ਕੋਵਿਡ ਮਰੀਜ਼ਾਂ ਲਈ ਅਹਿਮ ਸੇਵਾ ਕਰ ਰਿਹਾ ਹੈ ਬਟਾਲਾ ਦਾ ਸਹਾਰਾ ਕਲੱਬ

TeamGlobalPunjab
2 Min Read

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕੋਵਿਡ ਦੀ ਦੂਜੀ ਲਹਿਰ ‘ਚ ਗੈਰ ਸਰਕਾਰੀ ਸੰਗਠਨ ਅਤੇ ਸਮਾਜਿਕ ਸੰਸਥਾਵਾਂ ਲੋਕਾਂ ਲਈ ਇਸ ਔਖੇ ਵੇਲੇ ‘ਚ ਮਦਦ ਲਈ ਅੱਗੇ ਆ ਰਹੇ ਹਨ । ਕੁਝ ਇਸ ਤਰ੍ਹਾਂ ਦੀ ਹੀ ਬਟਾਲਾ ਦੀ ਸੰਸਥਾ ਸਹਾਰਾ ਕਲੱਬ ਨੇ ਲੋਕਾਂ ਦੇ ਸਹਿਯੋਗ ਨਾਲ ਐਮਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਬੀਤੇ ਇਕ ਸਾਲ ਤੋਂ ਕੋਰੋਨਾ ਮਹਾਮਾਰੀ ਦੇ ਚਲ ਰਹੇ ਇਸ ਸਮੇ ‘ਚ ਸਹਾਰਾ ਕਲੱਬ ਲੋਕਾਂ ਦੀ ਸੇਵਾ ‘ਚ ਜੁੱਟੀ ਹੋਈ ਹੈ।

ਇਹ ਐਮਬੂਲੈਂਸ ਸੇਵਾ ਬਿਨਾ ਕਿਸੇ ਭੇਦਭਾਵ ਦੇ ਹਰ ਮਰੀਜ਼ ਨੂੰ ਦਿਨ ਰਾਤ ਬਿਨਾ ਕਿਸੇ ਲਾਲਚ ਦੇ ਸਹਾਰਾ ਕਲੱਬ ਦੇ ਮੈਂਬਰ ਅਤੇ ਸਟਾਫ ਨਿਭਾ ਰਹੇ ਹਨ। ਸਟਾਫ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਕੋਰੋਨਾ ਮਰੀਜ਼ਾਂ ਨਾਲ ਭੇਦ ਭਾਵ ਨਹੀਂ ਕਰਿਆ ਸਗੋਂ ਉਨ੍ਹਾਂ ਦੀ ਸੇਵਾ ਕਰਨਾ ਪਹਿਲੀ ਤਰਜੀਹ ਹੈ। ਇਸ ਔਖੀ ਘੜੀ ‘ਚ ਉਹ ਲੋਕਾਂ ਦੀ ਮਦਦ ਕਰ ਰਹੇ ਹਨ ।ਇਸਦੇ ਨਾਲ ਹੀ ਉਹ ਕੋਵਿਡ 19 ਦੇ ਦਿਸ਼ਾ ਨਿਰਦੇਸ਼ਾਂ ਦਾ ਵੀ ਖਾਸ ਧਿਆਨ ਰਖਦੇ ਹਨ।  ਉਥੇ ਹੀ ਇਸ ਕਲੱਬ ਨਾਲ ਜੁੜੇ ਵੱਖ ਵੱਖ ਨੌਕਰੀ ਜਾਂ ਫਿਰ ਸੇਵਾ ਵਜੋਂ ਕੰਮ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਕੋਵਿਡ ਮਰੀਜ਼ਾਂ ਨੂੰ ਇਲਾਜ ਲਈ ਮਹਿਜ ਬਟਾਲਾ ਹਸਪਤਾਲਾਂ ਤਕ ਨਹੀਂ ਬਲਕਿ ਲੋੜ ਅਨੁਸਾਰ ਅੰਮ੍ਰਿਤਸਰ , ਜਲੰਧਰ , ਲੁਧਿਆਣਾ ਚੰਡੀਗੜ੍ਹ ਅਤੇ ਹੋਰ ਵੀ ਹਸਪਤਾਲਾਂ ‘ਚ ਲੈਕੇ ਜਾਂਦੇ ਹਨ ਅਤੇ ਜੋ ਲੋਕ ਖਰਚ ਦੇ ਸਕਦੇ ਹਨ ਉਹਨਾਂ ਕੋਲੋਂ ਵੀ ਮਹਿਜ ਬਹੁਤ ਘਟ ਪੈਸੇ ਲੈਕੇ ਸੇਵਾ ਕੀਤੀ ਜਾਂਦੀ ਹੈ। ਨਾਲ ਹੀ ਸਹਾਰਾ ਕਲੱਬ ਕੋਰੋਨਾ ਕਾਰਨ ਹੋਈ ਮੌਤ ਦੀ ਮ੍ਰਿਤਕ ਦੇਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ‘ਤੇ ਲੈ ਕੇ ਜਾਂਦੇ ਹਨ।

ਸਹਾਰਾ ਕਲੱਬ ਦੀ ਇਸ ਸੇਵਾ ਦੇ ਚਲਦੇ ਸਿਵਲ ਹਸਪਤਾਲ ਬਟਾਲਾ ਵਲੋਂ ਉਹਨਾਂ ਨੂੰ ਇਕ ਵਿਸ਼ੇਸ ਥਾਂ ਦਿਤੀ ਗਈ ਹੈ ਅਤੇ ਸੀਨਿਅਰ ਮੈਡੀਕਲ ਅਫਸਰ ਬਟਾਲਾ ਡਾ ਸੰਜੀਵ ਭੱਲਾ ਨੇ ਦੱਸਿਆ ਕਿ  ਕੋਰੋਨਾ ਮਰੀਜ਼ ਨੂੰ ਇਕ ਜਗਾਹ ਤੋਂ ਦੂਜੀ ਜਗਾਹ ਸ਼ਿਫਟ ਕਰਨ ਅਤੇ ਕੋਰੋਨਾ ਨਾਲ ਮੌਤ ਹੋਣ ਵਾਲੇ ਮਰੀਜ਼ਾ ਦੀਆ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਨ ਅਤੇ ਸਿਵਲ ਹਸਪਤਾਲ ਦੀਆ ਮੈਡੀਕਲ ਟੀਮਾਂ ਦੀ ਲੋੜ ਪੈਣ ਤੇ ਹਰ ਤਰ੍ਹਾਂ ਦੀ ਮਦਦ ਲਈ ਸਹਾਰਾ ਕਲੱਬ ਵਲੋਂ ਪੂਰੀ ਤਰ੍ਹਾਂ ਸਹਿਯੋਗ ਮਿਲ ਰਿਹਾ ਹੈ।   ਉਸਦੇ ਨਾਲ ਹੀ ਸ਼ਹਿਰ ਨੂੰ ਸੈਨੀਟਾਈਜ਼ਰ ਕਰਨ ਤਕ ਦੀ ਇਹ ਕਲੱਬ ਦੇ ਮੈਂਬਰ ਸੇਵਾ ਨਿਭਾ ਰਹੇ ਹਨ।

Share this Article
Leave a comment