ਇਸਲਾਮ ਛੱਡ ਸਾਊਦੀ ਤੋਂ ਭੱਜੀ ਰਹਾਫ਼ ਦਾ ਕੈਨੇਡਾ ਨੇ ਕੀਤਾ ਨਿੱਘਾ ਸੁਆਗਤ

Prabhjot Kaur
3 Min Read

ਟੋਰਾਂਟੋ: ਦੁਨੀਆ ਭਰ ਦੀ ਸੁਰਖੀਆਂ ‘ਚ ਆਉਣ ਵਾਲੀ ਸਾਉਦੀ ਅਰਬ ਤੋਂ ਭੱਜੀ 18 ਸਾਲਾ ਰਹਾਫ ਮੁਹੰਮਦ ਕੁਨਨ ਆਪਣੇ ਨਵੇਂ ਘਰ ਕੈਨੇਡਾ ਪਹੁੰਚ ਗਈ ਹੈ। ਸ਼ਨੀਵਾਰ ਨੂੰ ਟੋਰਾਂਟੋ ਏਅਰਪੋਰਟ ‘ਤੇ ਰਹਾਫ ਦਾ ਸੁਆਗਤ ਖੁਦ ਕੈਨੇਡਾ ਦੀ ਵਿਦੇਸ਼ੀ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਦਲੇਰ ਰਹਾਫ਼ ਹੁਣ ਕੈਨੇਡਾ ਦੀ ਨਾਗਰਿਕ ਹੈ। ਇੱਕ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਂਮਨਰੀ ਜਸਟਿਨ ਟਰੂਡੋ ਨੇ ਰਹਾਫ਼ ਨੂੰ ਸ਼ਰਣ ਦੇਣ ਦਾ ਐਲਾਨ ਕੀਤਾ ਸੀ। ਵਿਦੇਸ਼ੀ ਮੰਤਰੀ ਨੇ ਕਿਹਾ ਕਿ ਕੈਨੇਡਾ ‘ਚ ਰਹਾਫ਼ ਦੇ ਠਹਿਰਣ ਦਾ ਪ੍ਰਬੰਧ ਇਮੀਗ੍ਰੇਸ਼ਨ ਸੇਵਾ ਦੇ ਡਾਇਰੈਕਟਰ ਮਾਰਿਓ ਕੈਲਾ ਦੇਖ ਰਹੀ ਹੈ। ਸਭ ਤੋਂ ਪਹਿਲਾਂ ਰਹਾਫ਼ ਨੂੰ ਹਾਊਸਿੰਗ ਅਤੇ ਸਿਹਤ ਕਾਰਡ ਮੁਹਈਆ ਕਰਵਾਇਆ ਜਾਵੇਗਾ।
canada welcomes rahaf al qunun
ਸਾਊਦੀ ਅਰਬ ਛੱਡਣ ਦੇ ਹਫ਼ਤੇ ਮਗਰੋਂ ਰਹਾਫ਼ ਤੀਜੇ ਦੇਸ਼ ਪਹੁੰਚੀ ਹੈ। ਦੱਸ ਦੇਈਏ ਯੂਨਾਈਟਿਡ ਨੇਸ਼ਨਜ਼ ਨੇ ਉਸ ਨੂੰ ਸ਼ਰਨਾਰਥੀ ਦਾ ਦਰਜਾ ਦੇ ਦਿੱਤਾ ਸੀ ਤੇ ਆਪਣੇ ਮੈਂਬਰ ਦੇਸ਼ਾਂ ਨੂੰ ਉਸ ਨੂੰ ਪਨਾਹ ਦੇਣ ਦੀ ਅਪੀਲ ਕੀਤੀ ਸੀ। ਕੈਨੇਡਾ ਨੇ ਯੂਐਨ ਦੀ ਅਪੀਲ ਮੰਨਦਿਆਂ ਰਹਾਫ਼ ਨੂੰ ਆਪਣੇ ਦੇਸ਼ ਵਿੱਚ ਰਹਿਣ ਲਈ ਸੱਦਾ ਭੇਜਿਆ ਸੀ।

