ਵਿਅਕਤੀ ਨੇ ਕੀਤਾ ਦਾਅਵਾ, “ਆਈਫੋਨ ਨੇ ਉਸ ਨੂੰ ਬਣਾਇਆ ਗੇਅ”

TeamGlobalPunjab
2 Min Read

ਰਸ਼ੀਆ : ਹਰ ਦਿਨ ਅਜੀਬੋ ਗਰੀਬ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ, ਪਰ ਜਿਹੜਾ ਮਾਮਲਾ ਅੱਜ ਸਾਹਮਣੇ ਆਇਆ ਹੈ ਉਸ ਨੇ ਸਾਰਿਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਜੀ ਹਾਂ ਇਹ ਮਾਮਲਾ ਹੀ ਕੁਝ ਅਜਿਹਾ ਹੈ। ਦਰਅਸਲ ਇੱਕ ਸਖ਼ਸ਼ ਨੇ ਇਹ ਕਹਿ ਕੇ ਇਹ ਕਹਿ ਕੇ ਐਪਲ ਕੰਪਨੀ ਵਿਰੁੱਧ ਮੁਕੱਦਮਾਂ ਦਰਜ ਕਰਵਾ ਦਿੱਤਾ ਹੈ ਕਿ ਆਈਫੋਨ ਦੀ ਵਜ੍ਹਾ ਕਾਰਨ ਉਹ ਸਮਲਿੰਗਕ ਬਣਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਸਖਸ਼ ਨੇ ਸਾਲ 2017 ‘ਚ ਆਪਣੇ ਆਈਫੋਨ ਤੋਂ ਇੱਕ ਐਪਲੀਕੇਸ਼ਨ ਡਾਉਨਲੋਡ ਕੀਤੀ ਸੀ। ਜਿਸ ਜਰੀਏ ਉਸ ਨੇ ਕ੍ਰਿਪਟੋ ਕਰਾਂਸੀ ਬਿਟਕਾਇਨ ਦਾ ਆਰਡਰ ਦਿੱਤਾ ਸੀ ਪਰ ਬਿਟਕਾਇਨਜ਼ ਦੇ ਬਦਲੇ ਉਸ ਕੋਲ 69 ਗੇਕਾਇੰਨਜ਼ ਭੇਜ ਦਿੱਤੇ ਗਏ। ਨਾਲ ਹੀ ਇਹ ਸੰਦੇਸ਼ ਵੀ ਭੇਜ ਦਿੱਤਾ ਗਿਆ ਕਿ ਬਿਨਾਂ ਵਰਤੋਂ ਕੀਤੇ ਤੈਅ ਨਾ ਕਰੋ।

ਜਾਣਕਾਰੀ ਮੁਤਾਬਿਕ ਇਹ ਸੰਦੇਸ਼ ਪੜ੍ਹ ਕੇ ਵਿਅਕਤੀ ਨੇ ਵੀ ਸੋਚਿਆ ਕਿ ਲਿਖੀ ਗਈ ਗੱਲ ਬਿਲਕੁਲ ਸਹੀ ਹੈ ਕਿਉਂਕਿ ਬਿਨਾਂ ਵਰਤੋਂ ਕੀਤੇ ਕੋਈ ਕੁਝ ਕਿਵੇਂ ਤੈਅ ਕਰ ਸਕਦਾ ਹੈ ਅਤੇ ਉਸ ਤੋਂ ਬਾਅਦ ਹੀ ਉਸ ਵਿਅਕਤੀ ਨੇ ਸਮਲਿੰਗਕ ਰਿਸ਼ਤਾ ਬਣਾਉਣ ਦਾ ਫੈਸਲਾ ਲਿਆ। ਖ਼ਬਰਾਂ ਮੁਤਾਬਿਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਇੱਕ ਬੁਆਏਫ੍ਰੈਂਡ ਵੀ ਹੈ  ਪਰ ਉਸ ਨੂੰ ਹੁਣ ਇਸ ਗੱਲ ਦਾ ਡਰ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਕਿਵੇਂ ਦੱਸੇ? ਪਤਾ ਲੱਗਾ ਹੈ ਕਿ ਵਿਅਕਤੀ ਦਾ ਕਹਿਣਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਬਦਲ ਗਿਆ ਹੈ ਤੇ ਉਸ ਨੂੰ ਲਗਦਾ ਹੈ ਕਿ ਉਹ ਹੁਣ ਪਹਿਲਾਂ ਜਿਹਾ ਨਹੀਂ ਹੋ ਸਕੇਗਾ।

ਇਸ ਤੋਂ ਬਾਅਦ ਵਿਅਕਤੀ ਨੇ ਐਪਲ ਕੰਪਨੀ ਵਿਰੁੱਧ ਹੇਰਾਫੇਰੀ ਕਰਕੇ ਸਮਲਿੰਗਕਤਾ ਵੱਲ ਭੇਜਣ ਦਾ ਦੋਸ਼ ਲਾਇਆ ਹੈ ਅਤੇ ਨੈਤਿਕ ਅਤੇ ਮਾਨਸਿਕ ਤੌਰ ‘ਤੇ ਨੁਕਸਾਨ ਪਹੁੰਚਾਉਣ ਦੇ ਕਾਰਨ ਮੁਕੱਦਮਾਂ ਦਰਜ ਕਰਵਾ ਕੇ 11 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

- Advertisement -

Share this Article
Leave a comment