ਕੈਨੇਡਾ ‘ਚ ਦੋ ਦੋਸਤਾਂ ਦੀ ਸੜਕ ਹਾਦਸੇ ‘ਚ ਹੋਈ ਮੌਤ

Rajneet Kaur
2 Min Read

ਸੁਨਾਮ :  ਕੈਨੇਡਾ ‘ਚ ਵਾਪਰੇ ਸੜਕ ਹਾਦਸੇ ਵਿਚ ਜ਼ਿਲ੍ਹਾ ਸੰਗਰੂਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।  ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦਾ 22 ਸਾਲਾ ਨੌਜਵਾਨ ਸਚਿਨ ਜੋ ਤਕਰੀਬਨ ਡੇਢ ਸਾਲ ਪਹਿਲਾਂ ਆਪਣੇ ਮਾਂ-ਪਿਓ, ਭੈਣ-ਭਰਾ ਨੂੰ ਛੱਡ ਕੇ ਕੈਨੇਡਾ ਗਿਆ ਸੀ।  ਦੂਜਾ ਨੌਜਵਾਨ ਨੌਜਵਾਨ ਬਲਵਿੰਦਰ ਸਿੰਘ ਗੋਲਡੀ  ਹਲਕਾ ਸੁਨਾਮ ਦੇ ਪਿੰਡ ਮੋਰਾਂਵਾਲੀ ਦਾ ਰਹਿਣ ਵਾਲਾ ਹੈ। ਉਸ ਦੀ ਵੀ ਮੌਤ ਹੋ ਗਈ ਹੈ।  ਗੋਲਡੀ ਜੋ ਕੁਝ ਸਮਾਂ ਪਹਿਲਾਂ ਕੈਨੇਡਾ ਗਿਆ ਸੀ।

ਗੋਲਡੀ  ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੇ ਮਾਮਾ ਕੁਲਵਿੰਦਰ ਸਿੰਘ ਵੱਲੋਂ ਆਪਣੇ ਭਾਣਜੇ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਕਾਫੀ ਮੁਸ਼ੱਕਤ ਤੋਂ ਬਾਅਦ ਦੇਹ ਨੂੰ ਮੰਗਲਵਾਰ ਨੂੰ ਕੈਨੇਡਾ ਤੋਂ ਰਵਾਨਾ ਕਰ ਦਿੱਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਦੇਹ ਦਾ ਸਸਕਾਰ ਸੁਨਾਮ ਵਿਖੇ ਕੀਤਾ ਜਾਵੇਗਾ।

ਦਸ ਦਈਏ ਕਿ ਬੀਤੀ 12 ਮਈ ਨੂੰ ਸਵੇਰੇ ਸਵਾ ਕੁ ਪੰਜ ਵਜੇ ਜਦੋਂ ਉਹ ਆਪਣੇ  ਦੋਸਤ ਨਾਲ ਕੰਮ ਤੋਂ ਕਾਰ ’ਚ ਆਪਣੇ ਘਰ ਵਾਪਿਸ ਆ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਦੂਰ ਜਾ ਡਿੱਗੀ। ਜਿਸ ਕਾਰਨ ਦੋਸਤ ਸਮੇਤ ਉਸ ਦੀ ਮੌਤ ਹੋ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment