ਫੌਜੀ ਜਨਰਲ ਡੈਨੀ ਫੋਰਟਿਨ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼, ਹੁਣ ਕੋਵਿਡ-19 ਵੈਕਸੀਨੇਸ਼ਨ ਕੈਂਪੇਨ ਦਾ ਕੰਮਕਾਜ ਬ੍ਰਿਗੇਡੀਅਰ-ਜਨਰਲ. ਕ੍ਰਿਸਟਾ ਬ੍ਰੋਡੀ ਦੇ ਹੱਥਾਂ ‘ਚ

TeamGlobalPunjab
2 Min Read

ਓਟਾਵਾ:ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀ.ਐੱਚ.ਏ.ਸੀ.) ਦਾ ਕਹਿਣਾ ਹੈ ਕਿ ਬ੍ਰਿਗੇਡੀਅਰ-ਜਨਰਲ ਕ੍ਰਿਸਟਾ ਬ੍ਰੋਡੀ ਕੈਨੇਡਾ ਵਿੱਚ ਕੋਵਿਡ -19 ਟੀਕਿਆਂ ਦੀ ਸਪੁਰਦਗੀ ਅਤੇ ਵੰਡ ਦੀ ਨਿਗਰਾਨੀ ਕਰਨ ਲਈ ਜਨਰਲ ਇੰਚਾਰਜ ਦਾ ਅਹੁਦਾ ਸੰਭਾਲਣਗੇ। ਵਿਭਾਗ ਨੇ ਫੋਰਟਿਨ ਦੇ ਸ਼ੁੱਕਰਵਾਰ ਨੂੰ ਜਾਣ ਦੀ ਘੋਸ਼ਣਾ ਕੀਤੀ, ਪਰ “ਫੌਜੀ ਜਾਂਚ” ਦੇ ਸੰਖੇਪ ਜ਼ਿਕਰ ਤੋਂ ਇਲਾਵਾ ਕੋਈ ਹੋਰ ਕਾਰਨ ਜਾਰੀ ਨਹੀਂ ਕੀਤਾ। ਪੀ.ਐੱਚ.ਏ.ਸੀ ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਦਾ ਸੰਬੰਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਹੈ ਅਤੇ ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ਜਾਂਚ ਨੂੰ ਸੰਭਾਲ ਰਹੀ ਹੈ।

ਕੈਨੇਡਾ ਦੀ ਕੋਵਿਡ-19 ਵੈਕਸੀਨੇਸ਼ਨ ਕੈਂਪੇਨ ਦਾ ਕੰਮਕਾਜ ਦੇਖ ਰਹੇ ਫੌਜੀ ਜਨਰਲ ਡੈਨੀ ਫੋਰਟਿਨ ਦੀ ਅਚਾਨਕ ਵਿਦਾਈ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ। ਇਸ ਸਬੰਧ ਵਿੱਚ ਮਾਹਿਰਾਂ ਤੇ ਸਿਆਸੀ ਵਿਰੋਧੀਆਂ ਵੱਲੋਂ ਫੈਡਰਲ ਸਰਕਾਰ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਕੀਤੇ ਗਏ।

ਤਿੰਨ ਲਾਈਨਾਂ ਦੇ ਬਿਆਨ ਵਿੱਚ ਡਿਫੈਂਸ ਡਿਪਾਰਟਮੈਂਟ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਮੇਜਰ ਜਨਰਲ ਡੈਨੀ ਫੋਰਟਿਨ ਕੋਵਿਡ-19 ਵੈਕਸੀਨ ਦੀਆਂ ਡੋਜ਼ਾਂ ਦੀ ਦੇਸ਼ ਭਰ ਵਿੱਚ ਡਲਿਵਰੀ ਤੇ ਵੰਡ ਸਬੰਧੀ ਨਿਭਾਈ ਜਾ ਰਹੀ ਭੂਮਿਕਾ ਹੁਣ ਛੱਡ ਰਹੇ ਹਨ। ਉਨ੍ਹਾਂ ਦੀ ਇਸ ਕੰਮ ਤੋਂ ਛੁੱਟੀ ਕਿਉਂ ਕੀਤੀ ਗਈ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਲਈ ਸਿਰਫ ਫੌਜੀ ਜਾਂਚ ਕੀਤੇ ਜਾਣ ਦਾ ਹੀ ਜਵਾਬ ਮਿਲਿਆ।

- Advertisement -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਫਿਸ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਸਮੇਤ ਰੱਖਿਆ ਮੰਤਰਾਲੇ ਵੱਲੋਂ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਗਿਆ । ਸਰਕਾਰ ਨੇ ਇਹ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਕਿ ਇਸ ਜਾਂਚ ਦਾ ਫੈਸਲਾ ਕਦੋਂ ਲਿਆ ਗਿਆ। ਇਹ ਵੀ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਨਵੰਬਰ ਵਿੱਚ ਵੈਕਸੀਨੇਸ਼ਨ ਕੈਂਪੇਨ ਦੀ ਅਗਵਾਈ ਕਰਨ ਤੋਂ ਪਹਿਲਾਂ ਹੀ ਫੋਰਟਿਨ ਦਾ ਨਰੀਖਣ ਸ਼ੁਰੂ ਕਰ ਦਿੱਤਾ ਗਿਆ ਸੀ।

Share this Article
Leave a comment