ਨਿੱਕੀ ਹੈਲੀ ਅਮਰੀਕਾ ਦੀ ਘਰੇਲੂ ਰਾਜਨੀਤੀ ਵਿੱਚ ਬਟੋਰ ਰਹੀ ਹੈ ਸੁਰਖੀਆਂ

Global Team
1 Min Read

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਲਈ ਆਪਣੀ ਪਾਰਟੀ ਦੀ ਉਮੀਦਵਾਰੀ ਦਾ ਦਾਅਵਾ ਪੇਸ਼ ਕਰਨ ਦੇ ਇਕ ਹਫਤੇ ਬਾਅਦ ਭਾਰਤੀ-ਅਮਰੀਕੀ ਨਿੱਕੀ ਹੈਲੀ ਦੇਸ਼ ਦੀ ਰਾਜਨੀਤੀ ਦੇ ਕੇਂਦਰ ਵਿਚ ਹੈ । ਰਿਪਬਲਿਕਨ ਅਤੇ ਸੱਤਾਧਾਰੀ ਡੈਮੋਕ੍ਰੇਟਿਕ ਦੋਹਾਂ ਪਾਰਟੀਆਂ ਵਿਚ ਇਸ ਦੀ ਚਰਚਾ ਹੋ ਰਹੀ ਹੈ। ਭਾਰਤ ਤੋਂ ਅਮਰੀਕਾ ਪਹੁੰਚੇ ਸਿੱਖ ਪ੍ਰਵਾਸੀਆਂ ਦੀ ਧੀ ਹੇਲੀ (51) ਨੇ ‘ਨੌਜਵਾਨੀ’ ਅਤੇ ਪ੍ਰਵਾਸ ਵਰਗੇ ਦੋ ਵੱਡੇ ਮੁੱਦੇ ਉਠਾਏ ਹਨ, ਜਿਨ੍ਹਾਂ ਨੇ ਅਮਰੀਕੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਹੇਲੀ ਨੇ ਮੰਗ ਕੀਤੀ ਹੈ ਕਿ 75 ਸਾਲ ਤੋਂ ਵੱਧ ਉਮਰ ਦੇ ਸਾਰੇ ਰਾਜਨੀਤਿਕ ਨੇਤਾਵਾਂ ਨੂੰ ਲਾਜ਼ਮੀ ਤੌਰ ‘ਤੇ ਮਾਨਸਿਕ ਯੋਗਤਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੀ ਇਹ ਮੰਗ ਅਚਾਨਕ ਚਰਚਾ ਦਾ ਵਿਸ਼ਾ ਬਣ ਗਈ ਹੈ।

ਭਾਰਤੀ-ਅਮਰੀਕੀ ਹੇਲੀ ਦੀ ਮੰਗ ਮਹੱਤਵਪੂਰਨ ਹੈ ਕਿਉਂਕਿ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਿਡੇਨ ਅਤੇ ਰਿਪਬਲਿਕਨ ਪਾਰਟੀ ਵਿੱਚ ਉਮੀਦਵਾਰੀ ਦੇ ਪ੍ਰਮੁੱਖ ਦਾਅਵੇਦਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਮਰ 75 ਸਾਲ ਤੋਂ ਵੱਧ ਹੈ।

ਅਮਰੀਕਾ ਵਿਚ ਸ਼ਾਇਦ ਹੀ ਕੋਈ ਵੱਡਾ ਅਮਰੀਕੀ ਮੀਡੀਆ ਅਦਾਰਾ ਹੋਵੇ ਜਿਸ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਨਾਲ ਸਬੰਧਤ ਹੇਲੀ ਦੀ ਮੁਹਿੰਮ ਦੀ ਚਰਚਾ ਨਾ ਕੀਤੀ ਹੋਵੇ।

Share this Article
Leave a comment