ਪਾਕਿਸਤਾਨ : ਪ੍ਰਧਾਨ ਮੰਤਰੀ ਇਮਰਾਨ ਖਾਨ ਨੇ FATF ਤੋਂ ਬਚਣ ਲਈ ਨਿਗਰਾਨੀ ਸੂਚੀ ‘ਚੋਂ ਹਟਾਏ 1800 ਅੱਤਵਾਦੀਆਂ ਦੇ ਨਾਮ

TeamGlobalPunjab
3 Min Read

ਇਸਲਾਮਾਬਾਦ : ਜਿੱਥੇ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ ਉਥੇ ਹੀ ਗੁਆਂਢੀ ਮੁਲਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਿੱਤੀ ਕਾਰਵਾਈ ਟਾਸਕ ਫੋਰਸ ਯਾਨੀ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ‘ਚੋਂ 1800 ਅੱਤਵਾਦੀਆਂ ਦੇ ਨਾਮ ਨੂੰ ਸੂਚੀ ‘ਚੋਂ ਹਟਾ ਦਿੱਤਾ ਹੈ। ਜਿਸ ‘ਚ 2008 ਦੇ ਮੁੰਬਈ ਹਮਲੇ ਦਾ ਮੁੱਖ ਦੋਸ਼ੀ ਅਤੇ ਸਾਜ਼ਸ਼ਘਾੜ ਲਯਕਰ-ਏ-ਤੋਇਬਾ ਦਾ ਕਮਾਂਡਰ ਜਕੀ-ਉਰ-ਰਹਿਮਾਨ ਲਖਵੀ ਦਾ ਨਾਮ ਵੀ ਸ਼ਾਮਲ ਹੈ।

ਪਾਕਿਸਤਾਨ ਨੇ ਪਿਛਲੇ 18 ਮਹੀਨਿਆਂ ਵਿੱਚ ਐੱਫ.ਏ.ਟੀ.ਐੱਫ. ਦੀ ਨਿਗਰਾਨੀ ਸੂਚੀ ‘ਚ ਸ਼ਾਮਲ ਹਜ਼ਾਰਾਂ ਅੱਤਵਾਦੀਆਂ ਦੇ ਨਾਮ ਨੂੰ ਹਟਾ ਦਿੱਤਾ ਹੈ। ਪਾਕਿਸਤਾਨ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਗਲੋਬਲ ਐਂਟੀ ਮਨੀ ਲਾਂਡਰਿੰਗ ਆਰਗੇਨਾਈਜ਼ੇਸ਼ਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਨੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਲਈ ਪਾਕਿਸਤਾਨ ਨੂੰ ਨਵੀਂ ਸਮਾਂ ਸੀਮਾ ਦੇ ਦਿੱਤੀ ਹੈ। ਇਹ ਜਾਣਕਾਰੀ ਨਿਊਯਾਰਕ ਦੇ ਰੈਗੂਲੇਟਰੀ ਟੈਕਨਾਲੌਜੀ ਕੰਪਨੀ ਕੈਸਲਮ.ਡਾਟ.ਏਐਲ ਨੇ ਦਿੱਤੀ ਹੈ।

ਪਾਕਿਸਤਾਨ ਨੇ ਅਜੇ ਤੱਕ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਨਾ ਹੀ ਇਸ ਨੂੰ ਹਟਾਉਣ ਤੋਂ ਪਹਿਲਾਂ ਕਿਸੇ ਅੰਤਰਰਾਸ਼ਟਰੀ ਸੰਗਠਨ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਏ.ਆਈ. ਦੇ ਅਨੁਸਾਰ 2018 ਦੀ ਸੂਚੀ ‘ਚ ਲਗਭਗ 7,600 ਨਾਮ ਸ਼ਾਮਲ ਸਨ। ਪਿਛਲੇ ਡੇਢ ਸਾਲ ‘ਚ ਇਸ ਸੂਚੀ ‘ਚੋਂ ਲਗਭਗ 3,800 ਨਾਮਾਂ ਨੂੰ ਹਟਾਇਆ ਜਾ ਚੁੱਕਾ ਹੈ।  9 ਮਾਰਚ ਨੂੰ ਸਰਕਾਰ ਵਿੱਚ ਆਉਣ ਤੋਂ ਬਾਅਦ ਇਮਰਾਨ ਨੇ 27 ਮਾਰਚ ਤਕ ਇਸ ਸੂਚੀ ਵਿੱਚੋਂ 1,069 ਨਾਮ ਹਟਾ ਦਿੱਤੇ ਸਨ। 27 ਮਾਰਚ ਤੋਂ ਬਾਅਦ ਵੱਖ-ਵੱਖ ਮੌਕਿਆਂ ‘ਤੇ ਇਸ ਸੂਚੀ ਵਿੱਚੋਂ 800 ਹੋਰ ਨਾਂਅ ਹਟਾ ਦਿੱਤੇ ਗਏ ਹਨ।

ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਤਾਹਿਰ ਅਕਬਰ ਅਵਨ ਨੇ ਇਸ ਮਾਮਲੇ ‘ਤੇ ਸਫਾਈਪ ਦਿੰਦੇ ਹੋਏ ਕਿਹਾ ਕਿ ਸ਼ੱਕੀ ਅੱਤਵਾਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਇਸ ਸੂਚੀ ‘ਚ ਕਈ ਕਮੀਆਂ ਵੀ ਸਨ। ਉਨ੍ਹਾਂ ਕਿਹਾ ਕਿ ਇਸ ਸੂਚੀ ‘ਚ ਦਰਜ ਕਈ ਸ਼ੱਕੀ ਅੱਤਵਾਦੀਆਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਐਫਏਟੀਐਫ ਇਸ ਸਾਲ ਜੂਨ ਵਿੱਚ ਪਾਕਿਸਤਾਨ ਦੇ ਮਨੀ ਲਾਂਡਰਿੰਗ ਦੇ 27 ਬਿੰਦੂਆਂ ਉੱਤੇ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਨ ਜਾ ਰਿਹਾ ਹੈ। ਜੂਨ 2018 ਤੋਂ ਐੱਫਏਟੀਐੱਫ ਵੱਲੋਂ ਪਾਕਿਸਤਾਨ ਵਿਰੁੱਧ ਨਿਗਰਾਨੀ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਜੇਕਰ ਪਾਕਿਸਤਾਨ 27 ਬਿੰਦੂਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਤਾਂ ਐਫਏਟੀਐਫ ਵੱਲੋਂ ਉਸ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ।

- Advertisement -

Share this Article
Leave a comment