ਬੈਂਕਾਕ ਛੱਡਣ ਸਮੇਂ ਰਹਾਫ਼ ਕਾਫੀ ਖ਼ੁਸ਼ ਸੀ ਤੇ ਉਸ ਨੇ ਲਗਾਤਾਰ ਟਵੀਟ ਕਰਕੇ ਆਪਣੇ ਨਾਲ ਵਾਪਰ ਰਹੀਆਂ ਘਟਨਾਵਾਂ ਦੀ ਹਰ ਸੂਚਨਾ ਪੂਰੀ ਦੁਨੀਆ ਨਾਲ ਸਾਂਝੀ ਵੀ ਕੀਤੀ। ਰਹਾਫ਼ ਪਿਛਲੇ ਹਫ਼ਤੇ ਸਾਊਦੀ ਅਰਬ ਤੋਂ ਫਰਾਰ ਹੋ ਕੇ ਥਾਈਲੈਂਡ ਆ ਗਈ ਸੀ। ਪਰ ਉਸ ਨੂੰ ਬੈਂਕਾਕ ਦੇ ਹਵਾਈ ਅੱਡੇ ‘ਤੇ ਕਾਬੂ ਕਰ ਲਿਆ ਸੀ ਤੇ ਵਾਪਸ ਸਾਊਦੀ ਜਾਣ ਲਈ ਕਿਹਾ ਸੀ।

ਰਹਾਫ਼ ਨੇ ਇਨਕਾਰ ਕੀਤਾ ਤੇ ਖ਼ੁਦ ਨੂੰ ਹੋਟਲ ਦੇ ਕਮਰੇ ਵਿੱਚ ਬੰਦ ਕਰ ਲਿਆ ਅਤੇ ਆਨਲਾਈਨ ਪ੍ਰੋਟੈਸਟ ਕੀਤਾ, ਜਿਸ ਵਿੱਚ ਵੱਡੀ ਗਿਣਤੀ ‘ਚ ਲੋਕਾਂ ਨੇ ਸਾਥ ਦਿੱਤਾ ਸੀ। ਪਹਿਲਾਂ ਲੋਕਾਂ ਨੇ ਸੋਸ਼ਲ ਮੀਡੀਆ ‘ਤੇ #SaveRahaf ਹੈਸ਼ਟੈਗ ਮੁਹਿੰਮ ਚਲਾਈ ਸੀ, ਪਰ ਹੁਣ #RahafSaved ਹੈਸ਼ਟੈਗ ਤਹਿਤ ਸੋਸ਼ਲ ਮੀਡੀਆ ‘ਤੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ।
canada welcomes rahaf al qunun
ਕਦੇ ਵੀ ਘਰ ਵਾਪਸ ਨਹੀਂ ਜਾਣਾ ਚਾਹੁੰਦੀ ਰਹਾਫ਼
ਰਹਾਫ਼ ਦੇ ਅਨੁਸਾਰ ਉਹ ਆਪਣੇ ਪਰਿਵਾਰ ਦੀਆਂ ਬੰਦਿਸ਼ਾਂ ਤੋਂ ਪਰੇਸ਼ਾਨ ਸੀ। ਉਹ ਨਾਸਤਕ ਹੈ ਲਗਭਗ ਦੋ ਸਾਲ ਪਹਿਲਾਂ ਉਸਦੇ ਇਸਲਾਮ ਛੱਡ ਦਿੱਤਾ ਸੀ। ਉਸ ਵੇਲੇ ਉਹ 16 ਸਾਲ ਦੀ ਸੀ ਉਸ ਕੋਲ ਪਰਿਵਾਰ ਤੋਂ ਬਚ ਕੇ ਭੱਜਣ ਤੋਂ ਇਲਾਵਾ ਹੋ ਰ ਕੋਈ ਰਸਤਾ ਨਹੀਂ ਸੀ। ਹੁਣ ਉਸਦੇ ਕੱਟੜ ਪਰਿਵਾਰ ਵਾਲੇ ਉਸਨੂੰ ਮਾਰ ਦੇਣਾ ਚਾਹੁੰਦੇ ਸਨ ਇਸ ਲਈ ਉਹ ਕਦੇ ਵੀ ਪਣੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ।

Share This Article
Leave a Comment