ਕੁਲਵੰਤ ਸਿੰਘ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ, ਕਿ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨਾ ਅਕਾਲੀਆਂ ਵੱਲੋਂ ਆਪਣਾ ਗੁਨਾਹ ਕਬੂਲ ਕਰਨ ਦੇ ਬਰਾਬਰ ਹੈ।ਕੈਪਟਨ ਅਨੁਸਾਰ ਸ਼ਿਕਾਇਤ ਕਰਤਾ ਧਿਰ ਨੂੰ ਇਹ ਡਰ ਹੈ, ਕਿ ਐਸਆਈਟੀ ਉਨ੍ਹਾਂ ਨੂੰ ਬੇਪਰਦਾ ਕਰ ਦੇਵੇਗੀ।ਇਸੇ ਲਈ ਉਸ ਨੇ ਇਸ ਤੋਂ ਬਚਣ ਲਈ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਮਦਦ ਲਈ ਹੈ।ਕੈਪਟਨ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ‘ਤੇ ਵੀ ਨਰਾਜ਼ਗੀ ਜ਼ਾਹਰ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਨੂੰ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ‘ਤੇ ਕੀਤਾ ਗਿਆ ਪੱਖ ਪਾਤੀ ਰਵੱਈਆਂ ਕਰਾਰ ਦਿੱਤਾ ਹੈ, ਤੇ ਮੰਗ ਕੀਤੀ ਹੈ ਕਿ ਕਮਿਸ਼ਨ ਆਈ ਜੀ ਦੇ ਤਬਾਦਲੇ ਵਾਲੇ ਇਸ ਫੈਸਲੇ ‘ਤੇ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਤੱਕ ਵੀ ਪਹੁੰਚ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਅਕਾਲੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਦਲ ਵਾਲੇ ਐਸਆਈਟੀ ਜਾਂਚ ਵਿੱਚ ਅੜਿੱਕਾ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ ਹੋਏ ਹਨ, ਤੇ ਉਨ੍ਹਾਂ ਨੂੰ ਇਹ ਹੈਰਾਨੀ ਹੈ ਕਿ ਚੋਣ ਕਮਿਸ਼ਨ ਨੇ ਵੀ ਕੁੰਵਰ ਵਿਜੇ ਪ੍ਰਤਾਪ fਸੰਘ ਨੂੰ ਬਦਲ ਦੇਣ ਦਾ ਹੁਕਮ ਬੇਤੁਕੀ ਸ਼ਿਕਾਇਤ ਦੇ ਅਧਾਰ ‘ਤੇ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦੋਸ਼ ਲਉਂਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੀ ਸੂਬੇ ਦੇ ਮਾਮਲਿਆਂ ‘ਚ ਦਖ਼ਲ ਅੰਦਾਜੀ ਕਰਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਨਾਲ ਆਪਣੇ ਆਪ ਤੇ ਆਪਣੇ ਭਾਈਵਾਲਾਂ ਨੂੰ ਬਚਾਉਣ ਲਈ ਹਰ ਹੱਥਕੰਡਾ ਅਪਣਾਉਣ ਦੀ ਰਾਹ ‘ਤੇ ਹੈ। ਕੈਪਟਨ ਅਮਰਿੰਦਰ ਸਿੰਘ ਅਨੁਸਾਰ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਪੂਰੀ ਜਾਂਚ ਪ੍ਰਕਿfਰਆ ਵਿੱਚ ਆਈ ਕੁੰਵਰ ਵਿਜੇ ਪ੍ਰਤਾਪ fਸੰਘ ਅਹਿਮ ਰੋਲ ਅਦਾ ਕਰ ਰਹੇ ਹਨ।
ਪਹਿਲਾਂ ਅਕਾਲੀ ਦਲ ਦੇ ਆਗੂਆਂ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਬਿਆਨਬਾਜ਼ੀ ਕਰਨਾ, ਫਿਰ ਆਈ ਜੀ ਵੱਲੋਂ ਉਸ ਬਿਆਨਬਾਜ਼ੀ *ਤੇ ਆਪਣੀ ਜਾਂਚ ਸਬੰਧੀ ਸਫਾਈ ਦੇਣਾ, ਤੇ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਈ ਜੀ ਖਿਲਾਫ ਸਿਆਸਤ ਤੋ਼ ਪ੍ਰੇਰਿਤ ਹੋ ਕੇ ਉਨ੍ਹਾਂ ਦੀ ਪਾਰਟੀ ਵਿਰੁੱਧ ਜਾਂਚ ਦੇ ਨਾ ਤੇ ਪ੍ਰਚਾਰ ਕਰਨ ਦੇ ਦੋਸ਼ ਲਾ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨਾ, ਤੇ ਚੋਣ ਕਮਿਸ਼ਨ ਵੱਲੋਂ ਅਕਾਲੀਆਂ ਦੀ ਸ਼ਿਕਾਇਤ ਤੇ ਆਈ ਜੀ ਦਾ ਤਬਾਦਲਾ ਕਰਨ ਦੇ ਹੁਕਮ ਦੇਣਾ, ਸੱਤਾਧਾਰੀ ਧਿਰ ਇਸ ਸਾਰੇ ਘਟਨਾਕ੍ਰਮ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੀ ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਇਹ ਮਾਮਲਾ ਜੇਕਰ ਸਿਆਸੀ ਸਟੇਜਾਂ ਤੋਂ ਮੁੱਦਾ ਬਣ ਕੇ ਉੱਛਲਦਾ ਵੇਖੋ ਤਾਂ ਹੈਰਾਨ ਨਾ ਹੋਇਓ, ਕਿਉਂਕਿ ਚੋਣ ਜਿੱਤਣ ਲਈ ਹਰ ਪਾਰਟੀ ਆਪਣਾ ਜ਼ੋਰ ਲਾਉਂਦੀ ਹੈ, ਕੋਈ ਸ਼ਿਕਾਇਤਾਂ ਕਰਕੇ, ਤੇ ਕੋਈ ਦੋਸ਼ ਲਾ ਕੇ।ਹੁਣ ਫੈਸਲਾ ਆਮ ਜਨਤਾ ਨੇ ਕਰਨਾ ਹੈ ਕਿ ਅਕਾਲੀਆਂ ਦੀ ਸ਼ਿਕਾਇਤ ਸੱਚੀ ਹੈ ਜਾਂ ਸੱਤਾਧਾਰੀਆਂ ਦੇ ਦੋਸ਼। ਪਰ ਕਿਸੇ ਫੈਸਲੇ *ਤੇ ਪਹੁੰਚਣ ਤੋਂ ਪਹਿਲਾਂ ਇਹ ਜਰੂਰ ਯਾਦ ਰੱਖਿਓ, ਕਿ ਮਾਮਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੰਘਾਂ ਦੀ ਮੌਤ ਦੇ ਨਾਲ ਜੁੜਿਆ ਹੋਇਆ ਹੈ, ਉਹ ਗੁਰੂ ਗ੍ਰੰਥ ਸਾਹਿਬ ਜੋ ਪੂਰੇ ਜਗਤ ਨੂੰ ਸੱਚ ਦੀ ਰਾਹ ਤੇ ਚੱਲਣਾ ਸਖਾਉਂਦਾ ਹੈ ਤੇ ਮਾਰੇ ਗਏ ਉਹ 2 ਸਿੰਘ ਜਿਹੜੇ ਉਸੇ ਗੁਰੂ ਗ੍ਰੰਥ ਸਾਹਿਬ ਖ਼ਾਤਰ ਆਪਣੀਆਂ ਜਾਨਾਂ ਵਾਰ ਗਏ।
- Advertisement -