ਜਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲਿਆਂ ਦਾ ਉਦਘਾਟਨ
ਪਟਿਆਲਾ : ਜਿਲ੍ਹਾ ਖੇਡ ਅਧਿਕਾਰੀ ਹਰਪ੍ਰੀਤ ਸਿੰਘ ਹੁੰਦਲ (ਅੰਤਰ ਰਾਸ਼ਟਰੀ ਮੁੱਕੇਬਾਜੀ ਕੋਚ) ਨੇ ਐਸ ਐਮ ਇੰਟਰਨੈਸ਼ਨ ਹਾਈ ਸਕੂਲ ‘ਚ ਸ਼ਿਰਕਤ ਕਰਕੇ 10 ਮੀਟਰ ਸੂਟਿੰਗ ਰੇਂਜ ਦਾ ਉਦਾਘਾਟਨ ਕਰਦਿਆਂ ਕਿਹਾ ਹੈ, ਕਿ ਗੁਰੂ ਹੀ ਚੇਲੇ ਦੀ ਨੀਂਹ ਨੂੰ ਮਜਬੂਤ ਕਰਨ ਵਿੱਚ ਸਮਰੱਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰੂ ਦੀ ਸੋਚ ਸਹੀ ਹੈ ਤਾਂ ਉਸ ਦਾ ਚੇਲਾ ਯਕੀਨਨ ਆਪਣਾ ਟੀਚਾ ਪਾ ਲੈਂਦਾ ਹੈ। ਇਸ ਮੌਕੇ ਸਕੂਲ ਚੇਅਰਮੈਨ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਅਤੇ ਤਾਈਕਵਾਂਡੋ ਕੋਚ ਗੋਰਵ ਸ਼ਰਮਾਂ ਦੀ ਅਗਵਾਈ ਵਿੱਚ ਜਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲਿਆਂ ਦੇ ਜੇਤੂਆਂ ਨੂੰ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਹੁੰਦਲ ਨੇ ਸਨਮਾਨਤ ਵੀ ਕੀਤਾ।
- Advertisement -
ਸੂਟਿੰਗ ਕੋਚ ਖੁਸ਼ਬੂਪ੍ਰੀਤ ਕੌਰ ਦੀ ਦੇਖ ਰੇਖ ਵਿੱਚ ਸ਼ੁਰੂ ਕੀਤੀ ਗਈ ਸੂਟਿੰਗ ਰੇਂਜ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਸ: ਹੁੰਦਲ ਨੇ ਖੁਦ ਵੀ ਨਿਸ਼ਾਨਾ ਲਗਾ ਕੇ ਨੌਜਵਾਨ ਖਿਡਾਰੀਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਨੇ ਇਸ ਮੌਕੇ ਸਕੂਲ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਉਹ ਸਕੂਲ ਵਿੱਚ ਖੇਡਾਂ ਨੂੰ ਹੱਲਾਸ਼ੇਰੀ ਦੇਣ ਵਿੱਚ ਹਰ ਸੰਭਵ ਯੋਗਦਾਨ ਪਾਉਣਗੇ। ਸਕੂਲ ਚੇਅਰਮੈਨ ਸ: ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਇਸ ਵੇਲੇ ਖੇਡਾਂ ਨੂੰ ਬਿਹਤਰ ਢੰਗ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤੇ ਨੇੜਲੇ ਭਵਿੱਖ ਵਿੱਚ ਮੁੱਕੇਬਾਜੀ ਰਿੰਗ ਨੂੰ ਸਕੂਲ ਕੈਂਪਸ ਅੰਦਰ ਸਥਾਪਿਤ ਕਰ ਦਿੱਤਾ ਜਾਵੇਗਾ।
- Advertisement -
ਤਾਇਕਵਾਂਡੋ ਕੋਚ ਗੌਰਵ ਸ਼ਰਮਾਂ ਨੇ ਦੱਸਿਆ ਕਿ ਇਨ੍ਹਾਂ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੱਖ ਵੱਚ ਉਮਰ ਵਰਗ ਦੇ ਜੂਨੀਅਰ ਅਤੇ ਸੀਨੀਅਰ ਖਿਡਾਰੀਆਂ (ਮੁੰਡੇ ਅਤੇ ਕੁੜੀਆਂ) ਨੇ ਹਿੱਸਾ ਲਿਆ ਸੀ। ਇਨ੍ਹਾਂ ਮੁਕਾਬਲਿਆਂ ਵਿੱਚ ਜਿੱਥੇ ਇਸ਼ਮੀਤ, ਗਗਨ, ਅਜੇ ਕੁਮਾਰ, ਹਰਸ਼ਦੀਪ, ਨੇਹਾ, ਕਰਣਦੀਪ, ਰੋਹਿਤ, ਹਿੱਤਰਾਜ, ਹੀਰਾ ਸਿੰਘ, ਹਨੀ, ਪ੍ਰਿੰਸ, ਲੱਕੀ, ਇਸ਼ਮੀਤ, ਗੁਰਮੀਤ, ਕੁਲਦੀਪ, ਤੇ ਖੁਸ਼ਪ੍ਰੀਤ ਕੌਰ ਨੇ ਸੋਨੇ ਦੇ ਮੈਡਲ ਹਾਸਲ ਕੀਤੇ। ਉੱਥੇ ਹੀ ਮੰਨਤ ਕੌਰ, ਕਾਕੁਲ ਭੰਡਾਰੀ, ਅਜੇ, ਗੁਰਪ੍ਰੀਤ ਕੌਰ, ਸਿਮਰਨ, ਸ਼ੁਭਮ, ਮਨਪ੍ਰੀਤ, ਕੋਮਲ ਦੇਵੀ, ਮਨੋਜ, ਤੇਜਵਿੰਦਰ, ਰਵਿੰਦਰ, ਮਨਪ੍ਰੀਤ ਕੌਰ, ਮਨਦੀਪ, ਤੇ ਕੋਮਲ ਦੇਵੀ ਨੇ ਚਾਂਦੀ ਦੇ ਤਗਮਿਆਂ ‘ਤੇ ਕਬਜਾ ਕਰ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਖਿਡਾਰੀਆਂ ਦੇ ਮਾਪੇ, ਸਕੂਲ ਸਟਾਫ, ਉਮੇਸ਼ ਕੁਮਾਰ, ਮਹਾਂਵੀਰ ਪ੍ਰਸਾਦ, ਦਿਵੇਸ਼ ਪੁਰੀ, ਰਾਹੁਲ ਕੁਮਾਰ, ਹਿੱਤਰਾਜ ਸਿੰਘ ਤੇ ਟੀਮ ਮੈਨੇਜਰ ਕੋਮਲ ਖਾਸ ਤੌਰ ‘ਤੇ ਹਾਜਰ ਸਨ।