ਈਰਾਨ ਵੱਲੋਂ 2 ਬਰਤਾਨਵੀ ਤੇਲ ਟੈਂਕਰ ਜਬਤ ਕੀਤੇ ਜਾਣ ਤੋਂ ਬਾਅਦ ਖਾੜੀ ‘ਚ ਵਧਿਆ ਤਣਾਅ, ਅੰਗਰੇਜਾ ਨੇ ਖਿੱਚ ਲਈ ਅਗਲੀ ਰਣਨੀਤੀ ਦੀ ਤਿਆਰੀ

TeamGlobalPunjab
2 Min Read

ਲੰਡਨ : ਖਾੜੀ ‘ਚ ਦਿਨ-ਬ-ਦਿਨ ਤਣਾਅ ਦਾ ਮਾਹੌਲ ਵਧਦਾ ਜਾ ਰਿਹਾ ਹੈ ਇਸ ਦੌਰਾਨ ਕਦੀ ਅਮਰੀਕਾ ਅਤੇ ਈਰਾਨ ਦਰਮਿਆਨ ਤੇ ਕਦੀ ਈਰਾਨ ਅਤੇ ਬਰਤਾਨੀਆਂ ਵਿੱਚ ਆਪਸੀ ਖਿੱਚੋਤਾਣ ਵਾਲਾ ਮਾਹੌਲ ਦੇਖਣ ਨੂੰ ਮਿਲਦਾ ਹੈ। ਇਸ ਦੌਰਾਨ ਰਿਵੋਲੀਊਸ਼ਨਰੀ ਗਾਰਡਜ਼ ਵੱਲੋਂ ਸ਼ੁਕਰਵਾਰ ਨੂੰ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੇ ਅੰਤਰ ਰਾਸ਼ਟਰੀ ਸਮੁੰਦਰੀ ਸਰਹੱਦਾਂ ਦੇ ਨਿਯਮਾਂ ਨੂੰ ਤੋੜਨ ‘ਤੇ ਹੋਮੁਰਜ਼ ਦ ਸਟ੍ਰੇਟ ‘ਚ ਇਕ ਬਰਤਾਨਵੀ ਤੇਲ ਟੈਂਕਰ ਨੂੰ ਜਬਤ ਕਰ ਲਿਆ ਹੈ। ਈਰਾਨ ਦੇ ਇਨ੍ਹਾਂ ਰਿਵੋਲੀਊਸ਼ਨਰੀ ਗਾਰਡਜ਼ ਦੀ ਅਧਿਕਾਰਿਤ ਵੈੱਬਸਾਈਟ ਅਨੁਸਾਰ ਸਟੀਨਾ ਇਮਪੀਰੋ ਟੈਂਕਰ ਹੌਰਮੋਜ਼ਗਾਨ ਪੋਰਟਸ ਅਤੇ ਸਮੁੰਦਰੀ ਸੰਗਠਨ ਦੀ ਬੇਨਤੀ ‘ਤੇ ਇਹ ਤੇਲ ਟੈਂਕਰ ਜਬਤ ਕੀਤਾ ਗਿਆ ਹੈ ਜੋ ਕਿ ਅੰਤਰ ਰਾਸ਼ਟਰੀ ਸੰਮੁਦਰੀ ਨਿਯਮਾਂ ਦਾ ਸਤਿਕਾਰ ਨਾ ਕਰਦਿਆਂ ਉੱਥੋਂ ਲੰਘ ਰਿਹਾ ਸੀ। ਇੱਧਰ ਬਰਤਾਨੀਆਂ ਨੇ ਵੀ ਈਰਾਨ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ ਹੈ।

ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਰੇਮੀ ਹੰਟ ਅਨੁਸਾਰ ਬਰਤਾਨੀਆਂ ਦਾ ਕਹਿਣਾ ਹੈ ਕਿ ਇੱਕ ਬ੍ਰਿਟਿਸ਼ ਝੰਡੇ ਵਾਲਾ ਤੇਲ ਵਾਲਾ ਟੈਂਕਰ ਅਤੇ ਬਰਤਾਨੀਆਂ ਨਾਲ ਜੁੜੇ ਇੱਕ ਹੋਰ ਜਹਾਜ ਨੂੰ ਸ਼ੁੱਕਰਵਾਰ ਵਾਲੇ ਦਿਨ ਜਬਤ ਕੀਤਾ ਗਿਆ ਹੈ।ਵਿਦੇਸ਼ ਸ਼ਕੱਤਰ ਜੇਰੇਮੀ ਹੰਟ ਦਾ ਕਹਿਣਾ ਹੈ ਕਿ ਉਹ ਤੱਥਾਂ ਦੀ ਪੁਸ਼ਟੀ ਕਰਨ ਦੇ ਨਾਲ ਨਾਲ ਜਹਾਜਾਂ ਨੂੰ ਸੁਰੱਖਿਅਤ ਛੱਡਣ ਲਈ ਕੀਤੀ ਜਾ ਰਹੀ ਸੰਕਟਕਾਲੀਨ ਸਰਕਾਰੀ ਮੀਟਿੰਗ ‘ਚ ਹਿੱਸਾ ਲੈਣ ਜਾ ਰਹੇ  ਹਨ। ਫੜੇ ਗਏ ਟੈਂਕਰ ਦੇ ਮਾਲਿਕ ਸਟੈਨਾ ਬਲਕ ਦਾ ਕਹਿਣਾ ਹੈ ਕਿ ਬ੍ਰਿਟਿਸ਼ ਝੰਡੇ ਵਾਲੇ ਇਸ ਟੈਂਕਰ ਸਟੇਨਾ ਇਮਪੇਰੋ ਦਾ ਟਾਕਰਾ ਸਟ੍ਰੇਟ ਆਫ ਹੋਮੁਰਜ ਤੋਂ ਆਉਣ ਵਾਲੇ ਦੋ ਅਣਜਾਣ ਹੈਲੀਕਪਟਰਾਂ ਨਾਲ ਹੋਇਆ ਸੀ।

ਦੱਸਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਬਰਤਾਨੀਆਂ ਦੇ ਨੌਸੇਨਾ ਅਤੇ ਜਿਬ੍ਰਾਲਟਰ ਦੇ ਅਧਿਕਾਰੀਆਂ ਨੇ ਸੀਰੀਆ ਜਾ ਰਹੇ ਇੱਕ ਵੱਡੇ ਤੇਲ ਟੈਂਕਰ ਨੂੰ ਫੜ ਲਿਆ ਸੀ। ਯੂਰੋਪੀਅਨ ਯੂਨੀਅਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਹੀ ਹੁਣ ਉਨ੍ਹਾਂ ਵੱਲੋਂ ਜਹਾਜ ਅਤੇ ਟੈਂਕਰ ਫੜਿਆ ਗਿਆ ਹੈ।

Share this Article
Leave a comment