ਟੋਰਾਂਟੋ: ਜੇਕਰ ਫੈਡਰਲ ਸਰਕਾਰ 2019 ਦੀਆਂ ਆਮ ਚੋਣਾਂ ਜਿੱਤ ਜਾਂਦੀ ਹੈ ਤਾਂ ਕਾਰਬਨ ਤੇ ਲੱਗਣ ਵਾਲਾ ਟੈਕਸ ‘ਚ ਹਰ ਦਿਨ ਵਾਧਾ ਹੋਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹਮਲਾ ਬੋਲਦੇ ਹੋਏ ਕੀਤਾ ਹੈ।
ਐਂਡਰੀਊ ਵਲੋਂ ਨਵੇਂ ਸਾਲ ਮੌਕੇ ਕੀਤੀ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕਾਰਬਨ ਟੈਕਸ ਵਿੱਚ ਵਾਧਾ ਕਰਕੇ ਆਮ ਲੋਕਾਂ ਉਤੇ ਵਾਧੂ ਅਰਥਿਕ ਬੋਝ ਪਾਉਣ ਦੇ ਇਲਜ਼ਾਮ ਲਾਏ ਹਨ।ਐਂਡਰੀਊ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸੇ ਚਾਲ ਚੱਲਦੀ ਹੈ ਤਾਂ 2022 ਤੱਕ 10 ਡਾਲਰ ਦਾ ਵਾਧਾ ਇਸ ਟੈਕਸ ਵਿੱਚ ਹੋ ਜਾਵੇਗਾ।
ਇਸ ਦੇ ਉਲਟ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨੀ ਦਾ 90 ਫੀਸਦੀ ਹਿੱਸਾ ਉਨ੍ਹਾਂ ਲੋਕਾਂ ਨੂੰ ਹੀ ਵਾਪਸ ਕਰ ਦਿੱਤਾ ਜਾਵੇਗਾ।ਕੈਨੇਡਾ ਵਿੱਚ ਇਸ ਸਮੇਂ 2019 ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਕਾਰਨ ਸਿਆਸੀ ਦੂਸ਼ਣਬਾਜ਼ੀ ਆਪਣੇ ਸਿਖਰ ਤੇ ਹੈ।ਦੋਵੇਂ ਮੁੱਖ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਵੱਖ ਵੱਖ ਮੁੱਦਿਆਂ ਤੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ।