ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਨੂੰ ਗੱਦੀਓਂ ਲਾਹੇ ਜਾਣ ਦਾ ਮੁੱਦਾ ਚਰਚਾ ‘ਚ

TeamGlobalPunjab
2 Min Read

ਇੱਕ ਵਾਰੀ ਫਿਰ ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਨੂੰ ਗੱਦੀਓਂ ਲਾਹੇ ਜਾਣ ਦਾ ਮੁੱਦਾ ਚਰਚਾ ਵਿੱਚ ਹੈ। ਪਰ ਪਾਰਟੀ ਦੇ ਐਗਜ਼ੈਕਟਿਵਜ਼ ਵੱਲੋਂ ਅਨੇਮੀ ਪਾਲ ਖਿਲਾਫ ਲਿਆਂਦੇ ਜਾਣ ਵਾਲੇ ਬੇ-ਭਰੋਸਗੀ ਮਤੇ ਨੂੰ ਰੱਦ ਕਰ ਦਿੱਤਾ ਗਿਆ ਹੈ।

ਪਾਰਟੀ ਦੇ ਦੋ ਸੂਤਰਾਂ ਵੱਲੋਂ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਦੱਸਿਆ ਗਿਆ ਕਿ ਮੰਗਲਵਾਰ ਨੂੰ ਪਾਰਟੀ ਆਗੂ ਅਨੇਮੀ ਪਾਲ ਖਿਲਾਫ ਬੇ-ਭਰੋਸਗੀ ਮਤਾ ਲਿਆਂਦਾ ਜਾਣਾ ਸੀ ਪਰ ਪਾਰਟੀ ਐਗਜ਼ੈਕਟਿਵਜ਼ ਵੱਲੋਂ ਇਹ ਮਤਾ ਰੱਦ ਕਰ ਦਿੱਤਾ ਗਿਆ ਹੈ। ਇਹ ਕਨਸੋਆਂ ਵੀ ਹਨ ਕਿ ਜੇ ਇਹ ਮਤਾ ਲਿਆਂਦਾ ਜਾਂਦਾ ਤਾ ਪਾਰਟੀ ਆਗੂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਸੀ।

ਅਗਲੇ ਮਹੀਨੇ ਪਾਰਟੀ ਦੀ ਜਨਰਲ ਮੀਟਿੰਗ ਵਿੱਚ ਪਾਰਟੀ ਪੱਧਰ ਉੱਤੇ ਇਸ ਮੁੱਦੇ ‘ਤੇ ਫੈਡਰਲ ਕਾਉਂਸਲ ਦੀ ਵੋਟ ਲਈ 13 ਮੈਂਬਰੀ ਗਵਰਨਿੰਗ ਬਾਡੀ ਦੇ ਤਿੰਨ ਕੁਆਰਟਰਜ਼ ਕੋਲੋਂ ਸਮਰਥਨ ਚਾਹੀਦਾ ਹੈ। ਜਨਰਲ ਮੀਟਿੰਗ ਵਿੱਚ ਹੀ ਪਾਲ ਦੀ ਲੀਡਰਸਿ਼ਪ ਦੇ ਸਬੰਧ ਵਿੱਚ ਫੈਸਲਾ ਪੇਸ਼ ਕੀਤਾ ਜਾ ਸਕਦਾ ਹੈ।ਸੂਤਰਾਂ ਅਨੁਸਾਰ ਗ੍ਰੀਨ ਪਾਰਟੀ ਦੀ ਅੰਤਰਿਮ ਐਗਜ਼ੈਕਟਿਵ ਡਾਇਰੈਕਟਰ ਡਾਨਾ ਟੇਲਰ ਵੱਲੋਂ ਪਿਛਲੇ ਹਫਤੇ ਲਾਂਚ ਕੀਤੇ ਗਏ ਪਾਰਟੀ ਮੈਂਬਰਸ਼ਿਪ ਰਵਿਊ ਨੂੰ ਵੀ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਨਾਲ ਪਾਲ ਦੀ ਮੈਂਬਰਸ਼ਿਪ ਸਸਪੈਂਡ ਹੋ ਸਕਦੀ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਵੋਟਿੰਗ ਤੇ ਰਵਿਊ ਕਿਉਂ ਖ਼ਤਮ ਕੀਤਾ ਗਿਆ। ਗ੍ਰੀਨ ਪਾਰਟੀ ਦੀ ਤਰਜ਼ਮਾਨ ਰੋਜ਼ੀ ਐਮਰੀ ਨੇ ਆਖਿਆ ਕਿ ਪਾਰਟੀ ਵੱਲੋਂ ਇਸ ਸਬੰਧ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਜਾ ਰਹੀ ਪਰ ਪਾਲ ਵੱਲੋਂ  ਪ੍ਰੈੱਸ ਕਾਨਫਰੰਸ ਕੀਤੇ ਜਾਣ ਦਾ ਉਨ੍ਹਾਂ ਵੱਲੋਂ ਸੰਕੇਤ ਦਿੱਤਾ ਗਿਆ।

- Advertisement -

Share this Article
Leave a comment