ਉਮਰਾਨੰਗਲ ‘ਤੇ ਹੋ ਗਈ ਇੱਕ ਹੋਰ ਕਾਰਵਾਈ ਸਰਕਾਰ ਨੇ ਕਰਤਾ ਮੁਅੱਤਲ, ਕੀਤਾ ਜਾ ਸਕਦੈ ਫਿਰ ਗ੍ਰਿਫਤਾਰ

ਚੰਡੀਗੜ੍ਹ : ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਸਾਲ 2015 ਵਿੱਚ ਵਾਪਰੇ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਸ਼ਿਕੰਜ਼ੇ ਵਿੱਚ ਆਉਣ ਤੋਂ ਬਾਅਦ ਜੇਲ੍ਹ ਭੇਜੇ ਗਏ ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ‘ਤੇ ਕਾਰਵਾਈ ਦੀ ਇੱਕ ਹੋਰ ਗ਼ਾਜ਼ ਡੇਗਦਿਆਂ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਉਮਰਾਨੰਗਲ ਨੂੰ ਮੁਅੱਤਲ ਕਰ ਦਿੱਤਾ ਹੈ। ਉਮਰਾਨੰਗਲ ਪਿਛਲੇ 4 ਦਿਨ ਤੋਂ ਕੇਂਦਰੀ ਜੇਲ੍ਹ ਪਟਿਆਲਾ ਅੰਦਰ ਬੰਦ ਹਨ, ਜਿਨ੍ਹਾਂ ਦੀ ਮੁਅੱਤਲੀ ਦੇ ਸ਼ੁੱਕਰਵਾਰ ਦੇਰ ਸ਼ਾਮ ਜ਼ਾਰੀ ਕੀਤੇ ਗਏ ਸਨ।

ਦੱਸ ਦਈਏ ਕਿ ਐਸਆਈਟੀ ਨੇ ਆਈਜੀ ਉਮਰਾਨੰਗਲ ਨੂੰ ਕੋਟਕਪੁਰਾ ਗੋਲੀ ਕਾਂਡ ਕੇਸ ਵਿੱਚ 18 ਫਰਵਰੀ ਵਾਲੇ ਦਿਨ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ ਜਦੋਂ ਐਸਆਈਟੀ ਅਨੁਸਾਰ ਉਮਰਾਨੰਗਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਸਹੀ ਢੰਗ ਨਾਲ ਨਹੀਂ ਦੇ ਰਿਹਾ ਸੀ। ਗ੍ਰਿਫਤਾਰੀ ਤੋਂ ਬਾਅਦ ਉਮਰਾਨੰਗਲ ਨੂੰ ਫਰੀਦਕੋਟ ਦੀ ਅਦਾਲਤ ਵਿੱਚ 2 ਵਾਰ ਪੇਸ਼ ਕਰਕੇ 3-3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀ ਤੇ 26 ਫਰਵਰੀ ਨੂੰ ਉਸ ਨੂੰ ਰਿਮਾਂਡ ਖਤਮ ਹੋਣ ‘ਤੇ ਅਦਾਲਤ ਨੇ ਆਈਜੀ ਨੂੰ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਸੀ।

ਸਰਕਾਰ ਨੇ ਇੱਥੇ ਹੀ ਬੱਸ ਨਹੀਂ ਕੀਤਾ ਉਮਰਾਨੰਗਲ ਦੀ ਮੁਅੱਤਲੀ ਦੇ ਨਾਲ ਆਈਜੀ ਨੂੰ ਬਕਾਇਦਾ ਤੌਰ ‘ਤੇ ਚਾਰਜ਼ਸੀਟ ਵੀ ਕੀਤਾ ਹੈ, ਜਿਸ ਰਾਹੀਂ ਉਨ੍ਹਾਂ ਦੀ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ। ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਜਿਸ ਤੇਜ਼ੀ ਨਾਲ ਸਬੂਤ ਅਤੇ ਗਵਾਹ ਪੁਲਿਸ ਵਾਲਿਆਂ ਦੀ ਇਸ ਕਾਰਵਾਈ ਦੇ ਖਿਲਾਫ ਨਿੱਕਲ ਕੇ ਸਾਹਮਣੇ ਆ ਰਹੇ ਹਨ, ਉਸ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਵੀ ਉਮਰਾਨੰਗਲ ਨੂੰ ਬਹੁਤ ਜ਼ਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

 

Check Also

ਜਦੋਂ ਸਰਕਾਰਾਂ ਕੰਨ ਬੰਦ ਕਰ ਲੈਣ ਤਾਂ ਸੰਘਰਸ਼ ਦੇ ਰਾਹ ਤੁਰਨਾ ਪੈਂਦਾ: ਐਡਵੋਕੇਟ ਧਾਮੀ

ਅੰਮ੍ਰਿਤਸਰ: ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਅਰਸੇ ਤੋਂ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ …

Leave a Reply

Your email address will not be published.