ਵੀਜ਼ੇ ‘ਤੇ ਭੇਜ ਦਿੱਤਾ ਉਹ ਵੀ ਜੇਲ੍ਹ ਵਿੱਚ ਬੰਦ ਹੈ ਉਸ ਨੂੰ ਵੀ ਰਿਹਾਅ ਕਰਾਕੇ ਵਾਪਸ ਲਿਆਇਆ ਜਾਵੇ।

Check Also

ਰਾਸ਼ਟਰਪਤੀ ਟਰੰਪ ਦੇ ਫਲੋਰਿਡਾ ਰਿਜ਼ੌਰਟ ‘ਚ ਏਕੇ-47 ਨਾਲ ਲੈਸ ਤਿੰਨ ਨੌਜਵਾਨ ਦਾਖਲ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ‘ਚ ਸੰਨ੍ਹ ਲੱਗਣ ਦਾ ਮਾਮਲਾ ਸਾਹਮਣੇ ਆਇਆ …

Leave a Reply

Your email address will not be published. Required fields are marked *